Now Reading
ਵੈਨੇਜ਼ੁਏਲਾ ਹਮਲੇ ਖ਼ਿਲਾਫ਼ ਰੋਹ ਪ੍ਰਗਟਾਇਆ

ਵੈਨੇਜ਼ੁਏਲਾ ਹਮਲੇ ਖ਼ਿਲਾਫ਼ ਰੋਹ ਪ੍ਰਗਟਾਇਆ

ਫਤਿਆਬਾਦ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਵਲੋਂ ਅਮਰੀਕਨ ਸਾਮਰਾਜ ਵਲੋਂ ਫੌਜੀ ਹਮਲੇ ਰਾਹੀਂ ਅਜਾਦ ਦੇਸ਼ ਵੈਨਜੂਏਲਾ ਦੇ ਰਾਸ਼ਟਰਪਤੀ ਅਤੇ ਉਸਦੀ ਪਤਨੀ ਨੂੰ ਗ੍ਰਿਫਤਾਰ ਕਰਨ ਵਿਰੁੱਧ ਅਮਰੀਕਾ ਦੇ ਰਾਸ਼ਟਰਪਤੀ ਦਾ ਪੁਤਲਾ ਪਿੰਡ ਕੋਟ ਮਹੰਮਦ ਖਾਂ ਵਿਖੇ ਫੂਕਿਆ ਗਿਆ। ਇਸਦੀ ਅਗਵਾਈ ਬਲਵਿੰਦਰ ਸਿੰਘ ਫੇਲੋਕੇ, ਮਹਾਬੀਰ ਸਿੰਘ ਫੈਲੋਕੇ, ਜਗਨਾਮ ਸਿੰਘ ਕੋਟ ਮਹੰਮਦ ਖਾਂ, ਬਲਦੇਵ ਸਿੰਘ ਕੋਟ ਮਹੰਮਦ ਖਾਂ ਨੇ ਕੀਤੀ।
ਪਾਰਟੀ ਦੀ ਜ਼ਿਲ੍ਹਾ ਸਕੱਤਰੇਤ ਦੇ ਮੈਬਰ ਮਨਜੀਤ ਸਿੰਘ ਬੱਗੂ ਨੇ ਇਸ ਮੌਕੇ ਕਿਹਾ ਕਿ ਕੁਦਰਤ ਵਲੋਂ ਵੈਨਜੂਏਲਾ ਦੇਸ਼ ਨੂੰ ਤੇਲ ਦੇ ਭੰਡਾਰ ਅਤੇ ਸੋਨਾ ਸਾਰੇ ਦੇਸ਼ਾਂ ਨਾਲੋਂ ਵੱਧ ਦਿੱਤਾ ਹੈ, ਜਿਸ ਨੂੰ ਲੁੱਟਣ ਲਈ ਅਜ਼ਾਦ ਹਸਤੀ ਦੇ ਮਾਲਕ ਦੇਸ਼ ‘ਤੇ ਸਾਮਰਾਜੀਆਂ ਵਲੋਂ ਕਬਜਾ ਕੀਤਾ ਜਾ ਰਿਹਾ ਹੈ ਜਿਸ ਦਾ ਸੰਸਾਰ ਭਰ ਵਿੱਚੋਂ ਭਾਰੀ ਵਿਰੋਧ ਹੋ ਰਿਹਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਦੇਵ ਸਿੰਘ, ਹਰਦੇਵ ਸਿੰਘ, ਜਸਬੀਰ ਸਿੰਘ, ਹਰਨੀਤ ਸਿੰਘ, ਅਮੋਲਕਪ੍ਰੀਤ ਸਿੰਘ, ਜਸਬੀਰ ਸਿੰਘ ਆਦਿ ਹਾਜ਼ਰ ਸਨ।

Scroll To Top