Now Reading
ਜਿਸਦਾ ਖੇਤ ਉਸਦੀ ਰੇਤ ਵਾਲੀ ਗੱਲ ਨਹੀਂ, ਹੁਣ ਕਿਸਾਨ ਦਾ ਖੇਤ ਤੇ ਮਾਫੀਏ ਦੀ ਰੇਤ ਵਾਲੀ ਗੱਲ

ਜਿਸਦਾ ਖੇਤ ਉਸਦੀ ਰੇਤ ਵਾਲੀ ਗੱਲ ਨਹੀਂ, ਹੁਣ ਕਿਸਾਨ ਦਾ ਖੇਤ ਤੇ ਮਾਫੀਏ ਦੀ ਰੇਤ ਵਾਲੀ ਗੱਲ

ਸਿਧਵਾਂ ਬੇਟ: ਪਿਛਲੇ ਦਿਨੀਂ ਆਏ ਹੜ੍ਹਾਂ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਉਪਰ ਕਾਫ਼ੀ ਸਾਰਾ ਰੇਤਾਂ ਚੜ ਗਿਆ ਸੀ ਤੇ ਜਿਥੇ ਸੰਯੁਕਤ ਕਿਸਾਨ ਮੋਰਚੇ ਨੇ ਜਿਸਦਾ ਖੇਤ ਉਸਦੀ ਰੇਤ ਦੇ ਨਾਅਰੇ ਹੇਠ ਸਰਕਾਰ ਕੋਲੋ ਮੰਗ ਕੀਤੀ ਸੀ ਕਿ ਕਿਸਾਨ ਦੀ ਫ਼ਸਲ ਤਾਂ ਉੱਗ ਨਹੀਂ ਸਕਦੀ ਪਰ ਘਰ ਚਲਾਉਣ ਲਈ ਆਪਣੇ ਖੇਤਾਂ ਵਿੱਚ ਪਈ ਰੇਤਾਂ ਵੇਚ ਕੇ ਹੀ ਗੁਜ਼ਾਰਾ ਕਰ ਲਵੇਗਾ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਇਸ ਨਾਅਰੇ ਹੇਠ ਕਿਸਾਨਾਂ ਨੂੰ ਰੇਤਾਂ ਚੁੱਕਣ ਦੀ ਮਨਜੂਰੀ ਦੇ ਦਿੱਤੀ ਸੀ। ਪਰ ਇਥੇ ਕੁਝ ਹੋਰ ਹੀ ਕਹਾਵਤ ਨਜ਼ਰ ਆ ਰਿਹੀ ਹੈ ਕਿ ਜਿਸਦਾ ਖੇਤ ਉਸਦੀ ਰੇਤ ਦੇ ਬਦਲੇ ਕਿਸਾਨ ਕਾ ਖੇਤ ਅਤੇ ਮਾਫੀਏ ਕੀ ਰੇਤ ਵਾਲਾ ਮਾਹੌਲ ਬਣਿਆ ਪਿਆ ਹੈ।

ਇਸ ਸਬੰਧੀ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ ਕਿਹਾ ਕਿ ਅੱਜ ਤਾਂ ਮਾਫੀਏ ਨੇ ਹੱਦ ਹੀ ਕਰ ਦਿੱਤੀ ਸਤਲੁਜ ਪੁਲ ਹੇਠਾਂ ਹੀ ਸ਼ਰੇਆਮ ਰੇਤ ਮਾਫੀਏ ਵੱਲੋਂ ਪਾਬੰਦੀਸ਼ੁਦਾ ਮਸ਼ੀਨਾਂ ਨਾਲ ਰੇਤਾਂ ਦਾ ਟੱਕ ਲਾ ਲਿਆ। ਜਦੋਂ ਇਸਦਾ ਪਤਾ ਇਲਾਕੇ ਦੇ ਲੋਕਾਂ ਨੂੰ ਤੇ ਕਿਸਾਨ ਜਥੇਬੰਦੀਆਂ ਨੂੰ ਲੱਗਾ ਤਾਂ ਉਹਨਾਂ ਫੌਰੀ ਧਰਨਾ ਲਾ ਦਿੱਤਾ ਤੇ ਪਾਬੰਦੀਸ਼ੁਦਾ ਮਸ਼ੀਨਾਂ ਨੂੰ ਬੰਦ ਕਰਵਾ ਦਿੱਤਾ। ਆਗੂਆਂ ਨੇ ਮੰਗ ਕੀਤੀ ਕਿ ਗੈਰ ਕਾਨੂੰਨੀ ਮਾਇੰਨਗ ਕਰਨ ਵਾਲੇ ਲੋਕਾਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਜਿਸ ‘ਤੇ ਥਾਣਾ ਮੁਖੀ ਨੇ ਵਿਸਵਾਸ਼ ਦਵਾਇਆ ਕਿ ਮਾਈਨਿੰਗ ਅਫ਼ਸਰ ਨੂੰ ਬੁਲਾਇਆ ਹੈ, ਜਿਸ ਉਪਰੰਤ ਕਾਰਵਾਈ ਕਰ ਦਿੱਤੀ ਜਾਵੇਗੀ। ਆਗੂਆਂ ਨੇ ਚਿਤਾਵਨੀ ਦਿੱਤੀ ਜੇਕਰ ਕਾਰਵਾਈ ਨਾ ਹੋਈ ਅਤੇ ਜੇ ਦੁਬਾਰਾ ਟੱਕ ਚੱਲਿਆ ਤਾਂ ਕੱਲ 5 ਦਸੰਬਰ ਨੂੰ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ।

ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਬਲਰਾਜ ਸਿੰਘ ਕੋਟਉਮਰਾ, ਮੇਜਰ ਸਿੰਘ ਖੁਰਲਾਪੁਰ, ਦਿਲਬਾਗ ਸਿੰਘ ਚੰਦੀ, ਦਿਹਾਤੀ ਮਜਦੂਰ ਸਭਾ ਦੇ ਬਲਜੀਤ ਸਿੰਘ, ਆਲ ਇੰਡੀਆ ਕਿਸਾਨ ਸਭਾ ਦੇ ਸੂਬਾਈ ਆਗੂ ਸੰਦੀਪ ਅਰੋੜਾ, ਪਹਿਲਵਾਨ ਸਿੰਘ, ਸਤਨਾਮ ਸਿੰਘ ਖਹਿਰਾ ਮੁਸ਼ਤਰਕਾ, ਮਹਿੰਦਰ ਸਿੰਘ ਬੰਬ, ਸੁਰਜੀਤ ਸਿੰਘ ਗੋਰਸੀਆਂ ਆਦਿ ਨੇ ਸੰਬੋਧਨ ਕੀਤਾ।

Scroll To Top