Now Reading
ਆਰਐੱਮਪੀਆਈ ਨੇ ਫਿਲੌਰ ਵਿਖੇ ਜਾਤੀਵਾਦੀ ਤੇ ਲਿੰਗਕ ਵਿਤਕਰੇ ਖ਼ਿਲਾਫ਼ ਪੁਤਲਾ ਫੂਕਿਆ

ਆਰਐੱਮਪੀਆਈ ਨੇ ਫਿਲੌਰ ਵਿਖੇ ਜਾਤੀਵਾਦੀ ਤੇ ਲਿੰਗਕ ਵਿਤਕਰੇ ਖ਼ਿਲਾਫ਼ ਪੁਤਲਾ ਫੂਕਿਆ

ਫਿਲੌਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵਲੋਂ ਅੱਜ ਇਥੇ ਜਾਤੀਵਾਦੀ ਤੇ ਲਿੰਗਕ ਜਬਰ ਤੇ ਵਿਤਕਰੇ ਤੋਂ ਮੁਕਤੀ ਹਾਸਲ ਕਰਨ ਦੇ ਮਾਨਵੀ ਸੰਘਰਸ਼ ਦੀ ਕੜੀ ਵਜੋਂ ਪੁਤਲਾ ਫੂਕਿਆ ਗਿਆ। ਇਸ ਮੌਕੇ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਸੰਤੋਖ ਸਿੰਘ ਬਿਲਗਾ ਅਤੇ ਸੂਬਾ ਕਮੇਟੀ ਮੈਂਬਰ ਡਾ. ਸਰਬਜੀਤ ਮੁਠੱਡਾ ਨੇ ਕਿਹਾ ਕਿ ਮੋਦੀ ਸਰਕਾਰ ਦੇ ਮੌਜੂਦਾ ਰਾਜ ਦੌਰਾਨ ਦੇਸ਼ ਦੀ ਸਰਵ ਉੱਚ ਅਦਾਲਤ ਦੇ ਮੁੱਖ ਜੱਜ ਵੱਲ ਆਰਐੱਸਐੱਸ ਨਾਲ ਜੁੜੇ ਵਿਅਕਤੀ ਵਲੋਂ ਜੁੱਤੀ ਵਗਾਹ ਕੇ ਮਾਰਨ ਤੋਂ ਇਹ ਗੱਲ ਬਾਖੂਬੀ ਸਿੱਧ ਹੁੰਦੀ ਹੈ ਕਿ ਸੰਘ ਪਰਿਵਾਰ ਦੀਆਂ ਨਜ਼ਰਾਂ ‘ਚ ਦੇਸ਼ ਦੇ ਸੰਵਿਧਾਨ-ਕਾਨੂੰਨ ਦਾ ਮੁੱਲ ਕਾਣੀ ਕੌਡੀ ਬਰਾਬਰ ਵੀ ਨਹੀਂ।

ਉਨ੍ਹਾਂ ਕਿਹਾ ਕਿ ਇਕ ਆਈਪੀਐੱਸ ਦਾ ਖੁਦਕੁਸ਼ੀ ਲਈ ਮਜਬੂਰ ਹੋਣਾ ਵੀ ਇਸ ਗੱਲ ਦਾ ਪ੍ਰਤੀਕ ਹੈ ਕਿ ਭਾਰਤੀ ਸਮਾਜ ਅੰਦਰ ਜਾਤੀਵਾਦ ਦੀਆਂ ਜੜਾਂ ਕਿੰਨੀਆਂ ਡੂੰਘੀਆਂ ਹਨ। ਇਸ ਮੌਕੇ ਹਾਜ਼ਰੀਨ ਨੇ ਪੁਤਲਾ ਫੂਕਦੇ ਹੋਏ ਜ਼ੋਰਦਾਰ ਨਾਅਰੇਬਾਜ਼ ਵੀ ਕੀਤੀ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਕਮੇਟੀ ਮੈਂਬਰ ਕੁਲਦੀਪ ਫਿਲੌਰ, ਮੇਜਰ ਫਿਲੌਰ, ਕੁਲਜੀਤ ਫਿਲੌਰ ਤੋਂ ਇਲਾਵਾ ਤਹੀਸੀਲ ਕਮੇਟੀ ਮੈਂਬਰ ਮੱਖਣ ਸੰਗਰਾਮੀ, ਅਮ੍ਰਿੰਤ ਨੰਗਲ, ਐਡਵੋਕੇਟ ਅਜੈ ਫਿਲੌਰ ਆਦਿ ਹਾਜ਼ਰ ਸਨ।

Scroll To Top