
ਲੁਧਿਆਣਾ: ਯੂਨਾਈਟਿਡ ਫਰੰਟ ਆਫ ਟਰੇਡ ਯੂਨੀਅਨਜ਼ ਲੁਧਿਆਣਾ ਵੱਲੋਂ ਅੱਜ ਸਥਾਨਕ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਲੇਬਰ ਕੋਡਾਂ ਦੇ ਕਾਮਿਆਂ ‘ਤੇ ਮਾੜੇ ਪ੍ਰਭਾਵਾਂ ਬਾਰੇ ਵਰਕਰਾਂ ਦੀ ਕਨਵੈਨਸ਼ਨ ਕੀਤੀ ਗਈ, ਜਿਸ ਵਿੱਚ ਏਟਕ, ਸੀਟੂ, ਸੀਟੀਯੂ ਪੰਜਾਬ ਅਤੇ ਇੰਟਕ ਦੇ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਤੇ ਯੂਨੀਅਨ ਆਗੂਆਂ ਨੇ ਕਿਹਾ ਕਿ 21 ਨਵੰਬਰ 2025 ਨੂੰ ਜਾਰੀ ਨੋਟੀਫਿਕੇਸ਼ਨ ਲੋਕਤਾਂਤਰਿਕ ਪ੍ਰਕਿਰਿਆ ਨੂੰ ਨਜ਼ਰਅੰਦਾਜ਼ ਕਰਦੇ ਹੋਏ ਮਿਹਨਤਕਸ਼ ਲੋਕਾਂ ਵੱਲੋਂ ਪਿਛਲੇ 150 ਸਾਲ ਵਿੱਚ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੇ ਲੇਬਰ ਕਾਨੂੰਨ ਦਾ ਨੂੰ ਖਤਮ ਕਰਕੇ ਸਰਕਾਰ ਨੇ ਮਜ਼ਦੂਰਾਂ ਦੀ ਜ਼ਿੰਦਗੀ, ਹੱਕਾਂ ਅਤੇ ਰੋਜ਼ਗਾਰ ਸੁਰੱਖਿਆ ‘ਤੇ ਗੰਭੀਰ ਹਮਲਾ ਕੀਤਾ ਹੈ। ਟਰੇਡ ਯੂਨੀਅਨਾਂ ਪਿਛਲੇ 10 ਸਾਲ ਤੋਂ ਇੰਡੀਅਨ ਲੇਬਰ ਕਾਨਫਰੰਸ ਬੁਲਾਉਣ ਦੀ ਮੰਗ ਕਰ ਰਹੀ ਆ ਹਨ ਪਰ ਸਰਕਾਰ ਇਸ ਪਾਸੇ ਧਿਆਨ ਨਹੀਂ ਦੇ ਰਹੀ।
ਮੋਦੀ ਸਰਕਾਰ ਆਪਣੇ ਪ੍ਰਚਾਰ ਤੰਤਰ ਰਾਹੀਂ ਅਤੇ ਆਪਣੀ ਹੱਥਠੋਕਾ ਟਰੇਡ ਯੂਨੀਅਨ ਬੀਐਮਐਸ ਰਾਹੀਂ ਇਹਨਾਂ ਲੇਬਰ ਕੋਡਾ ਦੇ ਫਾਇਦੇ ਗਿਣਾ ਕੇ ਦੇਸ਼ ਦੀ ਜਨਤਾ ਨੂੰ ਭਰਮਾ ਰਹੀ ਹੈ।
29 ਲੇਬਰ ਕਾਨੂੰਨਾਂ ਨੂੰ ਖਤਮ ਕਰਕੇ ਜੋ ਚਾਰ ਕੋਡ ਜਾਰੀ ਕੀਤੇ ਗਏ ਹਨ ਉਹਨਾਂ ਦਾ ਮੋਟੇ ਤੌਰ ਤੇ ਜੋ ਬੁਰੇ ਪ੍ਰਭਾਵ ਪੈਣ ਵਾਲੇ ਹਨ।
ਬੁਲਾਰਿਆਂ ਨੇ ਕਿਹਾ ਕਿ ਇਹਨਾਂ ਕੋਡਾਂ ਦੇ ਵਿਰੁੱਧ ਲਗਾਤਾਰ ਸੰਘਰਸ਼ ਜਾਰੀ ਰੱਖਿਆ ਜਾਏਗਾ ਤੇ ਇਸ ਨੂੰ ਹੋਰ ਤਿੱਖਾ ਕੀਤਾ ਜਾਏਗਾ। ਸਰਕਾਰ ਦੇ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਕਾਮਿਆਂ ਦੇ ਵਿਰੋਧੀ ਰਵਈਏ ਦੇ ਵਿਰੁੱਧ ਦੇਸ਼ ਦੀ ਮਜ਼ਦੂਰ ਜਮਾਤ ਦੇ ਨਾਲ ਲੁਧਿਆਣਾ ਦੀਆਂ ਟ੍ਰੇਡ ਯੂਨੀਅਨਾਂ ਵੀ ਲਗਾਤਾਰ ਸੰਘਰਸ਼ ਵਿੱਚ ਵੱਧ ਚੜ ਕੇ ਸ਼ਾਮਿਲ ਹੋਣਗੀਆਂ।
ਜਿਨਾਂ ਆਗੂਆਂ ਨੇ ਸੰਬੋਧਨ ਕੀਤਾ ਉਹਨਾਂ ਵਿੱਚ ਸੀਟੂ ਪੰਜਾਬ ਦੇ ਪ੍ਰਧਾਨ ਕਾਮਰੇਡ ਚੰਦਰ ਸ਼ੇਖਰ ਅਤੇ ਸੁਖਮਿੰਦਰ ਸਿੰਘ ਲੋਟੇ, ਏਟਕ ਪੰਜਾਬ ਦੇ ਸਕੱਤਰ ਕਾਮਰੇਡ ਐਮ.ਐੱਸ. ਭਾਟੀਆ ਅਤੇ ਕਾਮਰੇਡ ਕੇਵਲ ਸਿੰਘ ਬਣਵੈਤ, ਡਾਕਟਰ ਅਰੁਣ ਮਿੱਤਰਾ, ਸੀਟੀਯੂ ਪੰਜਾਬ ਦੇ ਆਗੂ ਬਲਰਾਜ ਸਿੰਘ ਅਤੇ ਜਗਦੀਸ਼ ਚੰਦ, ਇੰਟਕ ਵਲੋਂ ਐਡਵੋਕੇਟ ਸਰਬਜੀਤ ਸਿੰਘ ਸਰਹਾਲੀ, ਕਾਮਰੇਡ ਚਿਤਰੰਜਨ, ਰਾਮ ਬਿ੍ਕਸ਼ ਯਾਦਵ,ਰਮੇਸ਼ ਰਤਨ ਆਦਿ ਸ਼ਾਮਿਲ ਸਨ।
ਇਸ ਕਨਵੈਨਸ਼ਨ ਦੀ ਪ੍ਰਧਾਨਗੀ ਵਿਜੇ ਕੁਮਾਰ , ਜੋਗਿੰਦਰ ਰਾਮ, ਪਰਮਜੀਤ ਸਿੰਘ ਅਤੇ ਗੁਰਜੀਤ ਸਿੰਘ ਜਗਪਾਲ ‘ਤੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ।
ਇਸ ਮੌਕੇ ਕਾਮਰੇਡ , ਕਾਮੇਸ਼ਵਰ ਯਾਦਵ, ਨਰੇਸ਼ ਗੌੜ, ਟਾਈਗਰ ਸਿੰਘ, ਅਵਤਾਰ ਛਿੱਬੜ, ਡਾਕਟਰ ਗੁਲਜਾਰ ਪੰਧੇਰ , ਮਲਕੀਤ ਸਿੰਘ ਮਾਲੜਾ, ਚਮਕੌਰ ਸਿੰਘ ਬਰਮੀ ਆਦਿ ਹਾਜ਼ਰ ਸਨ।