
ਗੁਰਾਇਆ: ਬਲਾਕ ਸੰਮਤੀ ਦੁਸਾਂਝ ਕਲਾਂ ਜੋਨ ਨੰਬਰ 14 ਤੋਂ ਉਮੀਦਵਾਰ ਸ਼੍ਰੀਮਤੀ ਗੁਰਪ੍ਰੀਤ ਕੌਰ ਪਤਨੀ ਦਲਜਿੰਦਰ ਸਿੰਘ ਜੁਗਨੂੰ ਨੇ ਬਲਾਕ ਸੰਮਤੀ ਉਮੀਦਵਾਰ ਵਜੋਂ ਜਿੱਤ ਪ੍ਰਾਪਤ ਕੀਤੀ।
ਸਾਂਝੇ ਫਰੰਟ ਦੇ ਉਮੀਦਵਾਰ ਵਜੋਂ ਸ਼੍ਰੀਮਤੀ ਗੁਰਪ੍ਰੀਤ ਕੌਰ ਨੂੰ 684 ਵੋਟਰਾਂ ਨੇ ਆਪਣੇ ਕੀਮਤੀ ਵੋਟ ਪਾਕੇ ਜਤਾਇਆ, ਉਨ੍ਹਾਂ ਦੇ ਵਿਰੋਧੀ ਉਮੀਦਵਰਾਂ ਨੂੰ 38 ਵੋਟਾਂ ਦੇ ਫਰਕ ਦੇ ਨਾਲ ਹਰਾ ਕੇ ਇਹ ਜਿੱਤ ਹਾਸਲ ਕੀਤੀ। ਜਿੱਤ ਉਪਰੰਤ ਵਧਾਈਆਂ ਦੇਣ ਵੇਲੇ ਆਰਐੱਮਪੀਆਈ ਦੇ ਆਗੂਆਂ ਸਮੇਤ ਪਿੰਡ ਦੇ ਸਰਪੰਚ ਨਿਰਮਲ ਕੁਮਾਰ ਵੀ ਉਚੇਚੇ ਤੌਰ ਤੇ ਹਾਜ਼ਰ ਸਨ।