Now Reading
ਦਿਹਾਤੀ ਮਜ਼ਦੂਰ ਸਭਾ ਵਲੋਂ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਦਿਹਾਤੀ ਮਜ਼ਦੂਰ ਸਭਾ ਵਲੋਂ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ


ਮੁੱਲਾਂਪੁਰ: ਸ਼ਹੀਦੇ ਆਜਮ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਯਾਦ ਕਰਦਿਆਂ ਉਹਨਾਂ ਦੇ 95ਵੇਂ ਸ਼ਹੀਦੀ ਦਿਹਾੜੇ ‘ਤੇ ਸਾਥੀ ਲਖਬੀਰ ਸਿੰਘ ਦਾਖਾ, ਅਮਨਦੀਪ ਸਿੰਘ ਢਹਿਪੀ ਦੀ ਅਗਵਾਈ ਵਿੱਚ ਦਿਹਾਤੀ ਮਜ਼ਦੂਰ ਸਭਾ ਦੇ ਕਾਰਕੁਨਾਂ ਵਲੋਂ ਉਹਨਾਂ ਦੇ ਦਰਸਾਏ ਮਾਰਗ ‘ਤੇ ਚੱਲਣ ਦਾ ਪ੍ਰਣ ਕੀਤਾ ਗਿਆ> ਸਾਥੀਆਂ ਨੇ ਕਿਹਾ ਕਿ ਅੱਜ ਸਰਕਾਰਾਂ, ਸ਼ਹੀਦਾਂ ਦੀ ਵਿਚਾਰਧਾਰਾ ਤੋਂ ਬਹੁਤ ਘਬਰਾਉਂਦੀਆਂ ਹਨ ਅਤੇ ਉਹ ਰਾਜ ਸੱਤਾ ਹਾਸਲ ਕਰਨ ਲਈ ਧਰਮ ਨੂੰ ਪੌੜੀ ਬਣਾ ਕੇ ਸਮਾਜ ਵਿੱਚ ਫੁੱਟਾਂ ਪਾ ਕੇ ਆਪਣਾ ਉੱਲੂ ਸਿੱਧਾ ਕਰਦੀਆਂ ਹਨ। ਜਦੋਂ ਕਿ ਅੱਜ ਹਿੰਦੁਸਤਾਨ ਵਿੱਚ ਸ਼ਹੀਦਾਂ ਦੀ ਵਿਚਾਰਧਾਰਾ ਤੇ ਚੱਲਣ ਦੀ ਜਰੂਰਤ ਹੈ ਤਾਂ ਕਿ ਕਾਰਪੋਰੇਟ ਘਰਾਣਿਆਂ ਤੋਂ ਗਰੀਬਾਂ ਦੀ ਹੋ ਰਹੀ ਲੁੱਟ ਨੂੰ ਰੋਕ ਕੇ ਅਸਲੀ ਆਜ਼ਾਦੀ ਦਾ ਨਿਘ ਜਨਤਾ ਨੂੰ ਮਿਲ ਸਕੇ।
ਸ਼ਹੀਦੀ ਸਮਾਗਮ ਵਿੱਚ ਵਿਜੇ ਕੁਮਾਰ, ਰਮੇਸ਼ ਕੁਮਾਰ, ਅਮਨਦੀਪ ਸਿੰਘ, ਮੇਜਰ ਸਿੰਘ, ਅਜਮੇਰ ਸਿੰਘ, ਪਵਨਜੀਤ ਸਿੰਘ, ਰਤਨ ਲਾਲ, ਕੁਲਵੰਤ ਸਿੰਘ, ਖੁਸ਼ਹਾਲ ਸਿੰਘ, ਜਗਰੂਪ ਸਿੰਘ, ਪ੍ਰਦੀਪ ਸਿੰਘ, ਰਵਨੀਤ ਸਿੰਘ ਹਾਜ਼ਰ ਸਨ।

Scroll To Top