Now Reading
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਇਨਕਲਾਬੀ ਰਵਾਇਤਾਂ ਨਾਲ 6ਵੀਂ ਸੂਬਾ ਕਾਨਫ਼ਰੰਸ ਆਰੰਭ

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਇਨਕਲਾਬੀ ਰਵਾਇਤਾਂ ਨਾਲ 6ਵੀਂ ਸੂਬਾ ਕਾਨਫ਼ਰੰਸ ਆਰੰਭ


ਤਲਵਾੜਾ: ਧਾਰਮਿਕ ਕੱਟੜਤਾ ਨੂੰ ਕਿਸੇ ਵੀ ਤਰਾਂ ਵਾਜਬ ਨਹੀਂ ਠਹਿਰਾਇਆ ਜਾ ਸਕਦਾ ਪਰ ਕਿਸੇ ਨੂੰ ਕੋਈ ਹੱਕ ਨਹੀਂ ਕਿ ਉਸ ਨੂੰ ਮਾਰ ਦਿੱਤਾ ਜਾਵੇ। ਅਮਰੀਕਨ ਸਾਮਰਾਜ ਵਲੋਂ ਜਿਸ ਢੰਗ ਨਾਲ ਤੇਲ ‘ਤੇ ਕਬਜਾ ਕਰਨ ਦੀ ਨੀਅਤ ਨਾਲ ਦੁਨੀਆ ਭਰ ‘ਚ ਜੰਗ ਥੋਪੀ ਜਾ ਰਹੀ ਹੈ, ਇਸ ਦੀ ਤਾਜਾ ਮਿਸਾਲ ਇਰਾਨ ਦੀ ਹੈ। ਇਸ ਤੋਂ ਪਹਿਲਾ ਅਮਰੀਕਰਨ ਸਾਮਰਾਜ ਵੈਜੂਏਲਾ ਦੇ ਰਾਸ਼ਟਰਪਤੀ ਨੂੰ ਕਾਬੂ ਕਰਕੇ ਆਪਣੇ ਦੇਸ਼ ਲੈ ਗਿਆ। ਗਰੀਨਲੈਂਡ ‘ਤੇ ਵੀ ਕਬਜ਼ੇ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਸ਼ਬਦ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਇਥੇ ਆਰੰਭ ਹੋਏ ਛੇਵੇਂ ਸੂਬਾ ਜਥੇਬੰਦਕ ਇਜਲਾਸ ਦੇ ਪਹਿਲੇ ਦਿਨ ਉਦਘਾਟਨ ਕਰਦਿਆਂ ਸਭਾ ਦੇ ਫਾਊਂਡਰ ਜਨਰਲ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਹੇ। ਉਨ੍ਹਾ ਕਿਹਾ ਕਿ ਅਮਰੀਕਾ ਟੈਰਫ ਲਾਉਂਦਿਆਂ ਸਾਡੇ ਦੇਸ਼ ਦੇ ‘ਤੇ ਵੀ ਟੈਕਸ ਲਾ ਰਿਹਾ ਹੈ, ਸਾਡੇ ਦੇਸ਼ ਦੇ ਹਾਕਮ ਚੁੱਪ ਕਰਕੇ ਬੈਠੇ ਹਨ। ਭਾਰਤ ਆਪਣੀ ਜ਼ਰੂਰਤ ਲਈ ਤੇਲ ਰੂਸ ਤੋਂ ਲਵੇ ਕਿ ਨਾ ਲਵੇ, ਇਸ ਦਾ ਫ਼ੈਸਲਾ ਅਮਰੀਕਾ ਕਰ ਰਿਹਾ ਹੈ।
ਪਰਗਟ ਸਿੰਘ ਜਾਮਾਰਾਏ ਨੇ ਕਿਹਾ ਦੇਸ਼ ਦੇ ਅੰਦਰ ਘੱਟ ਗਿਣਤੀਆਂ ‘ਤੇ ਹਮਲੇ ਪਹਿਲਾ ਨਾਲੋ ਵਧੇ ਹਨ। ਇਸ ਅਰਸੇ ਦੌਰਾਨ ਦਲਿਤਾਂ ਉਪਰ ਵੀ ਅੱਤਿਆਚਾਰ ਵੱਧੇ ਹਨ। ਸਾਥੀ ਜਾਮਾਰਾਏ ਨੇ ਨੌਜਵਾਨਾਂ ਨੂਂ ਸਾਮਰਾਜ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੰਦਿਆਂ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ।
ਇਸ ਤੋਂ ਪਹਿਲਾ ਇਸ ਇਜਲਾਸ ਨੂੰ ਕਾਮਯਾਬ ਕਰਨ ਲਈ ਬਣਾਈ ਸਵਾਗਤੀ ਕਮੇਟੀ ਵਲੋਂ ਸਾਥੀ ਸ਼ਿਵ ਤਲਵਾੜਾ ਨੇ ਪ੍ਰਾਂਤ ਭਰ ‘ਚੋਂ ਆਏ ਡੈਲੀਗੇਟਾਂ ਨੂੰ ਜੀ ਆਇਆ ਆਖਦਿਆਂ ਸ਼ਹੀਦ ਭਗਤ ਸਿੰਘ ਦੇ ਵਿਚਾਰਧਾਰਾਂ ਵਾਲੀ ਜਥੇਬੰਦੀ ਬਣਾਉਣ ਦਾ ਸੱਦਾ ਦਿੱਤਾ।
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਇਸ ਇਜਲਾਸ ਲਈ ਵਸਾਏ ਨਗਰ ਦਾ ਨਾਂ ਮਹਾਨ ਦੇਸ਼ ਭਗਤ ਪੰਡਤ ਕਿਸ਼ੋਰੀ ਲਾਲ ਦੀ ਯਾਦ ‘ਚ ਰੱਖਿਆ ਗਿਆ ਅਤੇ ਹਾਲ ਦਾ ਨਾਮ ਸੋਹਣ ਸਿੰਘ ਢੇਸੀ ਦੇ ਨਾਮ ‘ਤੇ ਰੱਖਿਆ ਗਿਆ।
ਇਜਲਾਸ ਦੀ ਪ੍ਰਧਾਨਗੀ ਸਾਥੀ ਮਨਜਿੰਦਰ ਸਿੰਘ ਢੇਸੀ, ਜਤਿੰਦਰ ਫਰੀਦਕੋਟ, ਸੁਲੱਖਣ ਸਿੰਘ ਤੁੜ, ਜੱਗਾ ਸਿਂਘ ਅਜਨਾਲਾ, ਰਵਿੰਦਰ ਲੋਹਗੜ੍ਹ ਨੇ ਕੀਤੀ। ਸੰਚਾਲਿਨ ਕਮੇਟੀ ਵਜੋਂ ਜਨਰਲ ਸਕੱਤਰ ਧਰਮਿੰਦਰ ਮੁਕੇਰੀਆਂ, ਐਡਵੋਕੇਟ ਅਜੈ ਫਿਲੌਰ, ਗਗਨਦੀਪ, ਲਾਜਲ ਲਾਖਣਾ, ਮਨਪ੍ਰੀਤ ਜੌਸ ਮੁਹਾਰ ਮੰਚ ‘ਤੇ ਸਸ਼ੋਭਿਤ ਸਨ।
ਆਰੰਭ ‘ਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆ ਝੰਡਾ ਲਹਿਰਾਉਣ ਦੀ ਰਸਮ ਸੂਬਾ ਪ੍ਰਧਾਨ ਮਨਜਿੰਦਰ ਢੇਸੀ ਨੇ ਨਿਭਾਈ। ਸੂਬਾ ਜਨਰਲ ਸਕੱਤਰ ਧਰਮਿੰਦਰ ਮੁਕੇਰੀਆਂ ਨੇ ਪਿਛਲੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ। ਜਿਸ ‘ਤੇ ਬਹਿਸ ਜਾਰੀ ਹੈ।

Scroll To Top