Now Reading
16 ਜਨਵਰੀ ਨੂੰ ਡੀਸੀ ਪਟਿਆਲਾ ਦਫ਼ਤਰ ਅੱਗੇ ਧਰਨਾ ਦੇਣ ਦਾ ਫੈਸਲਾ

16 ਜਨਵਰੀ ਨੂੰ ਡੀਸੀ ਪਟਿਆਲਾ ਦਫ਼ਤਰ ਅੱਗੇ ਧਰਨਾ ਦੇਣ ਦਾ ਫੈਸਲਾ

ਪਟਿਆਲਾ: ਸੰਯੁਕਤ ਕਿਸਾਨ ਮੋਰਚਾ, ਮੁਲਾਜ਼ਮ ਅਤੇ ਮਜ਼ਦੂਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਬਿਰਜ ਲਾਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਕੀਤੀ ਗਈ। ਮੀਟਿੰਗ ਵਿਚ ਕੌਮੀ ਫੈਸਲੇ ਤਹਿਤ ਦੇਸ ਵਿਆਪੀ ਪ੍ਰੋਗਰਾਮ ਅਨੁਸਾਰ 16 ਜਨਵਰੀ ਨੂੰ ਡੀਸੀ ਪਟਿਆਲਾ ਦੇ ਦਫਤਰ ਅੱਗੇ ਦੁਪਿਹਰ 12 ਵਜੇ ਤੋਂ ਬਾਅਦ ਦੁਪਿਹਰ ਤਿੰਨ 3 ਵਜੇ ਤੱਕ ਸਾਂਝੇ ਰੂਪ ਵਿਚ ਧਰਨਾ ਦੇਣ ਦੀ ਤਿਆਰੀ ਲਈ ਸਮੂਹਿਕ ਡਿਊਟੀਆਂ ਲਾਈਆਂ ਗਈਆਂ। ਇਸ ਐਕਸ਼ਨ ਵਿਚ ਮੁਖ ਚਾਰ ਮਾਮਲਿਆਂ ਦੇ ਖਿਲਾਫ ਰੋਸ ਪਰਦਰਸ਼ਨ ਕੀਤਾ ਜਾਵੇਗਾ। ਜਿਨ੍ਹਾਂ ਵਿਚ ਬਿਜਲੀ ਸੋਧ ਬਿਲ, ਸੀਡ ਬਿਲ, ਚਾਰ ਲੇਬਰ ਕੋਡ ਅਤੇ ਮਨਰੇਗਾ ਸਕੀਮ ਦੇ ਸੋਧ ਕਾਨੂੰਨ ਵਾਪਸ ਲੈਣ ਲਈ ਦੇਸ ਵਿਆਪੀ ਲਾਮਬੰਦੀ ਕੀਤੀ ਜਾ ਰਹੀ ਹੈ। ਮੀਟਿੰਗ ਦੌਰਾਨ ਹਾਜ਼ਰ ਸਾਰੇ ਆਗੂਆਂ ਵਲੋਂ ਕਿਸਾਨਾਂ, ਮੁਲਾਜ਼ਮਾਂ ਤੇ ਮਜ਼ਦੂਰਾਂ ਦੇ ਨਾਲ ਨਾਲ ਆਮ ਲੋਕਾਂ ਦੀ ਸ਼ਮੂਲੀਅਤ ਵੱਧ ਤੋਂ ਵੱਧ ਕਰਾਉਣ ਦਾ ਭਰੋਸਾ ਦਿੱਤਾ ਗਿਆ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਧਰਮਪਾਲ ਸੀਲ, ਨਿਰਮਲ ਸਿੰਘ ਧਾਲੀਵਾਲ, ਦਵਿੰਦਰ ਸਿੰਘ ਪੂਨੀਆ, ਅਵਤਾਰ ਸਿੰਘ ਕੌਰਜੀਵਾਲਾ, ਬਲਰਾਜ ਜੋਸ਼ੀ, ਜਗਪਾਲ ਊਧਾ, ਦਰਸ਼ਨ ਬੇਲੂਮਾਜਰਾ, ਪਵਨ ਸ਼ੋਗਲਪੁਰ, ਰਘਬੀਰ ਸਿੰਘ, ਜਸਬੀਰ ਖੇੜੀ, ਹਰਬੰਸ ਦਦਹੇੜਾ, ਇਕਬਾਲ ਮੰਡੌਲੀ, ਲਖਵਿੰਦਰ ਖਾਨਪੁਰ, ਜਸਵੀਰ ਖੋਖਰ, ਧਰਮਪਾਲ ਲੋਟ, ਦੀਪਕ ਕੁਮਾਰ, ਰਾਜ ਕਿਸ਼ਨ ਨੂਰ ਖੇੜੀਆ, ਅਵਤਾਰ ਸਿੰਘ, ਲੱਲੂ ਰਾਮ, ਵਿਜੇ ਕੁਮਾਰ, ਸਿਰੀ ਨਾਥ, ਗੁਰਨਾਮ ਘਨੌਰ, ਗੁਰਮੀਤ ਥੂਹੀ, ਹਰਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।

Scroll To Top