Now Reading
ਮਨਰੇਗਾ ਕਾਨੂੰਨ ਖਤਮ ਕੀਤੇ ਜਾਣ ਵਿਰੁੱਧ ਆਰ ਐੱਮ ਪੀ ਆਈ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ

ਮਨਰੇਗਾ ਕਾਨੂੰਨ ਖਤਮ ਕੀਤੇ ਜਾਣ ਵਿਰੁੱਧ ਆਰ ਐੱਮ ਪੀ ਆਈ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ

ਪਠਾਨਕੋਟ: ਕੇਂਦਰ ਦੀ ਮੋਦੀ ਸਰਕਾਰ ਵਲੋਂ ਮਜ਼ਦੂਰ ਜਮਾਤ ਦੇ ਖ਼ਿਲਾਫ਼ ਇਕ ਹੋਰ ਫੈਸਲਾ ਕਰਦਿਆਂ ਮਨਰੇਗਾ ਕਾਨੂੰਨ ਨੂੰ ਖਤਮ ਕੀਤੇ ਜਾਣ ਵਿਰੁੱਧ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਨੇ ਪਠਾਨਕੋਟ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ।
ਪੁਤਲਾ ਫੂਕਣ ਉਪਰੰਤ ਪ੍ਰੈੱਸ ਬਿਆਨ ਵਿੱਚ ਆਰ ਐੱਮ ਪੀ ਆਈ ਦੇ ਆਗੂਆਂ ਕਾਮਰੇਡ ਨੱਥਾ ਸਿੰਘ ਢਡਵਾਲ, ਸ਼ਿਵ ਕੁਮਾਰ, ਮਾਸਟਰ ਸੁਭਾਸ਼ ਸ਼ਰਮਾ ਅਤੇ ਬਲਵੰਤ ਸਿੰਘ ਘੋਹ ਨੇ ਕਿਹਾ ਕਿ ਮੋਦੀ ਸਰਕਾਰ ਲਗਾਤਾਰ ਇੱਕ ਤੋਂ ਬਾਅਦ ਇੱਕ ਲੋਕ ਵਿਰੋਧੀ ਫੈਸਲੇ ਕਰਕੇ ਦੇਸ਼ ਦੀ 80% ਤੋਂ ਵੱਧ ਅਬਾਦੀ ਦੀਆਂ ਮੁਸ਼ਕਲ ਵਿਚ ਨਿਰੰਤਰ ਵਾਧਾ ਕਰ ਰਹੀ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਦੋ ਦਹਾਕੇ ਪਹਿਲਾਂ ਬਣੇ ਮਨਰੇਗਾ ਕਾਨੂੰਨ ਤਹਿਤ ਬਜਟ ਵਿਚ ਵਾਧਾ ਕਰਕੇ ਲੋੜਵੰਦ ਲੋਕਾਂ ਦੀ ਮੰਗ ਅਨੁਸਾਰ ਸਾਰਾ ਸਾਲ ਕੰਮ ਦਿੱਤਾ ਜਾਂਦਾ ਉਨ੍ਹਾਂ ਦੀ ਦਿਹਾੜੀ ਵਧਾਈ ਜਾਂਦੀ ਪਰ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਦਿਆਂ ਪਹਿਲਾਂ ਲੇਬਰ ਪੱਖੀ 29 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਮਜ਼ਦੂਰਾਂ ਵਿਰੁੱਧ ਚਾਰ ਲੇਬਰ ਕੋਡ ਬਣਾਉਣ ਦਾ ਕੁਕਰਮ ਕੀਤਾ ਤੇ ਹੁਣ ਮਨਰੇਗਾ ਕਾਨੂੰਨ ਖਤਮ ਕਰਕੇ ਵੱਡੀ ਪੱਧਰ ‘ਤੇ ਕੰਮ ਦੀਆਂ ਮਨਰੇਗਾ ਔਰਤਾਂ ਨਾਲ ਵੀ ਧ੍ਰੋਹ ਕੀਤਾ ਹੈ।
ਗਿਆਰਾਂ ਸਾਲਾ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਮੋਦੀ ਸਰਕਾਰ ਜਿਨੇ ਵਾਅਦੇ ਕੀਤੇ ਅਤੇ ਕਾਨੂੰਨ ਸਰਕਾਰ ਨੇ ਬਣਾਏ ਹਨ ਸਾਰੇ ਉਲਟੇ ਸਾਬਤ ਹੋਏ ਹਨ ਜਿਵੇਂ ਹਰ ਸਾਲ ਦੋ ਕਰੋੜ ਰੁਜ਼ਗਾਰ ਦੇਣਾ, ਕਾਲਾ ਧਨ ਵਾਪਸ ਲਿਆਉਣ ਤੇ 15-15 ਲੱਖ ਰੁਪਏ ਲੋਕਾਂ ਦੇ ਖਾਤੇ ਵਿੱਚ ਪਾਉਣਾ, ਸਬਸਿਡੀ ਵਧਾਉਣ ਦੀ ਥਾਂ ਗੈਸ ਸਬਸਿਡੀ ਖਤਮ ਕਰਨਾ ,ਹਰੇਕ ਖੇਤਰ ਵਿੱਚ ਪਬਲਿਕ ਅਧਾਰਿਆਂ ਦਾ ਨਿਜੀਕਰਨ ਕਰਨਾ ਆਦਿ ਹੋਰ ਮੱਸਲੇ ਉਠਾਂਦਿਆਂ ਆਗੂਆਂ ਨੇ ਭਾਜਪਾ, ਆਰ ਐੱਸ ਐੱਸ ਤੇ ਭਾਰਤੀ ਮਜ਼ਦੂਰ ਸੰਘ ਨੂੰ ਸਵਾਲ ਕਰਦਿਆਂ ਪੁਛਿਆ ਕਿ ਸਾਰੇ ਸੰਗਠਨ ਤਾਕਤਵਰ ਹੋਣ ਦੇ ਬਾਵਜੂਦ ਮਹਿੰਗਾਈ, ਬੇਰੁਜਗਾਰੀ, ਭਰਿਸ਼ਟਾਚਾਰ ਅਤੇ ਮੋਦੀ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਚੁਪ ਕਿਉਂ ਹਨ। ਖੱਬੀਆਂ ਪਾਰਟੀਆਂ ਵੱਲੋਂ 22 ਦਸੰਬਰ ਤੋਂ ਸ਼ੁਰੂ ਕੀਤੇ ਜਾ ਰਹੇ ਅੰਦੋਲਨ ਵਿੱਚ ਵੱਡੀ ਪੱਧਰ ਤੇ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਤਰੁੰਤ ਵਿਰੋਧ ਪ੍ਰਦਰਸ਼ਨ ਦੇ ਸੱਦੇ ਹੇਠ ਉਪਰੋਕਤ ਤੋਂ ਇਲਾਵਾ ਕਾਮਰੇਡ ਅਜੀਤ ਰਾਮ ਗੰਦਲਾਂ ਲਾਹੜੀ, ਨਰਿੰਜਣ ਸਿੰਘ, ਬਲਕਾਰ ਚੰਦ ਭਰਿਆਲ ਲਾਹੜੀ, ਰਾਮ ਬਿਲਾਸ ਠਾਕੁਰ, ਸਕੱਤਰ ਸਿੰਘ, ਰਣਯੋਧ ਸਿੰਘ, ਅਵਤਾਰ ਸਿੰਘ ਮਨਹਰਨ, ਯਸਪਾਲ, ਬਲਵਿੰਦਰ ਕੁਮਾਰ, ਸੋਹਨ ਲਾਲ ਦੇਵ ਰਾਜ, ਨਰੋਤਮ ਸਿੰਘ, ਕੁਲਦੀਪ ਰਾਜ ਮੁੱਦੇ ਅਤੇ ਹੋਰ ਸਾਥੀ ਹਾਜ਼ਰ ਸਨ।

Scroll To Top