
ਖਟਕੜ ਕਲਾਂ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਅਤੇ ਪੀਐੱਸਐੱਫ ਦੀ ਅਗਵਾਈ ਹੇਠ ਖਟਕੜ ਕਲਾਂ ਵਿਖੇ ਨੌਜਵਾਨਾਂ ਅਤੇ ਵਿਦਿਆਰਥੀਆਂ ਦੀ ਮੰਗਾਂ ਨੂੰ ਲੈ ਕੇ ਅੱਜ ਇਥੇ ਧਰਨਾ ਆਰੰਭ ਹੋ ਗਿਆ। ਜਿਸ ‘ਚ ਰਾਜ ਦੇ ਵੱਖ-ਵੱਖ ਥਾਵਾਂ ਤੋਂ ਨੌਜਵਾਨ ਰੋਜ਼ਾਨ ਪੁੱਜਣਗੇ।
ਇਹ ਧਰਨਾ ਪੱਕੇ ਰੁਜ਼ਗਾਰ, ਬੇਰੁਜ਼ਗਾਰੀ ਭੱਤਾ ਅਤੇ ਨਸ਼ਿਆਂ ਕਾਰਨ ਹਰ ਰੋਜ਼ ਹੋ ਰਹੀਆਂ ਮੌਤਾਂ ਲਈ ਸਰਕਾਰ ਨੂੰ ਖਟਕੜ ਕਲਾਂ ‘ਚ ਚੁੱਕੀ ਸਹੁੰ ਨੂੰ ਯਾਦ ਕਰਵਾਉਣ ਲਈ ਧਰਨਾ ਲਗਾਇਆ ਜਾ ਰਿਹਾ ਹੈ। ਧਰਨਾਕਾਰੀਆਂ ਨੇ ਕਿਹਾ ਕਿ ਹਰਾ ਪੈੱਨ ਲੱਭਣ ਲਈ ਇਹ ਧਰਨਾ ਚੱਲੇਗਾ।