Now Reading
12 ਫਰਵਰੀ ਦੀ ਕੁੱਲ ਹਿੰਦ ਹੜਤਾਲ ਦੀ ਤਿਆਰੀ ਸਬੰਧੀ ਲੁਧਿਆਣਾ ‘ਚ ਹੋਈ ਸਾਂਝੀ ਮੀਟਿੰਗ

12 ਫਰਵਰੀ ਦੀ ਕੁੱਲ ਹਿੰਦ ਹੜਤਾਲ ਦੀ ਤਿਆਰੀ ਸਬੰਧੀ ਲੁਧਿਆਣਾ ‘ਚ ਹੋਈ ਸਾਂਝੀ ਮੀਟਿੰਗ

ਲੁਧਿਆਣਾ: 12 ਫਰਵਰੀ ਨੂੰ ਹੋਣ ਵਾਲੀ ਕੁੱਲ ਹਿੰਦ ਪੱਧਰ ਦੀ ਹੜਤਾਲ ਸਬੰਧੀ ਟਰੇਡ ਯੂਨੀਅਨਾਂ, ਕਿਸਾਨ ਜਥੇਬੰਦੀਆਂ ਅਤੇ ਜਨਤਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਅੱਜ ਸਥਾਨਕ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ। ਮੀਟਿੰਗ ਵਿੱਚ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਸ਼ਾਂਤੀ ਪੂਰਵਕ ਸੰਘਰਸ਼ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਕਿਸਾਨਾਂ ਉੱਪਰ ਪੁਲਿਸ ਜਬਰ ਕਰਨ, ਰੋਡਵੇਜ ਕਾਮਿਆਂ ਤੇ ਮੁਕੇਸ਼ ਮਲੌਦ ਨੂੰ ਗ੍ਰਿਫਤਾਰ ਕਰਨ ਦੀ ਸਖ਼ਤ ਨਿੰਦਾ ਕੀਤੀ। ਅੱਜ ਦੀ ਮੀਟਿੰਗ ਸ਼ਾਮਲ ਜਥੇਬੰਦੀਆਂ ਸੀ ਆਈ ਟੀ ਯੂ, ਏਟਕ, ਸੀ ਟੀ ਯੂ ਪੰਜਾਬ, ਇੰਟਕ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਜਮਹੂਰੀ ਕਿਸਾਨ ਸਭਾ ਪੰਜਾਬ, ਕੁੱਲ ਹਿੰਦ ਕਿਸਾਨ ਸਭਾ (1936), ਕੁੱਲ ਹਿੰਦ ਕਿਸਾਨ ਸਭਾ (ਹੱਨਨ ਮੁੱਲਾ), ਟੈਕਸਟਾਇਲ ਹੌਜ਼ਰੀ ਕਾਮਗਾਰ ਯੂਨੀਅਨ ਪੰਜਾਬ, ਟੈਕਨੀਕਲ ਸਰਵਿਸਜ ਯੂਨੀਅਨ ਰਜਿ: ਕਿਰਤੀ ਕਿਸਾਨ ਯੂਨੀਅਨ, ਪਾਵਰਕਾਮ ਐਡ ਟਰਾਸਕੋ ਠੇਕਾ ਮੁਲਾਜ਼ਮ ਯੂਨੀਅਨ, ਬੀਕੇਯੂ ਡਕੌਤਾ, ਪੰਜਾਬ ਪਾਵਰ ਕਾਰਪੋਰੇਸ਼ਨ ਟਰਾਸਕੋ ਠੇਕਾ ਮੁਲਾਜ਼ਮ ਯੂਨੀਅਨ, ਖੇਤੀਬਾੜੀ ਵਿਕਾਸ ਫਰੰਟ, ਮੋਲਡਰ ਐਡ ਸਟੀਲ ਵਰਕਰ ਯੂਨੀਅਨ, ਬੀ ਕੇ ਯੂ ਪੰਜਾਬ ਦੇ ਆਗੂਆਂ ਸੁਖਮਿੰਦਰ ਸਿੰਘ ਲੋਟੇ, ਡੀ ਪੀ ਮੌੜ, ਪਰਮਜੀਤ ਸਿੰਘ ਲੁਧਿਆਣਾ, ਸੁਦਾਗਰ ਸਿੰਘ ਘੁਡਾਣੀ, ਰਘਵੀਰ ਸਿੰਘ ਬੈਨੀਪਾਲ, ਜਸਵੀਰ ਸਿੰਘ ਝੱਜ, ਬਲਦੇਵ ਸਿੰਘ ਲਤਾਲਾ, ਜਸਵਿੰਦਰ ਸਿੰਘ, ਰਮਨ ਗਿੱਲ, ਅਵਤਾਰ ਸਿੰਘ, ਜਤਿੰਦਰ ਸਿੰਘ ਮਲਕਪੁਰ, ਕੇਵਲ ਸਿੰਘ ਬਨਵੈਤ, ਹਰਜਿੰਦਰ ਸਿੰਘ, ਚਰਨ ਸਿੰਘ ਨੂਰਪੁਰਾ, ਸਰਬਜੀਤ ਸਿੰਘ ਸਰਹਾਲੀ, ਸ਼ੇਰ ਸਿੰਘ ਗੋਗਾ, ਰਵਿਦਰ ਕੌਰ, ਹਰਨੇਕ ਸਿੰਘ ਗੁੱਜਰਵਾਲ, ਵਿਸ਼ਵ ਨਾਥ, ਹਨੂੰ ਪ੍ਰਸ਼ਾਦ ਦੂਬੇ, ਸ਼ਮਿੰਦਰ ਸਿੰਘ ਲੌਗੋਵਾਲ, ਮਨਜੀਤ, ਪ੍ਰਮੋਦ, ਸਿਕੰਦਰ ਸਿੰਘ ਜੜਤੌਲੀ, ਪ੍ਰੋ. ਅਮਰਪ੍ਰੀਤ ਸਿੰਘ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋ ਚਾਰ ਲੇਬਰ ਕੋਡ ਲਾਗੂ ਕਰਨ, ਮਨਰੇਗਾ ਕਾਨੂੰਨ ਬਦਲਣ, ਬਿਜਲੀ ਸੋਧ ਬਿੱਲ, ਬੀਜ ਬਿੱਲ, ਮੁਕਤ ਵਪਾਰ ਸਮਝੌਤੇ ਸਮੇਤ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ 12 ਫਰਵਰੀ ਦੀ ਕੁੱਲ ਹਿੰਦ ਹੜਤਾਲ ਨੂੰ ਲੁਧਿਆਣਾ ਵਿੱਚ ਪੂਰਨ ਤੌਰ ਤੇ ਸਫ਼ਲ ਕਰਨ ਦੀ ਵਿਉਂਤ ਬੰਦੀ ਕੀਤੀ ਗਈ। ਉਹਨਾਂ ਦੱਸਿਆ ਕਿ ਲੁਧਿਆਣਾ ਦੇ ਮੇਨ ਬੱਸ ਸਟੈਂਡ ਤੋਂ ਇਲਾਵਾ ਜ਼ਿਲ੍ਹੇ ਅੰਦਰ ਵੱਖ ਵੱਖ ਥਾਵਾ ਤੇ ਰੈਲੀਆਂ ਮੁਜ਼ਾਹਰੇ ਕੀਤੇ ਜਾਣਗੇ। ਜਿਸ ਸਬੰਧੀ ਡਿਊਟੀਆਂ ਦੀ ਵੰਡ ਕਰ ਲਈ ਗਈ ਹੈ। ਉਹਨਾਂ ਕਿਹਾ ਕਿ ਇਸ ਹੜਤਾਲ ਵਿੱਚ ਕਿਰਤੀ, ਕਿਸਾਨ, ਮੁਲਾਜ਼ਮ, ਨੌਜਵਾਨ, ਵਿਦਿਆਰਥੀ, ਔਰਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੀਆਂ। ਇਸ ਮੌਕੇ ਤੇ 22 ਫਰਵਰੀ ਨੂੰ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੇ ਮੰਤਰੀਆਂ ਦੇ ਘਰਾਂ ਅਤੇ ਦਫ਼ਤਰਾਂ ਅੱਗੇ ਮੁਜ਼ਾਹਰੇ ਕਰਨ ਦੀ ਤਿਆਰੀ ਸਬੰਧੀ ਚਰਚਾ ਵੀ ਕੀਤੀ। ਮੀਟਿੰਗ ਵਿੱਚ ਸਮਾਰਟ ਮੀਟਰ ਲਗਾਉਣ ਤੇ ਅਮਰੀਕਾ ਤੇ ਭਾਰਤ ਦੇ ਮੁਕਤ ਵਪਾਰ ਸਮਝੌਤੇ ਦਾ ਵਿਰੋਧ ਕਰਦਿਆਂ ਟਰੰਪ ਤੇ ਮੋਦੀ ਦਾ ਪੁਤਲਾ ਵੀ ਫੂਕਿਆ ਗਿਆ।

Scroll To Top