Now Reading
ਮਨੁੱਖ ਦੇ ਜੀਊਣ ਦਾ ਅਸਲੀ ਮਕਸਦ ਸਮਾਜ ਬਦਲਣ ਲਈ ਜੂਝਣਾ ਹੋਣਾ ਚਾਹੀਦਾ ਐ: ਪਾਸਲਾ

ਮਨੁੱਖ ਦੇ ਜੀਊਣ ਦਾ ਅਸਲੀ ਮਕਸਦ ਸਮਾਜ ਬਦਲਣ ਲਈ ਜੂਝਣਾ ਹੋਣਾ ਚਾਹੀਦਾ ਐ: ਪਾਸਲਾ


ਬੰਗਾ: ਜਿਸ ਇਨਸਾਨ ਦੇ ਜੀਊਣ ਦਾ ਕੋਈ ਮਕਸਦ ਨਹੀਂ ਉਹ ਦੁਨੀਆਂ ‘ਤੇ ਆਇਆ ਜਾਂ ਨਾ ਆਇਆ ਇੱਕ ਬਰਾਬਰ ਹੀ ਹੈ ਅਤੇ ਇੱਕ ਬੰਦੇ ਦੇ ਜੀਊਣ ਦਾ ਅਸਲੀ ਮਕਸਦ ਸਮਾਜ ਨੂੰ ਬਦਲਣ ਲਈ ਜੂਝਦੇ ਰਹਿਣਾ ਹੋਣਾ ਚਾਹੀਦਾ ਹੈ। ਇਹ ਵਿਚਾਰ ਅੱਜ ਇੱਥੇ ਆਰ ਐੱਮ ਪੀ ਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਦਿੱਤੇ। ਪਿੰਡ ਹੀਉਂ ਵਿਖੇ ਉੱਘੇ ਕਮਿਊਨਿਸਟ ਆਗੂ ਮਰਹੂਮ ਕਾਮਰੇਡ ਡਾ. ਪੀ. ਬੀ. ਪਾਲ ਦੇ ਧਰਮ ਪਤਨੀ ਸ੍ਰੀਮਤੀ ਰਖਸ਼ਾ ਰਾਣੀ ਦੀ ਸ਼ੋਕ ਸਭਾ ‘ਚ ਬੋਲਦਿਆਂ ਕਾਮਰੇਡ ਪਾਸਲਾ ਨੇ ਦੱਸਿਆ ਕਿ ਅੱਜ ਦੇ ਹੁਕਮਰਾਨ ਸਾਨੂੰ ਹਜ਼ਾਰਾਂ ਸਾਲ ਪਿਛਾਂਹ ਵੱਲ੍ਹ ਲਿਜਾ ਸੁੱਟਣਾ ਚਾਹੁੰਦੇ ਹਨ। ਸਮੇਂ ਦੀ ਲੋੜ ਹੈ ਕਿ ਅਸੀਂ ਇਹਨਾਂ ਦੀਆਂ ਕੋਝੀਆਂ ਚਾਲਾਂ ਤੋਂ ਸੁਚੇਤ ਰਹੀਏ ਅਤੇ ਆਪਣਾ ਭਾਈਚਾਰਾ ਬਣਾਈ ਰੱਖੀਏ।
ਇਸ ਸੋ਼ਕ ਸਭਾ ਨੂੰ ਹੋਰਨਾਂ ਤੋਂ ਇਲਾਵਾ ਧਰਮ ਸਿੰਘ ਪੱਟੀ, ਗੁਰਵਿੰਦਰ ਸਿੰਘ ਭੁੱਲਰ, ਸਤੀਸ਼ ਰਾਣਾ ਅਤੇ ਦਿਲਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ।
ਮਾਤਾ ਰਖਸ਼ਾ ਰਾਣੀ ਸਨਿਮਰ ਸ਼ੋਕ ਸਭਾ ਵਿੱਚ ਭਾਈ ਸਾਹਿਬ ਭਾਈ ਗੁਰਮੁਖ ਸਿੰਘ ਅਤੇ ਜਥੇ ਵੱਲ੍ਹੋਂ ਕੀਰਤਨ ਕੀਤਾ ਗਿਆ।
ਸ਼ੋਕ ਸਭਾ ਵਿੱਚ ਹੋਰਨਾਂ ਤੋਂ ਇਲਾਵਾ ਸਰਵ ਸ੍ਰੀ ਪਿਆਰਾ ਰਾਮ ਸਰਪੰਚ ਹੀਉਂ, ਕਰਨੈਲ ਸਿੰਘ ਸੰਧੂ ਸਾਬਕਾ ਪ੍ਰਧਾਨ ਜੀ.ਟੀ.ਯੂ, ਹਰਪਾਲ ਸਿੰਘ ਜਗਤਪੁਰ, ਕੁਲਦੀਪ ਸਿੰਘ ਦੌੜਕਾ, ਸਤਨਾਮ ਸਿੰਘ ਸੁੱਜੋਂ, ਚੰਦਰ ਪ੍ਰਕਾਸ਼ ਗਰਗ, ਗੁਰਦਰਸ਼ਨ ਸਿੰਘ ਬੀਕਾ ਮੈਨੇਜਰ ਸੰਗਰਾਮੀ ਲਹਿਰ, ਰਾਮ ਲੁਭਾਇਆ ਟੀ.ਐਸ.ਯੂ.ਆਗੂ, ਸ਼ਵਿੰਦਰ ਸਿੰਘ ਭੱਟੀ ਪੈਰਾ ਮੈਡੀਕਲ ਆਗੂ, ਦਲਵੀਰ ਸਿੰਘ, ਸੁਖਜਿੰਦਰ ਸਿੰਘ ਅੰਮ੍ਰਿਤਸਰ, ਰਾਜਵਿੰਦਰ ਸਿੰਘ, ਗੋਪਾਲ ਕ੍ਰਿਸ਼ਨ ਸ਼ਰਮਾ, ਮਾ: ਮੋਹਨ ਲਾਲ ਰਾਹੀ, ਡਾ. ਬਖਸ਼ੀਸ਼ ਸਿੰਘ ਡਾ. ਹਰਸ਼ਰਨ ਸਿੰਘ ਅਤੇ ਡਾ. ਨਰੰਜਣ ਪਾਲ ਹੀਉਂ ਸਾਬਕਾ ਐਸ.ਐਮ.ਓ.ਵਿਸੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ਸਮੂਹ ਪਤਵੰਤੇ ਮਹਿਮਾਨਾਂ ਦਾ ਪਰਿਵਾਰ ਵਲੋਂ ਹਰੀ ਬਿਲਾਸ ਹੀਉਂ ਵੱਲ੍ਹੋਂ ਧੰਨਵਾਦ ਕੀਤਾ ਗਿਆ।

Scroll To Top