Now Reading
ਤਾਰੀ ਅਟਵਾਲ (ਯੂ.ਕੇ.) ਵਲੋਂ ਹਾਲ ‘ਚ ਲਿਫ਼ਟ ਲਈ ਦੇਸ਼ ਭਗਤ ਯਾਦਗਾਰ ਕਮੇਟੀ ਨੂੰ ਸਹਾਇਤਾ ਭੇਂਟ

ਤਾਰੀ ਅਟਵਾਲ (ਯੂ.ਕੇ.) ਵਲੋਂ ਹਾਲ ‘ਚ ਲਿਫ਼ਟ ਲਈ ਦੇਸ਼ ਭਗਤ ਯਾਦਗਾਰ ਕਮੇਟੀ ਨੂੰ ਸਹਾਇਤਾ ਭੇਂਟ

ਜਲੰਧਰ: ਆਈ.ਡਬਲੀਯੂ.ਏ. (ਗ੍ਰੇਟ ਬ੍ਰਿਟੇਨ), ਸ਼ਹੀਦ ਊਧਮ ਸਿੰਘ ਸੈਂਟਰ ਬਰਮਿੰਘਮ ਅਤੇ ਹੋਰ ਲੋਕ-ਪੱਖੀ ਸੰਸਥਾਵਾਂ ਨਾਲ ਲੰਮੇ ਅਰਸੇ ਤੋਂ ਜੁੜੇ ਅਤੇ ਸਮੇਂ-ਸਮੇਂ ਦੇਸ਼ ਭਗਤ ਯਾਦਗਾਰ ਹਾਲ ਦੀਆਂ ਸਰਗਰਮੀਆਂ, ਮੇਲਾ ਗ਼ਦਰੀ ਬਾਬਿਆਂ ਦਾ ਨਾਲ਼ ਜੁੜਕੇ ਰਹਿਣ ਅਤੇ ਆਰਥਕ ਸਹਾਇਤਾ ਕਰਨ ਵਾਲੇ ਸਾਥੀ ਅਵਤਾਰ ਸਿੰਘ ਤਾਰੀ (ਤਾਰੀ ਅਟਵਾਲ) ਵਲੋਂ ਅੱਜ ਜਾਤੀ ਤੌਰ ‘ਤੇ 5 ਲੱਖ ਰੁਪਏ ਦਾ ਚੈੱਕ ਦੇਸ਼ ਭਗਤ ਯਾਦਗਾਰ ਕਮੇਟੀ ਨੂੰ ਹਾਲ ਅੰਦਰ ਲਿਫ਼ਟ ਲਾਉਣ ਲਈ ਬਰਮਿੰਘਮ (ਯੂ.ਕੇ.) ਤੋਂ ਆਏ ਕੁਲਵੰਤ ਸਿੰਘ ਕਮਲ (ਵਾਸੀ ਮਾਓ ਸਾਹਿਬ) ਰਾਹੀਂ ਭੇਂਟ ਕੀਤਾ ਗਿਆ।
ਇਸ ਮੌਕੇ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਨੇ ਕਮੇਟੀ ਦੀ ਤਰਫ਼ੋਂ ਅਵਤਾਰ ਤਾਰੀ ਦਾ ਦਿਲੋਂ ਧੰਨਵਾਦ ਕੀਤਾ ਗਿਆ। ਚੈੱਕ ਪ੍ਰਾਪਤ ਕਰਦੇ ਸਮੇਂ ਹਾਜ਼ਰ ਸਮੂਹ ਕਮੇਟੀ ਮੈਂਬਰਾਂ ਨੇ ਤਾਰੀ ਅਟਵਾਲ ਨੂੰ ਨਿੱਘੀ ਮੁਹੱਬਤ ਭਰਿਆ ਸੁਨੇਹਾ ਕੁਲਵੰਤ ਕਮਲ ਦੇ ਹੱਥ ਭੇਜਦੇ ਹੋਏ ਮਾਣ ਮਹਿਸੂਸ ਕੀਤਾ ਕਿ ਉਹਨਾਂ ਦੀ ਇਹ ਅਮੁੱਲੀ ਦੇਣ ਦੇਸ਼ ਭਗਤ ਯਾਦਗਾਰ ਹਾਲ ਅੰਦਰ ਹੋਣ ਵਾਲੀਆਂ ਸਰਗਰਮੀਆਂ ਲਈ ਸਹਾਈ ਹੋਏਗੀ। ਕਮੇਟੀ ਨੇ ਕਿਹਾ ਕਿ ਆਪਣੀ ਮਹਾਨ ਇਤਿਹਾਸਕ ਵਿਰਾਸਤ ਨੂੰ ਸੰਭਾਲਣ ਅਤੇ ਇਸ ਦੀਆਂ ਸਰਗਰਮੀਆਂ ਨੂੰ ਸਹਾਈ ਹੋਣ ਲਈ ਅਜੇਹੇ ਉੱਦਮ ਕਰਨ ‘ਤੇ ਕਮੇਟੀ ਨੂੰ ਅਥਾਹ ਮਾਣ ਹੈ।
ਕੁਲਵੰਤ ਕਮਲ ਨੇ ਦੱਸਿਆ ਕਿ ਤਾਰੀ ਅਟਵਾਲ ਨੇ ਇਹ ਸੁਨੇਹਾ ਵੀ ਭੇਜਿਆ ਹੈ ਕਿ ਉਹ ਭਵਿੱਖ਼ ਵਿੱਚ ਹੋਰ ਸਹਾਇਤਾ ਵੀ ਕਰਨਗੇ।
ਇਸ ਮੌਕੇ ਕਮੇਟੀ ਦੇ ਸਹਾਇਕ ਸਕੱਤਰ ਡਾ. ਗੋਪਾਲ ਸਿੰਘ ਬੁੱਟਰ, ਕਮੇਟੀ ਮੈਂਬਰ ਅਮੋਲਕ ਸਿੰਘ, ਚਰੰਜੀ ਲਾਲ ਕੰਗਣੀਵਾਲ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਅਜਮੇਰ ਸਿੰਘ ਅਤੇ ਸੁਰਿੰਦਰ ਕੁਮਾਰੀ ਕੋਛੜ ਆਦਿ ਵੀ ਹਾਜ਼ਰ ਸਨ।

Scroll To Top