Now Reading
ਪਠਾਨਕੋਟ ਵਿਖੇ ਬਿੱਲ ਦੀਆਂ ਕਾਪੀਆਂ ਸਾੜੀਆਂ

ਪਠਾਨਕੋਟ ਵਿਖੇ ਬਿੱਲ ਦੀਆਂ ਕਾਪੀਆਂ ਸਾੜੀਆਂ

ਪਠਾਨਕੋਟ: ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਪਠਾਨਕੋਟ ਵਲੋਂ ਸੂਬਾ ਪੱਧਰੀ ਫੈਸਲੇ ਅਨੁਸਾਰ ਅੱਜ ਇਥੇ ਪਾਵਰ-ਕਾਮ ਦੇ ਮੁੱਖ ਦਫਤਰ ਪਠਾਨਕੋਟ ਵਿਖੇ ਭਾਰੀ ਧਰਨਾ ਬਿਜਲੀ ਸੋਧ ਬਿਲ ਦਾ ਖਰੜਾ-2025 ਨੂੰ ਰੱਦ ਕਰਾਉਣ ਅਤੇ ਇਸ ਦੀਆਂ ਕਾਪੀਆਂ ਸਾੜਣ ਲਈ ਕੇਂਦਰ ਸਰਕਾਰ ਖਿਲਾਫ ਦਿਤਾ ਗਿਆ।

ਜਿਸ ਦੀ ਪ੍ਰਧਾਨਗੀ ਸਾਥੀ ਕੇਵਲ ਸਿੰਘ ਕੰਗ, ਬਲਦੇਵ ਰਾਜ ਭੌਆ, ਦਿਨੇਸ਼ਰ ਸਿੰਘ ਅਤੇ ਬਲਵੰਤ ਸਿੰਘ ਘੋ ਨੇ ਕੀਤੀ। ਸਟੇਜ ਦੀ ਕਾਰਵਾਈ ਕਾਮਰੇਡ ਬਲਵੰਤ ਸਿੰਘ ਘੋ ਨੇ ਨਿਭਾਈ। ਪਾਵਰ-ਕਾਮ ਦੇ ਮੁਲਾਜ਼ਮ ਅਤੇ ਪੈਨਸ਼ਨਰ ਅਪਣੇ ਆਗੂਆਂ ਸਮੇਤ ਭਾਰੀ ਗਿਣਤੀ ਵਿਚ ਹਾਜਿਰ ਸਨ। ਬੁਲਾਰਿਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਇਸ ਬਿਜਲੀ ਸੋਧ ਬਿਲ-2025 ਦੇ ਖਰੜੇ ਨੂੰ ਵਿਧਾਨ ਸਭਾ ਵਿਚ ਪੇਸ਼ ਕਰਕੇ ਰਦ ਕਰੇ। ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਇਸ ਬਾਰੇ ਦੇਸ਼ ਪੱਧਰ ਤੇ ਸੰਯੁਕਤ ਕਿਸਾਨ ਮੋਰਚੇ ਨਾਲ ਗੱਲਬਾਤ ਕੀਤੀ ਜਾਵੇ। ਇਸ ਬਾਰੇ ਜਦੋਂ ਕੇਂਦਰ ਸਰਕਾਰ ਨੇ ਦਸੰਬਰ 2021 ਵਿਚ ਦਿਲੀ ਮੌਰਚੇ ਦੌਰਾਨ ਵਿਸ਼ਵਾਸ਼ ਦੁਆਇਆ ਸੀ ਇਸ ਖਰੜੇ ਬਾਰੇ ਐਸ ਕੇ ਐਮ ਨਾਲ ਗਲਬਾਤ ਕੀਤੀ ਜਾਵੇਗੀ ਪਰ ਗੱਲਬਾਤ ਨਹੀਂ ਕੀਤੀ।

ਧਰਨੇ ਨੂੰ ਮਾਸਟਰ ਸਤ ਪ੍ਰਕਾਸ਼, ਕਾਮਰੇਡ ਇਕਬਾਲ ਸਿੰਘ, ਨਸੀਬ ਸਿੰਘ, ਕਾਮਰੇਡ ਬਿਕਰਮਜੀਤ, ਰਜਿੰਦਰ ਸਿੰਘ ਬਾਜਵਾ ਉਗਰਾਹਾਂ, ਬਲਦੇਵ ਰਾਜ ਭੌਆ, ਯੋਗਾ ਸਿੰਘ ਮਿਆਨੀ , ਆਈ ਐਸ ਗੁਲਾਟੀ ਸ਼ਾਦੀਪੁਰ, ਰਨਬੀਰ ਸਿੰਘ ਭੋਆ ਨੇ ਸੰਬੋਧਨ ਕੀਤਾ। ਅਖੀਰ ਞਿਚ ਮਿਥੇ ਪ੍ਰੋਗਰਾਮ ਅਨੁਸਾਰ ਬਿਜਲੀ ਸੋਧ ਬਿਲ-2025 ਦੇ ਖਰੜੇ ਦੀਆਂ ਕਾਪੀਆਂ ਸਾੜੀਆਂ ਗਈਆਂ।

Scroll To Top