
ਬਿਲਗਾ: ਪਿੰਡ ਔਜਲਾ ਵਿਖੇ ਅੱਜ ਨਵੇਂ ਨਰੇਗਾ ਕਾਨੂੰਨ ਜੀ ਰਾਮ ਜੀ ਦੀਆਂ ਕਾਪੀਆਂ ਸਾੜ ਕੇ ਆਪਣੇ ਰੋਸ ਦਾ ਪ੍ਰਗਟਾਵਾਂ ਕੀਤਾ। ਇਸ ਮੌਕੇ ਕੀਤੀ ਇੱਕ ਮੀਟਿੰਗ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ, ਜ਼ਿਲ੍ਹਾ ਕਮੇਟੀ ਮੈਂਬਰ ਕੁਲਦੀਪ ਵਾਲੀਆ ਅਤੇ ਕਾਮਰੇਡ ਬੇਅੰਤ ਸਿੰਘ ਨੇ ਸੰਬੋਧਨ ਕੀਤਾ। ਕਾਨੂੰਨ ਦੀਆਂ ਕਾਪੀਆਂ ਸਾੜਨ ਵੇਲੇ ਇਕੱਤਰ ਲੋਕਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤ। ਇਸ ਮੌਕੇ ਸੰਤੋਖ ਸਿੰਘ ਬਿਲਗਾ, ਡਾ. ਸਰਬਜੀਤ ਮੁਠੱਡਾ ਤੋਂ ਇਲਾਵਾ ਸੰਤੋਖ ਸਿੰਘ, ਸੁਖਵਿੰਦਰ ਸਿੰਘ ਲਾੜਾ, ਰੇਸ਼ਮ ਲਾਲ, ਕੁਲਵੰਤ ਸਿੰਘ, ਲੈਬਰ ਸਿੰਘ, ਰਾਮ ਔਜਲਾ, ਕੁਲਦੀਪ ਸਿਆਣ, ਪਾਲਾ ਰਾਮ, ਬਿਹਾਰੀ ਲਾਲ, ਸੋਮਾ ਰਾਣੀ, ਕਮਲਾ, ਦੇਬੋ, ਬੀਰੋ, ਗੁੱਡੀ, ਪਰਮਜੀਤ ਕੌਰ ਆਦਿ ਹਾਜ਼ਰ ਸਨ।