
ਗੜਸ਼ੰਕਰ: ਦੇਸ਼ ਦੀਆਂ ਕੇਂਦਰੀ ਟਰੇਡ ਯੂਨੀਅਨਾਂ ਦੇ ਹੜਤਾਲ ਕਰਨ ਦੇ ਸੱਦੇ ‘ਤੇ ਗੜਸ਼ੰਕਰ ਦੀਆਂ ਟਰੇਡ ਯੂਨੀਅਨਾਂ,ਕਿਸਾਨ ਯੂਨੀਅਨਾਂ ਅਤੇ ਮੁਲਾਜ਼ਮ ਯੂਨੀਅਨਾਂ ਵੱਲੋਂ ਸਥਾਨਕ ਬੱਸ ਅੱਡੇ ਵਿੱਚ ਸਥਿਤ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਮਜ਼ਦੂਰ, ਕਿਸਾਨ ਅਤੇ ਮੁਲਾਜ਼ਮਾਂ ਵੱਲੋਂ ਇਕੱਤਰ ਹੋ ਕੇ ਕੇਂਦਰ ਦੀਆਂ ਆਰਥਿਕ ਨੀਤੀਆਂ ਖਿਲਾਫ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਰੋਹ ਭਰਪੂਰ ਮਾਰਚ ਕੀਤਾ ਗਿਆ। ਇਸ ਮਾਰਚ ਦੀ ਅਗਵਾਈ ਟਰੇਡ ਯੂਨੀਅਨਾਂ ਨੇ ਆਗੂਆਂ ਮੱਖਣ ਸਿੰਘ ਵਾਹਿਦਪੁਰ, ਦਰਸ਼ਨ ਮੱਟੂ, ਹਰਮੇਸ਼ ਢੇਸੀ ਦੀ ਅਗਵਾਈ ਵਿੱਚ ਕੀਤੀ ਗਈ। ਇਸ ਸਮੇਂ ਵੱਖ ਵੱਖ ਸੰਘਰਸ਼ਸ਼ੀਲ ਜੱਥੇਬੰਦੀਆ ਦੇ ਆਗੂਆਂ ਮੁਕੇਸ਼ ਕੁਮਾਰ,ਗੁਰਨੇਕ ਸਿੰਘ ਭੱਜਲ,ਕੁਲਵਿੰਦਰ ਚਾਹਲ,ਬੀਬੀ ਸ਼ੁਭਾਸ਼ ਮੱਟੂ,ਮੋਹਣ ਲਾਲ,ਕੁਲਭੂਸ਼ਣ ਮਹਿੰਦਵਾਣੀ, ਰਾਮ ਜੀ ਦਾਸ ਚੌਹਾਨ, ਬਲਵੰਤ ਰਾਮ, ਹੰਸ ਰਾਜ ਗੜਸ਼ੰਕਰ, ਬਲਵੀਰ ਸਿੰਘ ਖਾਨਪੁਰੀ, ਸ਼ਾਮ ਸੁੰਦਰ ਆਦਿ ਬੁਲਾਰਿਆਂ ਨੇ ਮਜ਼ਦੂਰ, ਕਿਸਾਨ, ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਦੁਨੀਆਂ ਦੀਆਂ ਵੱਡੀਆਂ ਕੰਪਨੀਆਂ ਅਤੇ ਸਰਮਾਏਦਾਰਾਂ ਵੱਲੋਂ ਸੇਧਤ ਨੀਤੀਆਂ ਤਹਿਤ ਦੇਸ਼ ਦੇ ਕਿਰਤੀ ਲੋਕਾਂ ਨੂੰ ਨਪੀੜਿਆ ਜਾ ਰਿਹਾ ਹੈ ਜਿਸ ਦੇ ਤਹਿਤ ਮਜ਼ਦੂਰਾਂ ਦੇ ਹੱਕਾਂ ਵਿੱਚ ਪਿਛਲੇ ਸਮੇਂ ਚ ਸੰਘਰਸ਼ ਰਾਹੀਂ ਪ੍ਰਾਪਤ ਕੀਤੇ ਗਏ ਕਿਰਤ ਕਾਨੂੰਨਾਂ ਨੂੰ ਦਰੜ ਕੇ ਚਾਰ ਲੇਬਰ ਕੋਡਾਂ ਵਿੱਚ ਬਦਲ ਦਿੱਤਾ ਗਿਆ, ਲੋਕਾਂ ਨੂੰ ਸੰਘਰਸ਼ ਕਰਕੇ ਮਿਲੇ ਕੰਮ ਦੇ ਅਧਿਕਾਰ ਮਨਰੇਗਾ ਨੂੰ ਖਤਮ ਕਰਨ ਲਈ ਜੀ ਰਾਮ ਜੀ ਨਾਮ ਦੀ ਸਕੀਮ, ਇਸੇ ਤਰੀਕੇ ਨਾਲ ਕਿਸਾਨਾਂ ਦੇ ਲਈ ਬੀਜ ਬਿਲ 2025, ਬਿਜਲੀ ਸੋਧ ਬਿੱਲ,2025 ਅਤੇ ਭਾਰਤ-ਅਮਰੀਕਾ ਤੇ ਯੂਰਪੀਅਨ ਯੂਨੀਅਨ ਨਾਲ ਮੁਕਤ ਵਪਾਰ ਸਮਝੌਤਿਆਂ ਤਹਿਤ ਪੂਰੀ ਖੇਤੀ ਅਤੇ ਕਿਸਾਨੀ ਨੂੰ ਸਰਮਾਏਦਾਰਾਂ ਦੇ ਕੋਲ ਸੌਂਪਿਆ ਜਾ ਰਿਹਾ ਹੈ,ਤੇ ਮੁਲਾਜ਼ਮਾਂ ਨੂੰ ਮਿਲਦੀਆਂ ਨੌਕਰੀਆਂ ਤੇ ਸਹੂਲਤਾਂ ਤੇ ਕੱਟ ਲਾ ਕੇ ਸਰਕਾਰੀ ਵਿਭਾਗਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਇਸ ਸਮੇਂ ਵੱਖ-ਵੱਖ ਸ਼ੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂ ਰਾਮਜੀਤ ਸਿੰਘ ਦੇਨੋਵਾਲ, ਡਾ ਜੋਗਿੰਦਰ ਕੁਲੇਵਾਲ, ਜੀਤਰਾਮ ਬਗਵਾਈ, ਸਤਨਾਮ ਸਿੰਘ, ਸਲਿੰਦਰ ਚੁੰਬਰ, ਗਰੀਬ ਦਾਸ ਪ੍ਰੇਮ ਰਾਣਾ, ਗੁਰਮੇਲ ਕਲਸੀ, ਰਵਿੰਦਰ ਨੀਟਾ, ਕੁਲਵੰਤ ਸਿੰਘ ਗੋਲੇਵਾਲ, ਬਲਵੰਤ ਰਾਮ, ਪਰਮਾਨੰਦ, ਸ਼ਿੰਗਾਰਾ ਰਾਮ ਭੱਜਲ, ਪਵਨ ਕੁਮਾਰ, ਬਲਭੱਦਰ ਸਿੰਘ, ਸੁਰਿੰਦਰ ਕੌਰ ਚੁੰਬਰ, ਸਤਪਾਲ ਕਲੇਰ, ਗੁਰਮੇਲ ਸਿੰਘ, ਸ਼ਮਸ਼ੇਰ ਸਿੰਘ ਚੱਕ ਸਿੰਘਾ, ਗੁਰਨਾਮ ਸਿੰਘ, ਤੇਜਿੰਦਰ ਕੌਰ, ਸ਼ਰਮੀਲਾ ਰਾਣੀ, ਜਸਵਿੰਦਰ ਕੌਰ, ਪਿੰਕੀ ਰਾਣੀ, ਕੁਲਵਿੰਦਰ ਕੌਰ ਆਦਿ ਨੇ ਵੀ ਸੰਬੋਧਨ ਕੀਤਾ।