Now Reading
ਗੁਰਾਇਆ ਵਿਖੇ ਰੋਸ ਪ੍ਰਦਰਸ਼ਨ ਕਰਦੇ ਹੋਏ ਕੀਤਾ ਰੋਹ ਭਰਪੂਰ ਮਾਰਚ

ਗੁਰਾਇਆ ਵਿਖੇ ਰੋਸ ਪ੍ਰਦਰਸ਼ਨ ਕਰਦੇ ਹੋਏ ਕੀਤਾ ਰੋਹ ਭਰਪੂਰ ਮਾਰਚ


ਗੁਰਾਇਆ:ਸੰਯੁਕਤ ਕਿਸਾਨ ਮੋਰਚਾ, ਕੇਂਦਰੀ ਟ੍ਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਅਤੇ ਰਾਜ ਸਰਕਾਰਾਂ ਦੀਆਂ ਆਮ ਲੋਕਾਂ, ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ ਅਤੇ ਹੋਰ ਕਿਰਤੀ ਵਰਗ ਵਿਰੋਧੀ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਨੂੰ ਮੋੜਾ ਦੇਣ ਲਈ 12 ਫਰਵਰੀ ਨੂੰ ਕੌਮੀ ਹੜਤਾਲ ਕਰਨ ਦੇ ਦਿੱਤੇ ਗਏ ਸੱਦੇ ਦੇ ਅਨੁਸਾਰ ਅੱਜ ਬਿਜਲੀ ਬੋਰਡ ਗੁਰਾਇਆ ਦੇ ਦਫ਼ਤਰ ਸਾਹਮਣੇ ਇਕੱਠੇ ਹੋ ਕੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ ਇਸ ਵਿੱਚ ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਗੁਰਾਇਆ ਬਿਜਲੀ ਬੋਰਡ ਦੀ ਜਥੇਬੰਦੀ ਦੇ ਨਾਲ ਰਲ਼ ਕੇ ਸਾਂਝੇ ਤੌਰ ‘ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਰੋਹ ਭਰਪੂਰ ਮਾਰਚ ਕਰਦੇ ਹੋਏ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਸਮੇਂ ਤਾਰਾ ਸਿੰਘ ਬੀਕਾ ਪੈਨਸ਼ਨਰ, ਕੁਲਦੀਪ ਸਿੰਘ ਕੌੜਾ, ਮਾਸਟਰ ਸੁਖਵਿੰਦਰ ਰਾਮ ਪ੍ਰਧਾਨ ਜੀ ਟੀ ਯੂ, ਸਿਮਰਨਜੀਤ ਪਾਸਲਾ ਪ੍ਰਧਾਨ ਮਿੱਡ ਡੇ ਮੀਲ ਵਰਕਰਜ਼ ਯੂਨੀਅਨ, ਵਿਦਿਆ ਬਿਲਗਾ, ਮਨਜਿੰਦਰ ਸਿੰਘ ਢੇਸੀ, ਚਰਨਜੀਤ ਕੌਰ ਮਾਹਲ, ਸੰਜੀਵ ਕੁਮਾਰ, ਸੁਖਵਿੰਦਰ ਰਾਮ, ਜਸਵਿੰਦਰ ਸਿੰਘ ਢੇਸੀ, ਸੰਤੋਖ ਸਿੰਘ ਬਿਲਗਾ, ਅੰਮ੍ਰਿਤ ਨੰਗਲ, ਕੁਲਦੀਪ ਵਾਲੀਆ, ਬਲਵੀਰ ਸਿੰਘ ਗੁਰਾਇਆ, ਨਿਰਮੋਲਕ ਸਿੰਘ ਹੀਰਾ, ਸਰਬਜੀਤ ਗੋਗਾ ਸੰਗੋਵਾਲ, ਸੁਰਿੰਦਰ ਪਾਲ ਲਾਖਾ, ਦੇਵੀ ਦਿਆਲ, ਅਵਤਾਰ ਸਿੰਘ ਨੇ ਕੌਮੀ ਹੜਤਾਲ ਦੇ ਮੁੱਦਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮਾਣ ਭੱਤਾ ਵਰਕਰਾਂ ਮਿੱਡ ਡੇ ਮੀਲ ਵਰਕਰਾਂ, ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ ਆਦਿ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਲਿਆ ਕੇ 18000 ਰੁਪਏ ਮਹੀਨਾ ਤਨਖਾਹ ਲਾਗੂ ਕਰਨ ਲਈ, ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਰੱਦ ਕਰਵਾਉਣ, ਪੁਰਾਣੀ ਪੈਂਨਸ਼ਨ ਬਹਾਲ ਕਰਨ, ਪੀ ਐੱਫ ਆਰ ਡੀ ਏ ਬਿੱਲ ਰੱਦ ਕਰਨ, ਬਿਜਲੀ ਬਿੱਲ 2025, ਐਪਲੀਕੇਮੈਂਟ 2026 ਨੂੰ ਰੱਦ ਕਰਨ, ਬੀਜ਼ ਸੋਧ ਬਿੱਲ, ਮਗਨਰੇਗਾ ਵਿੱਚ ਸੋਧਾਂ ਕਰਕੇ ਬਣਾਏ ਜੀ ਰਾਮ ਜੀ ਕਾਨੂੰਨ ਨੂੰ ਰੱਦ ਕਰਨ, ਸਮੂਹ ਵਿੱਚ ਵੱਖ ਵੱਖ ਸਕੀਮਾਂ ਅਧੀਨ ਕੰਮ ਕਰਦੇ ਸਮੂਹ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਸਮੂਹ ਫਸਲਾਂ ਤੇ ਐੱਮ ਐੱਸ ਪੀ ਲਾਗੂ ਕਰਨ, ਸਰਕਾਰੀ ਅਦਾਰਿਆਂ ਨੂੰ ਕਾਰਪੋਰੇਟਾਂ ਕੋਲ ਵੇਚਣ ਤੋਂ ਰੋਕਣ ਲਈ, ਅੱਠਵਾਂ ਪੇ ਕਮਿਸ਼ਨ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਤੇ ਲਾਗੂ ਕਰਨ,ਭਾਰਤੀ ਨਿਆਂ ਸੰਹਿਤਾ ਦੇ ਨਵੇਂ ਫੌਜਦਾਰੀ ਕਾਨੂੰਨਾਂ ਨੂੰ ਰੱਦ ਕਰਨ,ਹਰ ਨਾਗਰਿਕ ਲਈ ਕੈਸ਼ ਲੈਸ ਹੈੱਲਥ ਸਕੀਮ ਲਾਗੂ ਕਰਨ,60 ਸਾਲ ਤੋਂ ਉੱਪਰ ਦੇ ਸਮੂਹ ਨਾਗਰਿਕਾਂ ਲਈ ਜ਼ਿੰਦਗੀ ਜਿਊਣ ਯੋਗ ਸਮਾਜਿਕ ਸੁਰੱਖਿਆ ਦੇਣ ਆਦਿ ਮੰਗਾਂ ਨੂੰ ਲੈਕੇ ਦੇਸ਼ ਭਰ ਵਿੱਚ ਕੌਮੀ ਹੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਕੇਂਦਰ ਦੀ ਮੋਦੀ ਸਰਕਾਰ ਅਤੇ ਰਾਜ ਸਰਕਾਰਾਂ ਦੀਆਂ ਆਮ ਲੋਕਾਂ ਮਾਰੂ ਨੀਤੀਆਂ ਨੂੰ ਮੋੜਾ ਦੇਣ ਲਈ ਵੱਡੇ ਪੱਧਰ ‘ਤੇ ਸੰਘਰਸ਼ ਦੀ ਲਹਿਰ ਉਸਾਰਨ ਕੇ ਨੀਤੀਆਂ ਨੂੰ ਰੱਦ ਕਰਨ ਲਈ ਮੌਕੇ ਦੀਆਂ ਸਰਕਾਰਾਂ ਨੂੰ ਅਤਿ ਮਜਬੂਰ ਕੀਤਾ ਜਾ ਸਕੇ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਬਲਬੀਰ ਬੀਰੀ, ਕੁਲਦੀਪ ਸਿਆਣ, ਸੁਰਜੀਤ ਸਿੰਘ, ਅਮਰਜੀਤ ਬਿੱਟੂ, ਮੰਗਾ ਸੰਗੋਵਾਲ, ਜੀਤਾ ਸੰਗੋਵਾਲ ਅਤੇ ਹੋਰ ਸਾਥੀ ਹਾਜ਼ਰ ਸਨ।

Scroll To Top