Now Reading
ਮਾਤਾ ਗੁਰਮੇਜ ਕੌਰ ਫੈਲੋਕੇ ਦਾ ਦੇਹਾਂਤ

ਮਾਤਾ ਗੁਰਮੇਜ ਕੌਰ ਫੈਲੋਕੇ ਦਾ ਦੇਹਾਂਤ


ਫਤਿਆਬਾਦ: ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਰੇਸ਼ਮ ਸਿੰਘ ਫੇਲੋਕੇ ਦੇ ਸਤਿਕਾਰਯੋਗ ਦਾਦੀ ਜੀ ਗੁਰਮੇਜ ਕੌਰ ਉਮਰ ਕਰੀਬ 105 ਸਾਲ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾ ਦਾ ਸਸਕਾਰ ਜੱਦੀ ਪਿੰਡ ਫੈਲੋਕੇ ਵਿਖੇ ਕੀਤਾ ਗਿਆ।

ਇਸ ਮੌਕੇ ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ, ਬਲਵਿੰਦਰ ਸਿੰਘ ਫੈਲੋਕੇ, ਕਰਮ ਸਿੰਘ ਪੰਡੋਰੀ, ਮਜ਼ਦੂਰਾਂ ਦੇ ਸੁਬਾਈ ਆਗੂ ਬਲਦੇਵ ਸਿੰਘ ਪੰਡੋਰੀ ਤੋਂ ਇਲਾਵਾ ਹੋਰਨਾਂ ਆਗੂਆਂ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਬਲਦੇਵ ਸਿੰਘ ਪੰਡੋਰੀ ਨੇ ਦੱਸਿਆ ਕਿ ਮਾਤਾ ਜੀ ਦੇ ਨਮਿਤ ਸ੍ਰੀ ਅਖੰਡ ਪਾਠ ਦਾ ਭੋਗ 6 ਦਸੰਬਰ ਨੂੰ ਫੇਲੋ ਕੇ ਵਿਖੇ ਪਾਇਆ ਜਾਵੇਗਾ।

Scroll To Top