
ਫਰੀਦਕੋਟ: ਪੰਜਾਬ ਮੰਡੀ ਬੋਰਡ ਵਰਕਰਜ਼ ਯੂਨੀਅਨ ਜ਼ਿਲ੍ਹਾ ਫਰੀਦਕੋਟ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਹੈਪੀ ਦੀ ਪ੍ਰਧਾਨਗੀ ਹੇਠ ਇਥੋਂ ਦੇ ਮੰਡਲ ਦਫਤਰ ਵਿਖੇ ਕੀਤੀ ਗਈ। ਜਿਸ ਵਿੱਚ ਸੂਬਾ ਪ੍ਰਧਾਨ ਵੀਰਇੰਦਰ ਜੀਤ ਸਿੰਘ ਪੁਰੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਮੀਟਿੰਗ ਵਿੱਚ ਪਸਸਫ ਸਟੇਟ ਕਮੇਟੀ ਆਗੂ ਸਾਥੀ ਜਤਿੰਦਰ ਕੁਮਾਰ, ਜੇਪੀਐੱਮਓ ਆਗੂ ਸਾਥੀ ਅਜੀਤ ਸਿੰਘ ਖਾਲਸਾ, ਜੇਪੀਐੱਮਓ ਆਗੂ ਸਾਥੀ ਸੂਰਤ ਸਿੰਘ ਮਾਹਲਾ, ਰਿਟਾਇਰ ਸਾਥੀ ਕੇਵਲ ਸਿੰਘ ਪੰਛੀ ਅਤੇ ਗੁਰਬਖਸ਼ ਸਿੰਘ ਗਾਸ਼ੀ ਤੋਂ ਇਲਾਵਾ ਮੰਡਲ ਦਫਤਰ ਫਰੀਦਕੋਟ ਦੇ ਆਗੂ ਅਤੇ ਵਰਕਰ ਸਾਥੀ ਸ਼ਾਮਿਲ ਹੋਏ।
ਮੀਟਿੰਗ ਵਿੱਚ ਸਰਬ ਸੰਮਤੀ ਨਾਲ ਸ਼ਵਿੰਦਰ ਸਿੰਘ ਭੱਟੀ ਨੂੰ ਪੰਜਾਬ ਮੰਡੀ ਬੋਰਡ ਵਰਕਰਜ਼ ਯੂਨੀਅਨ ਜ਼ਿਲ੍ਹਾ ਫਰੀਦਕੋਟ ਦਾ ਚੇਅਰਮੈਨ ਬਣਾਇਆ ਗਿਆ।