Now Reading
ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ ਨੂੰ ਲੋਕ ਸਭਾ ‘ਚ ਪੇਸ਼ ਹੋਣ ਤੋਂ ਰੋਕਣ ਲਈ ਐੱਸ ਕੇ ਐੱਮ ਅਤੇ ਜਨਤਕ ਜਥੇਬੰਦੀਆਂ ਵੱਲੋਂ ਲਾਮਬੰਦੀ ਸ਼ੁਰੂ

ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ ਨੂੰ ਲੋਕ ਸਭਾ ‘ਚ ਪੇਸ਼ ਹੋਣ ਤੋਂ ਰੋਕਣ ਲਈ ਐੱਸ ਕੇ ਐੱਮ ਅਤੇ ਜਨਤਕ ਜਥੇਬੰਦੀਆਂ ਵੱਲੋਂ ਲਾਮਬੰਦੀ ਸ਼ੁਰੂ

ਲੁਧਿਆਣਾ: ਸੰਯੁਕਤ ਕਿਸਾਨ ਮੋਰਚੇ ਅਤੇ ਜਨਤਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਮੀਟਿੰਗ ਕਰਕੇ ਲੋਕ ਸਭਾ ਵਿੱਚ ਪੇਸ਼ ਹੋਣ ਵਾਲੇ ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ ਨੂੰ ਰੋਕਣ ਲਈ ਆਪਣੀ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸਥਾਨਕ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਇੱਕ ਮੀਟਿੰਗ ਹੋਈ, ਜਿਸ ਵਿੱਚ ਸੰਯੁਕਤ ਕਿਸਾਨ ਮੋਰਚਾ ਤੋਂ ਇਲਾਵਾ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮਜ਼ਦੂਰ ਮੋਰਚੇ, ਬਿਜਲੀ ਮਹਿਕਮੇ ਦੀਆਂ ਜਥੇਬੰਦੀਆਂ, ਪੈਨਸ਼ਨਰ ਜਥੇਬੰਦੀਆਂ, ਸੀ ਟੀ ਯੂ ਪੰਜਾਬ, ਏਟਕ, ਸੀਟੂ, ਏਕਟੂ, ਇਫਟੂ ਸਮੇਤ ਟ੍ਰੇਡ ਯੂਨੀਅਨਾਂ, ਠੇਕਾ ਮੁਲਾਜ਼ਮਾਂ ਦੀਆਂ ਜਥੇਬੰਦੀਆਂ, ਵਿਦਿਆਰਥੀ, ਨੌਜਵਾਨ ਤੇ ਔਰਤਾਂ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਆਖਿਆ ਕਿ ਜੇ ਇਹਨਾਂ ਬਿੱਲਾਂ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਜਾਂਦਾ ਹੈ ਤਾਂ ਅਗਲੇ ਦਿਨ ਸਵੇਰੇ 12 ਤੋਂ 3 ਵਜੇ ਤੱਕ ਰੋਲਾਂ ਦੇ ਚੱਕ ਜਾਮ ਕਰਕੇ ਟੋਲ ਪਲਾਜੇ ਫਰੀ ਕੀਤੇ ਜਾਣਗੇ। ਬਿਜਲੀ ਸੋਧ ਬਿੱਲ 2025 ਸੰਸਦ ਵਿੱਚ ਜਿਸ ਦਿਨ ਪੇਸ਼ ਕੀਤਾ ਜਾਂਦਾ ਹੈ ਉਸ ਤੋਂ ਅਗਲੇ ਦਿਨ ਕਾਲਾ ਦਿਨ ਮਨਾਇਆ ਜਾਵੇਗਾ। ਇਸ ਦਿਨ ਮੁਲਾਜ਼ਮ ਜਥੇਬੰਦੀਆਂ ਕਾਲੇ ਬਿੱਲੇ ਤੇ ਕਾਲੇ ਕੱਪੜੇ ਪਾ ਕੇ ਤਿੱਖਾ ਪ੍ਰਦਰਸ਼ਨ ਕਰਨਗੀਆਂ। ਪੈਨਸ਼ਨਰਜ਼ ਜਥੇਬੰਦੀਆਂ ਟੋਲ ਪਲਾਜਿਆਂ ਉੱਪਰ ਸ਼ਾਮਲ ਹੋਣਗੀਆਂ।
ਇਸ ਜਨਤਕ ਮੁਹਿੰਮ ਰਾਹੀਂ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿੱਚ ਤੱਕ ਬਿਜਲੀ ਬਿੱਲ 2025, ਬੀਜ ਬਿੱਲ 2025, ਫਰੀ ਟਰੇਡ ਸਮਝੌਤਾ ਦੇ ਖੇਤੀ, ਡੇਅਰੀ ਖੇਤਰ ਤੇ ਅਨਾਜ ਸੁਰੱਖਿਆ ਨੂੰ ਹੋਣ ਵਾਲੇ ਨੁਕਸਾਨਾਂ ਅਤੇ ਸਰਕਾਰੀ ਤੇ ਜਨਤਕ ਅਦਾਰਿਆਂ ਦੀਆਂ ਜ਼ਮੀਨਾਂ ਵੇਚਣ ਦੇ ਨੁਕਸਾਨ ਪ੍ਰਤੀ, ਚਾਰ ਲੇਬਰ ਕੋਡ ਤੇ ਨਿੱਜੀਕਰਨ ਵਿਰੁੱਧ ਜਾਗਰੂਕ ਕਰਕੇ ਸੰਘਰਸ਼ ਵਿੱਚ ਸ਼ਾਮਲ ਹੋਣ ਤੇ ਸਹਿਯੋਗ ਕਰਨ ਦਾ ਹੋਕਾ ਦਿੱਤਾ ਜਾਵੇਗਾ। ਜਨਤਕ ਮੁਹਿੰਮ ਨੂੰ ਭਖਾ ਕੇ ਤਿੱਖਾ ਕਰਨ ਲਈ 28 ਦਸੰਬਰ ਤੋਂ 4 ਜਨਵਰੀ ਤੱਕ ਸਮੂਹ ਜਥੇਬੰਦੀਆਂ ਟਰੈਕਟਰ, ਮੋਟਰਸਾਈਕਲ, ਢੋਲ, ਜੱਥਾ ਮਾਰਚ, ਰੈਲੀਆਂ, ਨੁੱਕੜ ਮੀਟਿੰਗਾਂ ਤੇ ਜਾਗੋ ਕੱਢ ਕੇ ਸੰਘਰਸ਼ ਦਾ ਕਰਨਗੀਆਂ। 16 ਜਨਵਰੀ ਨੂੰ ਬਿਜਲੀ ਮਹਿਕਮੇ ਦੇ ਐੱਸ. ਈ ਦਫ਼ਤਰਾਂ ਸਾਹਮਣੇ ਵਿਸ਼ਾਲ ਧਰਨੇ ਦਿੱਤੇ ਜਾਣਗੇ। ਇਨ੍ਹਾਂ ਸਾਰੇ ਮੋਰਚਿਆਂ ਦੇ ਆਗੂ ਸਾਹਿਬਾਨ ਇਸ ਗੱਲ ਨੂੰ ਯਕੀਨੀ ਬਣਾਉਣ ਐਕਸ਼ਨ ਨੂੰ ਲਾਗੂ ਕਰਨ ਦੀ ਤਿਆਰੀ ਕੀਤੀ ਜਾਵੇ।
ਅੱਜ ਦੀ ਮੀਟਿੰਗ ਵਿੱਚ ਸੁਦਾਗਰ ਸਿੰਘ ਘੁਡਾਣੀ, ਚਮਕੌਰ ਸਿੰਘ ਬਰਮੀਂ, ਰਘਵੀਰ ਸਿੰਘ ਬੈਨੀਪਾਲ, ਬਲਦੇਵ ਸਿੰਘ ਲਤਾਲਾ, ਅਮਨਦੀਪ ਸਿਘ ਲੱਲਤੋ, ਸਾਧੂ ਸਿੰਘ, ਪਵਨਦੀਪ ਸਿੰਘ ਮੇਹਲੋ, ਸ਼ਮਸ਼ੇਰ ਆਸੀ, ਹਰਦੇਵ ਸਿੰਘ ਸੰਧੂ, ਹਰਜੀਤ ਸਿੰਘ (ਬੀ ਕੇ ਯੂ ਰਾਜੇਵਾਲ) ਕਿਸਾਨ ਜਥੇਬੰਦੀਆਂ ਵੱਲੋਂ ਹਾਜ਼ਰ ਸਨ। ਬਾਕੀ ਯੂਨੀਅਨਾਂ ਸੀਟੂ, ਏਟਕ, ਕਾਰਖ਼ਾਨਾ ਮਜ਼ਦੂਰ ਯੂਨੀਅਨ, ਸਟੀਲ ਵਰਕਰ ਯੂਨੀਅਨ, ਵੇਰਕਾ ਮਿਲਕ ਪਲਾਟ ਮੁਲਾਜ਼ਮ, ਮਜ਼ਦੂਰ ਤੇ ਪੈਨਸ਼ਨਰ ਯੂਨੀਅਨ, ਰੇਹੜੀ ਫੜੀ ਯੂਨੀਅਨ, ਟੀ ਐੱਸ.ਯੂ, ਟੀ ਐਸ ਯੂ ਭੰਗਲ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਤੇ ਕਿਸਾਨ ਯੂਨੀਅਨ, ਸੀ ਟੀ ਯੂ ਪੰਜਾਬ, ਐੱਨ ਐੱਮ ਆਰ ਯੂ, ਪਾਵਰ ਯੂਨੀਅਨ, ਠੇਕਾ ਵਰਕਰ ਯੂਨੀਅਨ, ਮੈਡੀਕਲ ਵਰਕਰ ਤੇ ਟਰਾਂਸਕ ਪੈਨਸ਼ਨਰਜ਼ ਯੂਨੀਅਨ ਪੰਜਾਬ ਆਦਿ ਵੱਲੋਂ ਸੁੱਖਵਿੰਦਰ ਸਿੰਘ ਲੋਟੇ, ਜਗਦੀਸ਼ ਚੰਦ, ਘਣਸ਼ਾਮ ਸਿੰਘ, ਜਮੀਰ ਹੁਸੈਨ, ਚਮਕੌਰ ਸਿੰਘ, ਰਜਿੰਦਰ ਸਿੰਘ ਭੀਖੀ, ਲਖਵਿੰਦਰ ਸਿੰਘ, ਕੇਵਲ ਸਿੰਘ ਬਨਵੰਤ, ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ, ਡਾ. ਸੁਰਜੀਤ ਸਿੰਘ, ਹਰਪਾਲ ਸਿੰਘ, ਬਲਰਾਮ ਸਿੰਘ, ਹਰਜਿੰਦਰ ਸਿੰਘ, ਸੁਰਿੰਦਰ ਸਿੰਘ, ਸੁਖਦੇਵ ਸਿੰਘ ਮਾਣੂੰਕੇ, ਵਿਨੋਦ ਤਿਵਾੜੀ, ਬਲਬੀਰ ਸਿੰਘ, ਹਰਪਾਲ ਸਿੰਘ, ਰਛਪਾਲ ਸਿੰਘ ਆਦਿ ਹਾਜ਼ਰ ਸਨ।

Scroll To Top