Now Reading
ਪੁਲੀਸ ਵਧੀਕੀਆਂ ਖ਼ਿਲਾਫ਼ ਗੜਸ਼ੰਕਰ ਡੀਐੱਸਪੀ ਦਫ਼ਤਰ ਅੱਗੇ ਲਗਾਇਆ ਧਰਨਾ

ਪੁਲੀਸ ਵਧੀਕੀਆਂ ਖ਼ਿਲਾਫ਼ ਗੜਸ਼ੰਕਰ ਡੀਐੱਸਪੀ ਦਫ਼ਤਰ ਅੱਗੇ ਲਗਾਇਆ ਧਰਨਾ

ਗੜਸ਼ੰਕਰ: ਪਿਛਲੇ ਲੰਬੇ ਸਮੇਂ ਤੋਂ ਸਰਕਾਰੀ ਸ਼ਹਿ ‘ਤੇ ਪੁਲਿਸ ਤੇ ਪ੍ਰਸ਼ਾਸਨ ਵਲੋਂ ਕੀਤੀਆ ਜਾ ਰਹੀਆਂ ਵਧੀਕੀਆਂ ਅਤੇ ਸਰਕਾਰ ਦੇ ਖਿਲਾਫ ਖੱਬੀਆ ਪਾਰਟੀਆਂ, ਜਨਤਕ ਤੇ ਇਨਸਾਫਪਸੰਦ ਜਥੇਬੰਦੀਆਂ ਵਲੋਂ ਗੁਰਨੇਕ ਸਿੰਘ ਭੱਜਲ, ਅਸ਼ੋਕ ਕੁਮਾਰ, ਹੰਸ ਰਾਜ ਦੀ ਪ੍ਰਧਾਨਗੀ ਹੇਠ ਸਥਾਨਕ ਡੀ ਐੱਸ ਪੀ ਦਫਤਰ ਅੱਗੇ ਤਕਰੀਬਨ ਚਾਰ ਘੰਟੇ ਲਗਾਤਾਰ ਧਰਨਾ ਦਿੱਤਾ।
ਇਸ ਸਮੇਂ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਗੁਰਨੇਕ ਸਿੰਘ ਭੱਜਲ, ਹਰਮੇਸ਼ ਢੇਸੀ, ਕਲਭੂਸ਼ਣ ਮਹਿੰਦਵਾਣੀ, ਦਰਸ਼ਨ ਮੱਟੂ, ਮਹਿੰਦਰ ਸਿੰਘ ਵੱਡੋਆਣ, ਰਾਮਜੀਦਾਸ ਚੌਹਾਨ, ਕੁਲਵਿੰਦਰ ਚਾਹਲ, ਗਰੀਬ ਦਾਸ ਬੀਟਣ, ਮੋਹਣ ਸਿੰਘ ਬੀਣੇਵਾਲ, ਸ਼ਿੰਗਾਰਾ ਰਾਮ, ਹਰਭਜਨ ਸਿੰਘ ਅਟਵਾਲ, ਇਕਬਾਲ ਸਿੰਘ, ਹਰਮਾਂ, ਕੁਲਵਿੰਦਰ ਸੰਘਾ, ਮੁਲਾਜ਼ਮ ਆਗੂ ਸੁਖਦੇਵ ਡਾਨਸੀਵਾਲ, ਮੁਕੇਸ਼ ਕੁਮਾਰ, ਮਾ ਸ਼ਾਦੀ ਰਾਮ, ਅਜਾਇਬ ਸਿੰਘ ਬੋਪਾਰਾਏ, ਕਮਲ ਕਟਿਰੀਆ, ਬੀਬੀ ਸ਼ੁਭਾਸ਼ ਮੱਟੂ, ਗੁਰਬਖਸ਼ ਕੌਰ ਚੱਕ ਗੁਰੂ, ਜੋਗਿੰਦਰ ਕੌਰ, ਜਸਵਿੰਦਰ ਕੌਰ ਆਦਿ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਗੜਸ਼ੰਕਰ ਦਾ ਪ੍ਰਸ਼ਾਸਨ ਸਰਕਾਰੀ ਦਬਾਅ ਤਹਿਤ ਵਿਰੋਧੀਆਂ ਦੇ ਖ਼ਿਲਾਫ਼ ਅਤੇ ਹੱਕੀ ਸੰਘਰਸ਼ ਕਰਨ ਵਾਲਿਆਂ ਦੇ ਖ਼ਿਲਾਫ਼ ਜਿਆਦਤੀਆਂ ਕਰ ਰਿਹਾ ਹੈ ਅਤੇ ਸ਼ਹਿਰ ਵਿੱਚ ਟਰੈਫਿਕ ਦਾ ਬੁਰਾ ਹਾਲ ਹੈ। ਬਗੈਰ ਨਿਯਮਾਂ ਤੋਂ ਅਤੇ ਇਕ ਨੰਬਰ ਵਾਲੇ ਕਈ ਕਈ ਟਿੱਪਰ ਟਰਾਲੇ ਸੜਕਾਂ ਤੇ ਦਨ ਦੁਨਾਉਂਦੇ ਘੁੰਮਦੇ ਹਨ। ਪਿਛਲੇ ਡੇਢ ਦੋ ਸਾਲ ਵਿੱਚ ਵੀਹ ਤੋ ਵੱਧ ਨੌਜਵਾਨਾਂ ਨੂੰ ਇਹ ਟਿੱਪਰ ਦਰੜ ਚੁੱਕੇ ਹਨ। ਚੋਣਾਂ ਤੋਂ ਵਿਰੋਧੀਆਂ ਨੂੰ ਧਮਕਾਉਣ ਦੇ ਕੇਸ ਪਾਉਣ ਦੇ ਡਰਾਵੇ ਦਿਤੇ ਜਾ ਰਹੇ ਹਨ, ਜਿਸ ਨੂੰ ਸ਼ੰਘਰਸ਼ਸ਼ੀਲ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
ਧਰਨੇ ਦੇ ਦਬਾਅ ਸਦਕਾ ਐੱਸ ਪੀ ਮੇਜਰ ਸਿੰਘ ਹੁਸ਼ਿਆਰਪੁਰ ਵਲੋਂ ਧਰਨੇ ਵਿੱਚ ਆ ਕੇ ਪਿਛਲੇ ਸਮੇਂ ਦੌਰਾਨ ਸ਼ੰਘਰਸ਼ਸ਼ੀਲ ਆਗੂਆਂ ਤੇ ਲੋਕਾਂ ਖ਼ਿਲਾਫ਼ ਦਰਜ ਕੇਸਾਂ ਨੂੰ ਪਹਿਲ ਦੇ ਅਧਾਰ ਤੇ ਤਫਤੀਸ਼ ਕਰਕੇ ਨਿਪਟਾਉਣ ਦਾ ਭਰੋਸਾ ਦੇਣ ਉਪਰੰਤ ਧਰਨਾਕਾਰੀਆਂ ਨੇ ਧਰਨਾ ਸਮਾਪਤ ਕੀਤਾ। ਆਗੂਆਂ ਨੇ ਚਿਤਾਵਨੀ ਦਿਤੀ ਕਿ ਜੇਕਰ ਪੁਲਸ ਪ੍ਰਸ਼ਾਸਨ ਨੇ ਦਿੱਤੇ ਭਰੋਸੇ ਨੂੰ ਨਾ ਪੂਰਾ ਕੀਤਾ ਤਾਂ ਭਵਿੱਖ ਵਿੱਚ ਲੋਕਾਂ ਨੂੰ ਲਾਮਬੰਦ ਕਰਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ।

Scroll To Top