Now Reading
ਗੋਨੇਆਣਾ ਮੰਡੀ ਵਿਖੇ ਬਿਜਲੀ ਬਿਲ 2025 ਦੀਆਂ ਕਾਪੀਆਂ ਸਾੜੀਆਂ

ਗੋਨੇਆਣਾ ਮੰਡੀ ਵਿਖੇ ਬਿਜਲੀ ਬਿਲ 2025 ਦੀਆਂ ਕਾਪੀਆਂ ਸਾੜੀਆਂ

ਗੋਨੇਆਣਾ ਮੰਡੀ: ਕਿਸਾਨ, ਮਜ਼ਦੂਰ, ਮੁਲਜ਼ਮ ਜਥੇਬੰਦੀਆਂ ਵੱਲੋਂ ਸਥਾਨਕ ਪਾਵਰਕੌਮ ਦੇ ਦਫ਼ਤਰ ਅੱਗੇ ਵਿਸ਼ਾਲ ਧਰਨਾ ਦੇ ਬਿਜਲੀ ਬਿਲ 2025 ਦੀਆਂ ਕਾਪੀਆਂ ਸਾੜੀਆਂ ਗਈਆਂ। ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੱਸਿਆ ਕਿ ਬਿਜਲੀ ਬਿਲ 2025 ਲਾਗੂ ਹੋਣ ਨਾਲ ਆਮ ਲੋਕਾਂ ਨੂੰ ਮਿਲਦੀ ਸਹੂਲਤ ਬੰਦ ਹੋ ਜਾਵੇਗੀ ਉਥੇ ਮੁਲਾਜ਼ਮਾਂ ਨੂੰ ਛਾਂਟੀ ਕੀਤਾ ਜਾਵੇਗਾ।
ਅੱਜ ਦੇ ਧਰਨੇ ਨੂੰ ਰੇਸ਼ਮ ਕੁਮਾਰ ਆਗੂ ਟੀ ਐਸ ਯੂ ਮੰਗਲ, ਬਲਕਰਨ ਸਿੰਘ ਕੁਲ ਹਿੰਦ ਕਿਸਾਨ ਸਭਾ, ਜਨਕ ਸਿੰਘ ਸੀ ਐਚ ਬੀ, ਹਰਜੀਤ ਕੁਮਾਰ ਐਮ ਯੂ ਓ, ਪ੍ਰਕਾਸ਼ ਨੰਦਗੜ ਦਿਹਾਤੀ ਮਜ਼ਦੂਰ ਸਭਾ, ਬਲਜਿੰਦਰ ਸਿੰਘ ਪੀ ਐਸ ਈ ਬੀ, ਸੇਵਕ ਸਿੰਘ ਪੰਜਾਬ ਖੇਤ ਮਜ਼ਦੂਰ ਯੂਨੀਅਨ, ਗੁਰਪਾਲ ਸਿੰਘ ਬੀ ਕੇ ਯੂ ਉਗਰਾਹਾਂ, ਦਰਸਨ ਸਿੰਘ ਬੀ ਕੇ ਯੂ, ਹਰਪ੍ਰੀਤ ਸਿੰਘ ਬੀ ਕੇ ਯੂ ਨੇ ਸੰਬੋਧਨ ਕੀਤਾ।

Scroll To Top