
ਨਕੋਦਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੁਲ ਹਿੰਦ ਸੱਦੇ ਤਹਿਤ ਅੱਜ ਸਥਾਨਕ ਨੂਰਮਹਿਲ ਚੌਂਕ ’ਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਹ ਪੁਤਲਾ ਹਰਿਆਣਾ ਪੁਲੀਸ ਦੇ ਏਡੀਜੀਪੀ ਵਾਈ ਪੂਰਨ ਕੁਮਾਰ ਦਾ ਆਤਮਹੱਤਿਆ ਮਾਮਲੇ ਚ ਦੋਸ਼ੀਆਂ ਨੂੰ ਸਜਾ ਦਿਵਾਉਣ ਅਤੇ ਸੁਪਰੀਮ ਕੋਰਟ ਦੇ ਮਾਨਯੋਗ ਚੀਫ ਜਸਟਿਸ ਸ੍ਰੀ ਬੀ ਆਰ ਗਵਈ ਦੇ ਉਪਰ ਕੋਰਟ ਕੰਪਲੈਕਸ ਵਿੱਚ ਜੁੱਤੀ ਮਾਰਨਾ ਵਰਗੇ ਮਾਮਲਿਆ ਚ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਾਉਣ ਬਾਬਤ ਫੂਕੇ ਗਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਾਥੀ ਦਰਸ਼ਨ ਨਾਹਰ, ਸੂਬਾ ਕਮੇਟੀ ਮੈਂਬਰ ਮਨੋਹਰ ਸਿੰਘ ਗਿੱਲ ਤੇ ਰਾਮ ਸਿੰਘ ਕੈਮਵਾਲਾ, ਤਹਿਸੀਲ ਪ੍ਰਧਾਨ ਸੁਖਦੇਵ ਦੱਤ ਬਾਂਕਾ, ਤਹਿਸੀਲ ਸਕੱਤਰ ਦਲਵਿੰਦਰ ਸਿੰਘ ਕੁਲਾਰ, ਨਛੱਤਰ ਨਾਹਰ, ਦੇਵ ਮੱਟੂ ਮੱਲੀਆਂ ਕਲਾਂ ਵੀ ਵਿਸੇਸ਼ ਤੌਰ ’ਤੇ ਹਾਜਰ ਸਨ।