Now Reading
ਮਗਨਰੇਗਾ ਦੇ ਖਾਤਮੇ ਦੇ ਵਿਰੋਧ ’ਚ ਮੋਦੀ ਸਰਕਾਰ ਦਾ ਤਲਵਾੜਾ ਵਿਖੇ ਪੁਤਲਾ ਫੂਕਿਆ

ਮਗਨਰੇਗਾ ਦੇ ਖਾਤਮੇ ਦੇ ਵਿਰੋਧ ’ਚ ਮੋਦੀ ਸਰਕਾਰ ਦਾ ਤਲਵਾੜਾ ਵਿਖੇ ਪੁਤਲਾ ਫੂਕਿਆ


ਤਲਵਾਡ਼ਾ: ਬੀਤੇ ਦਿਨੀਂ ਮੋਦੀ ਸਰਕਾਰ ਨੇ ਮਗਨਰੇਗਾ ਐਕਟ ਦਾ ਭੋਗ ਪਾਉਣ ਲਈ ਲੋਕ ਸਭਾ ’ਚ ਲਿਆਂਦਾ ਨਵਾਂ ‘ਵੀਬੀ ਜੀ ਰਾਮ ਜੀ ਬਿੱਲ 2025 ’ ਬਿਨ੍ਹਾ ਚਰਚਾ ਤੋਂ ਪਾਸ ਕਰਵਾ ਲਿਆ ਹੈ। ਜਿਸ ਦੇ ਵਿਰੋਧ ’ਚ ਅੱਜ ਇਥੇ ਪੁਤਲਾ ਫੂਕ ਕੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਪੁਤਲਾ ਫੂਕਣ ਤੋਂ ਪਹਿਲਾ ਮਗਨਰੇਗਾ ਵਰਕਰਜ਼ ਯੂਨੀਅਨ ਦ ਸੂਬਾ ਕਨਵੀਨਰ ਦੀਪਕ ਤਲਵਾੜਾ ਨੇ ਕਿਹਾ ਕਿ ਨਵੇਂ ਪਾਸ ਬਿੱਲ ਨਾਲ ਮੋਦੀ ਸਰਕਾਰ ਨੇ ਯੋਜਨਾ ਦਾ ਨਾਮ ਹੀ ਨਹੀਂ ਸਗੋਂ ਸਵਰੂਪ ਹੀ ਬਦਲ ਦਿੱਤਾ ਹੈ। ਹੁਣ ਵਰਕਰ ਤੋਂ ਉਸਦੇ ਰੁਜ਼ਗਾਰ ਦੀ ਮੰਗ ਦਾ ਅਧਿਕਾਰ ਖੋਹ ਲਿਆ ਹੈ। ਨਵੀਂਆਂ ਤਰਮੀਮਾਂ ਤਹਿਤ ਕੇਂਦਰ ਸਰਕਾਰ ਨੇ ਯੋਜਨਾ ਦਾ 40 ਫੀਸਦੀ ਭਾਰ ਰਾਜਾਂ ਸਿਰ ਪਾ ਦਿੱਤਾ ਹੈ, ਜਿਹਡ਼ਾ ਪਹਿਲਾਂ ਮਹਿਜ਼ 10 ਫੀਸਦੀ ਸੀ। ਨਵੇਂ ਬਿੱਲ ਤਹਿਤ ਪੰਚਾਇਤਾਂ ਦਾ ਤਿੰਨ ਭਾਗਾਂ ਵਿੱਚ ਵਰਗੀਕਰਨ ਕਰਕੇ ਕੇਂਦਰੀਕਰਨ ਦੀ ਨੀਤੀ ਤਹਿਤ ਕੰਟਰੋਲ ਕੇਂਦਰ ਸਰਕਾਰ ਦੇ ਹੱਥਾਂ ’ਚ ਚਲਾ ਜਾਵੇਗਾ। ਜੋ ਕਿ ਸੰਘੀ ਢਾਂਚੇ ਦੇ ਵਿਰੁੱਧ ਹੈ।
ਇਸ ਮੌਕੇ ਨਵਲ ਕਿਸ਼ੋਰ ਮਹਿਤਾ ਸਾਬਕਾ ਪ੍ਰਧਾਨ ਸਰਪੰਚ ਯੂਨੀਅਨ ਤਲਵਾੜਾ, ਸੋਹਣ ਲਾਲ, ਦਵਿੰਦਰ ਸਿੰਘ ਟੋਟੇ, ਸੁਰਜੀਤ ਸਿੰਘ ਫਤਹਿਪੁਰ, ਕੁਲਦੀਪ ਸਿੰਘ, ਸੀਮਾ ਦੇਵੀ ਹਲੇੜ, ਵੀਨਾ ਰਾਣੀ, ਪਰਮਜੀਤ ਕੌਰ ਆਦਿ ਉਚੇਚੇ ਤੌਰ ਤੇ ਹਾਜ਼ਰ ਸਨ।

Scroll To Top