
ਨਕੋਦਰ: ਰੂਸੀ ਇਨਕਲਾਬ ਦੀ 108ਵੀਂ ਵਰੇਗੰਢ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਜਨਰਲ ਬਾਡੀ ਮੀਟਿੰਗ ਕਰਕੇ ਮਨਾਈ ਗਈ। ਮੀਟਿੰਗ ਦੀ ਪ੍ਰਧਾਨਗੀ ਸੁਖਦੇਵ ਦੱਤ ਬਾਂਕਾ ਨੇ ਕੀਤੀ। ਮੀਟਿੰਗ ਵਿਚ ਨਕੋਦਰ ਤਹਿਸੀਲ ਚੋਂ ਕਰੀਬ ਦੋ ਦਰਜਨ ਪਿੰਡਾਂ ਦੀਆਂ ਬ੍ਰਾਂਚਾਂ ਦੇ ਇਕ ਸੌ ਤੋਂ ਵੱਧ ਸਾਥੀਆਂ ਨੇ ਹਿੱਸਾ ਲਿਆ। ਮੀਟਿੰਗ ਵਿੱਚ 9 ਦਸੰਬਰ ਨੂੰ ਪਾਰਟੀ ਵਲੋਂ ਨਕੋਦਰ ‘ਚ ਕੀਤੀ ਜਾ ਰਹੀ ਤਹਿਸੀਲ ਪੱਧਰੀ ਵਿਸ਼ਾਲ ਕਾਨਫਰੰਸ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਤੇ ਕਾਨਫਰੰਸ ਦੀ ਕਾਮਯਾਬੀ ਲਈ, ਰੈਲੀ ਵਿੱਚ ਸ਼ਾਮਲ ਕਰਾਉਣ ਲਈ ਸਾਥੀਆਂ ਦੀ ਪਿੰਡ ਵਾਰ ਵੰਡ ਕੀਤੀ ਗਈ ਤੇ ਫੰਡ ਕੋਟੇ ਵੀ ਲਾਏ ਗਏ।
ਇਸ ਮੀਟਿੰਗ ਨੂੰ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਦਰਸ਼ਨ ਨਾਹਰ, ਮਨੋਹਰ ਸਿੰਘ ਗਿੱਲ, ਰਾਮ ਸਿੰਘ ਕੈਮਵਾਲਾ, ਦਲਵਿੰਦਰ ਸਿੰਘ ਕੁਲਾਰ, ਮੇਜਰ ਖੁਰਲਾਪੁਰ, ਚਰਨਜੀਤ ਥੰਮੂਵਾਲ ਤੇ ਸੁਖਦੇਵ ਦੱਤ ਬਾਂਕਾ ਨੇ ਵੀ ਸੰਬੋਧਨ ਕੀਤਾ।