
ਕੋਟਕਪੁਰਾ: ਸੰਯੁਕਤ ਕਿਸਾਨ ਮੋਰਚਾ ਬਲਾਕ ਕੋਟਕਪੁਰਾ ਦੀ ਮੀਟਿੰਗ ਬੀਕੇਯੂ ਕੌਮੀ ਕਿਸਾਨ ਯੂਨੀਅਨ ਸ਼ਮਸ਼ੇਰ ਸਿੰਘ ਕਿੰਗਰਾ ਦੀ ਪ੍ਰਧਾਨਗੀ ਹੇਠ ਮਿਊਸੀਪਲ ਪਾਰਕ ਕੋਟਕਪੁਰਾ ਵਿਖੇ ਕੀਤੀ ਗਈ, ਜਿਸ ਵਿੱਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ 2025, ਬੀਜ ਸੋਧ ਬਿੱਲ 2025, ਮਨਰੇਗਾ ਦਾ ਨਾਮ ਬਦਲ ਕੇ ਮਨਰੇਗਾ ਕਾਨੂੰਨ ਖਤਮ ਕਰਨਾ, ਚਾਰ ਲੇਬਰ ਕੋਡ ਲਿਆਉਣਾ ਆਦਿ ਲੋਕ ਮਾਰੂ ਨੀਤੀਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ 2 ਜਨਵਰੀ 2026 ਤੋਂ 3 ਜਨਵਰੀ ਤੱਕ ਬਲਾਕ ਕੋਟਕਪੁਰਾ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਮੁਹੱਲਿਆਂ ਵਿੱਚ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਰੋਸ ਮੁਜਾਹਰੇ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ 2 ਜਨਵਰੀ ਨੂੰ ਪਿੰਡ ਮਚਾਕੀ, ਵਾਂਦਰ ਜੱਟਾਂਨਾ,ਖਾਰਾ, ਹਰੀ ਨੋ ਅਤੇ ਕੋਠੇ ਵੜਿੰਗ ਅਤੇ 3 ਜਨਵਰੀ ਨੂੰ ਪਿੰਡ ਚਹਿਲ,ਕੋਟ ਸੁਖੀਆ, ਔਲਖ, ਘਣੀਏਵਾਲਾ, ਸਿਵੀਆਂ ਆਦਿ ਪਿੰਡਾਂ ਵਿੱਚ ਰੋਸ ਮੁਜ਼ਾਹਰੇ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਇਸ ਮੌਕੇ ਬੀਕੇਯੂ ਉਗਰਾਹਾਂ ਨਿਰਮਲ ਸਿੰਘ, ਬੀਕੇਯੂ ਡਕੌਂਦਾ ਧਨੇਰ ਜਸਪ੍ਰੀਤ ਸਿੰਘ, ਬੀਕੇਯੂ ਡਕੌਂਦਾ ਬਲਜਿੰਦਰ ਸਿੰਘ ਵੜਿੰਗ, ਬੀਕੇਯੂ ਕਾਦੀਆਂ ਕੁਲਵਿੰਦਰ ਸਿੰਘ, ਬੀਕੇਯੂ ਲੱਖੋਵਾਲ ਜਸਵਿੰਦਰ ਸਿੰਘ, ਜਮਹੂਰੀ ਕਿਸਾਨ ਸਭਾ ਵੀਰਇੰਦਰ ਜੀਤ ਸਿੰਘ ਪੁਰੀ, ਕੌਮੀ ਕਿਸਾਨ ਯੂਨੀਅਨ ਨਿਰਮਲ ਸਿੰਘ, ਬੀਕੇਯੂ ਡਕੌਂਦਾ ਬੁਰਜ ਗਿੱਲ ਹਰਨੇਕ ਸਿੰਘ ਆਦਿ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਦੇ ਸਾਥੀ ਸ਼ਾਮਿਲ ਹੋਏ।