Now Reading
ਅਕਤੂਬਰ ਇਨਕਲਾਬ ਦੀਆਂ ਬਰਕਤਾਂ ਨੂੰ ਕੀਤਾ ਯਾਦ

ਅਕਤੂਬਰ ਇਨਕਲਾਬ ਦੀਆਂ ਬਰਕਤਾਂ ਨੂੰ ਕੀਤਾ ਯਾਦ


ਝਬਾਲ: ਅਕਤੂਬਰ ਕ੍ਰਾਂਤੀ ਆਮ ਲੋਕਾਂ ਦੇ ਬੱਚਿਆਂ ਲਈ ਮੁਫਤ ਵਿੱਦਿਆ, ਮੁੱਫਤ ਇਲਾਜ ਦੀਆਂ ਸਹੂਲਤਾਂ ਦਿੱਤੀਆਂ ਓਥੇ ਜਗੀਰਦਾਰੀ ਦਾ ਭੋਗ ਪਾਕੇ ਬੇਜਮੀਨੇ ਮਜਦੂਰਾਂ ਨੂੰ ਜਮੀਨਾਂ ਦੇ ਮਾਲਕ ਬਣਾਇਆ।
ਇਹਨਾਂ ਵਿਚਾਰਾਂ ਦਾ ਪਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੇ ਕੁੱਲ ਹਿੰਦ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਇਥੇ ਪਾਰਟੀ ਵੱਲੋ ਅਯੋਜਤ ਵਿਸਾਲ ਰਾਜਸੀ ਕਾਨਫਰੰਸ ਨੂੰ ਸਬੋਧਨ ਕਰਦਿਆਂ ਕੀਤਾ।
ਸਾਥੀ ਪਾਸਲਾ ਨੇ ਕਿਹਾ ਇਹ ਅਕਤੂਬਰ ਇਨਕਲਾਬ ਦੀਆਂ ਬਰਕਤਾਂ ਹੀ ਸਨ ਦੁਨੀਆਂ ਭਰ ਵਿੱਚ ਸਾਮਰਾਜ ਦੀ ਜਕੜ ਵਿੱਚ ਜਕੜੀਆਂ ਗੁਲਾਮ ਕੌਮਾਂ ਦੀਆਂ ਆਪਣੇ ਦੇਸਾਂ ਨੂੰ ਅਜਾਦ ਕਰਾਉਣ ਲਈ ਸੰਘਰਸ਼ ਨੂੰ ਬਲ ਮਿਲਿਆ ਅਤੇ ਦੁਨੀਆਂ ਭਰ ਵਿੱਚ ਦੇਸ ਅਜਾਦ ਹੋਏ ਅਤੇ ਇਨਕਲਾਬ ਵਾਪਰੇ। ਸਾਥੀ ਪਾਸਲਾ ਨੇ ਕਿਹਾ ਪਹਿਲੀ ਵਾਰ ਔਰਤਾਂ ਨੂੰ ਬਰਾਬਰੀ, ਵੋਟ ਦਾ ਅਧਿਕਾਰ, ਪ੍ਰਸੂਤਾ ਛੁੱਟੀ ਅਤੇ ਤਲਾਕ ਦੇ ਅਧਿਕਾਰ ਮਿਲੇ। ਉਹਨਾਂ ਕਿਹਾ ਕਿ ਕਮਿਉਨਿਸਟ ਵਿਚਾਰ ਧਾਰਾ ਵੀ ਲੋਕਾਂ ਦਾ ਭਲਾ ਕਰ ਸਕਦੀ ਹੈ।
ਸਾਥੀ ਪਾਸਲਾ ਨੇ ਕਿਹਾ ਸਾਡੇ ਦੇਸ ਦੀ ਸੱਤਾ ਤੇ ਅਜਿਹੀ ਫਾਸੀਵਾਦੀ ਸਰਕਾਰ ਆਈ ਹੈ ਜੋ ਮਜਦੂਰਾਂ, ਕਿਸਾਨਾਂ ਅਤੇ ਆਮ ਲੋਕਾਂ ਨੂੰ ਮਿਲੇ ਅਧਿਕਾਰ ਖੋਹ ਰਹੀ ਹੈ|ਦੇਸ ਦੇ ਜਮਹੂਰੀ ਅਤੇ ਧਰਮਨਿਰਪੱਖ ਢਾਂਚੇ ਦਾ ਭੋਗ ਪਾ ਧਰਮ ਅਧਾਰਿਤ ਕੱਟੜ ਰਾਜ ਸਥਾਪਿਤ ਕਰਨਾ ਚਹੁੰਦੀ ਹੈ |ਸੂਬਿਆਂ ਦੇ ਅਧਿਕਾਰਾਂ ਤੇ ਲਗਾਤਾਰ ਛਾਪੇ ਮਾਰ ਰਹੀ ਹੈ ਪੰਜਾਬ ਦੇ ਨਾਬਰੀ ਵਾਲੇ ਸਭਾਅ ਨਾਲ ਨਫਰਤ ਕਰਦੀ ਹੈ ਅਤੇ ਗੁਰੂਆਂ ਦੇ ਅਗਾਂਹ ਵਧੂ ਸਾਝੀਵਾਲਤਾ ਦੇ ਫਲਸਫੇ ਵਿੱਚ ਖੋਟ ਰਲਾ ਰਹੀ ਹੈ |ਉਹਨਾਂ ਭਾਜਪਾ ਸਮੇਤ ਸਮੁੱਚੀਆਂ ਫਿਰਕੂ ਤਾਕਤਾਂ ਨੂੰ ਹਰਾਉਣ ਅਤੇ ਧਰਮ ਨਿਰਪੱਖ ਜਮਹੂਰੀ ਤਾਕਤਾਂ ਨੂੰ ਜਤਾਉਣ ਦਾ ਸੱਦਾ ਦਿੱਤਾ।
ਪਾਰਟੀ ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਆਮ ਆਦਮੀ ਪਾਰਟੀ ਦੇ ਦੋਹਰੇ ਕਿਰਦਾਰ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਕਿਹਾ ਕੇ ਇਸ ਪਾਰਟੀ ਆਮ ਲੋਕਾਂ ਨਾਲ ਹਰ ਖੇਤਰ ਵਿੱਚ ਧੋਖਾ ਕੀਤਾ ਹੈ |ਪੰਜਾਬ ਦੇ ਸਿਰ ਕਰਜੇ ਦੀ ਪੰਡ ਨੂੰ ਭਾਰਾ ਕਰਨ ਤੋਂ ਇਲਾਵਾ ਲੋਕਾਂ ਪੱਲੇ ਕੁਝ ਨਹੀਂ ਪਿਆ। ਬੇਰੋਜਗਾਰੀ ਅਤੇ ਨਸ਼ੇ ਜਵਾਨੀ ਤਬਾਹ ਕਰ ਰਹੇ ਹਨ। ਅਮਨ ਕਨੂੰਨ ਹਾਲਤ ਬੇਹੱਦ ਨਿਰਾਸਾਜਨਕ ਹੈ। ਉਹਨਾਂ ਹਰ ਖੇਤਰ ਵਿੱਚ ਫੇਲ ਨਕਲੀ ਇਨਕਲਾਬੀਆ ਦੀ ਸਰਕਾਰ ਨੂੰ ਸਬਕ਼ ਸਖਾਉਣ ਲਈ ਜਮਹੂਰੀ ਸਕਤੀਆਂ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ|
ਕਾਨਫਰੰਸ ਦੀ ਪਰਧਾਨਗੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ, ਜਰਨੈਲ ਸਿੰਘ ਰਸੂਲਪੁਰ, ਜਸਬੀਰ ਕੌਰ ਕੈਰੋਵਾਲ, ਆਦਿ ਆਗੂਆਂ ਨੇ ਕੀਤੀ।
ਇਸ ਮੌਕੇ ਬਲਦੇਵ ਸਿੰਘ ਪੰਡੋਰੀ, ਦਲਜੀਤ ਸਿੰਘ ਦਿਆਲਪੁਰਾ, ਮਨਜੀਤ ਸਿੰਘ ਬੱਗੂ, ਸੁਲੱਖਣ ਸਿੰਘ ਤੁੜ ਧਰਮ ਸਿੰਘ ਜਸਪਾਲ ਸਿੰਘ ਝਬਾਲ ਲੱਖਾ ਸਿੰਘ ਮੰਨਣ ਆਦਿ ਆਗੂਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਉਚੇਚੇ ਤੌਰ ‘ਤੇ ਪਹੁੰਚੇ ਕਾਂਗਰਸ ਪਾਰਟੀ ਸੀਨੀਅਰ ਆਗੂ ਬਲਬੀਰ ਸਿੰਘ ਸਿੱਧੂ ਸਾਬਕਾ ਕੈਬਨਿਟ ਮੰਤਰੀ, ਗੁਰਪ੍ਰੀਤ ਸਿੰਘ ਕਾਂਗੜ ਸਾਬਕਾ ਕੈਬਨਿਟ ਮੰਤਰੀ, ਸੁਖਪਾਲ ਸਿੰਘ ਭੁੱਲਰ ਸਾਬਕਾ ਐਮਐਲਏ ਹਲਕਾ ਖੇਮਕਰਨ, ਰਮਨ ਕੁਮਾਰ ਚੇਅਰਮੈਨ ਨੇ ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੇ ਹੱਕ’ ਚ ਫਤਵਾ ਦੇਣ ਦੀ ਅਪੀਲ ਕੀਤੀ।

Scroll To Top