Now Reading
ਜਮਹੂਰੀ ਕਿਸਾਨ ਸਭਾ ਵਲੋਂ ਡੀਸੀ ਦਫਤਰ ਅੱਗੇ ਦਿੱਤਾ ਗਿਆ ਧਰਨਾ

ਜਮਹੂਰੀ ਕਿਸਾਨ ਸਭਾ ਵਲੋਂ ਡੀਸੀ ਦਫਤਰ ਅੱਗੇ ਦਿੱਤਾ ਗਿਆ ਧਰਨਾ


ਤਰਨ ਤਾਰਨ: ਜਮਹੂਰੀ ਕਿਸਾਨ ਸਭਾ ਵਲੋਂ ਸਥਾਨਕ ਡੀਸੀ ਦਫਤਰ ਅੱਗੇ ਦਲਜੀਤ ਸਿੰਘ ਦਿਆਲਪੁਰਾ, ਜਗੀਰ ਸਿੰਘ ਗੰਡੀਵਿੰਡ, ਰੇਸਮ ਸਿੰਘ ਫੈਲੋਕੇ, ਕੇਵਲ ਸਿੰਘ ਮਾੜੀ ਮੇਘਾ ਦੀ ਅਗਵਾਈ ਵਿੱਚ ਧਰਨਾ ਦਿੱਤਾ ਗਿਆ, ਜਿਸ ਨੂੰ ਸੰਬੋਧਨ ਕਰਦਿਆਂ ਮਾਸਟਰ ਹਰਭਜਨ ਸਿੰਘ ਚੂਸਲੇਵੜ, ਮਨਜੀਤ ਸਿੰਘ ਬੱਗੂ, ਝਿਰਮਲ ਸਿੰਘ ਬਾਣੀਆ, ਬਲਦੇਵ ਸਿੰਘ ਅਹਿਮਦਪੁਰ ਨੇ ਕਿਹਾ ਕਿ ਹੜ੍ਹਾਂ ਨਾਲ ਮਾਰੇ ਗਏ ਕਿਸਾਨਾਂ, ਮਜ਼ਦੂਰਾਂ ਨੂੰ ਦੇ ਵਾਰਸਾਂ ਨੂੰ 10 ਲੱਖ ਰੁਪਏ ਪ੍ਰਤੀ ਪਰਿਵਾਰ ਮੁਆਵਜਾ ਦਿੱਤਾ ਜਾਵੇ। ਮਰੀ ਮੱਝ, ਗਾਂ ਲਈ ਇੱਕ ਲੱਖ ਰੁਪਏ ਪ੍ਰਤੀ ਪਸ਼ੂ, ਡਿੱਗੇ ਮਕਾਨ ਲਈ 10 ਲੱਖ ਰੁਪਏ ਪ੍ਰਤੀ ਮਕਾਨ ਅਤੇ ਹੜ੍ਹਾਂ ਦੀ ਮਾਰ ਝੱਲ ਰਹੇ ਪੀੜਤ ਪਰਿਵਾਰਾਂ ਨੂੰ ਯਕਮੁਸਤ ਇੱਕ ਲੱਖ ਰੁਪਏ ਟਿਊਬਵੈਲ, ਬੋਰ, ਖੇਤੀ ਮਸ਼ੀਨਰੀ, ਡੇਅਰੀ ਫਾਰਮ, ਪੋਲਟਰੀ ਫਾਰਮ, ਭੇਡ, ਬੱਕਰੀ ਆਦਿ ਦੇ ਹੋਏ ਨੁਕਸਾਨ ਦੀ ਮੁਕੰਮਲ ਭਰਪਾਈ ਕੀਤੀ ਜਾਵੇ। ਜ਼ਮੀਨ ਨੂੰ ਮੁੜ ਖੇਤੀ ਯੋਗ ਬਣਾਉਣ ਲਈ ਕਿਸਾਨਾਂ ਨੂੰ ਰੇਤ ਮਿੱਟੀ ਚੁੱਕਣ ਦੀ ਇਜਾਜ਼ਤ ਦਿੱਤੀ ਜਾਵੇ। ਆਬਾਦਕਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ। ਦਰਿਆ ਬੁਰਦ ਹੋਈ ਜ਼ਮੀਨ ਬਦਲੇ ਜ਼ਮੀਨ ਦਿੱਤੀ ਜਾਵੇ। ਹੜ੍ਹ ਪ੍ਰਭਾਵਿਤ ਇਲਾਕਿਆਂ ਚ ਨੁਕਸਾਨ ਹੋਏ ਪੁਲਾਂ, ਸੜਕਾਂ, ਸਕੂਲ, ਹਸਪਤਾਲ, ਬੰਨਾ ਆਦਿ ਦੀ ਮੁੜ ਉਸਾਰੀ ਕੀਤੀ ਜਾਵੇ ਅਤੇ ਮੰਡਬੇਟ ਏਰੀਏ ਦੇ ਸਮੁੱਚੇ ਵਿਕਾਸ ਲਈ ਫੰਡਾਂ ਦਾ ਪ੍ਰਬੰਧ ਕੀਤਾ ਜਾਵੇ। ਮਰੀਆਂ ਫਸਲਾਂ ਦਾ 70 ਹਜਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਅਗਲੀ ਫਸਲ ਨਾ ਬੀਜੇ ਜਾਣ ਦੀ ਸੂਰਤ ਚ ਇਹ ਮੁਆਵਜਾ ਦੁਗਣਾ ਦਿੱਤਾ ਜਾਵੇ। ਗੰਨੇ ਦੀ ਫਸਲ ਦੀ ਲਈ ਇੱਕ ਲੱਖ ਪ੍ਰਤੀ ਏਕੜ ਦਿੱਤੇ ਜਾਣ ਅਤੇ ਕੇਦਰ ਸਰਕਾਰ ਬਿਜਲੀ ਸੋਧ 2025 ਲੈ ਕੇ ਆਈ ਇਸ ਨਾਲ ਆਮ ਲੋਕ ਬਿਜਲੀ ਵਰਤਣ ਤੋ ਵਾਝੇ ਹੋ ਜਾਵਗੇ ਸਰਕਾਰ ਬਿਜਲੀ ਕਾਰਪੋਰੇਟ ਘਰਾਣਿਆ ਦੇ ਹੱਥਾਂ ਚ ਦੇਣਾ ਚਾਹੁੰਦੀ ਹੈ ਇਹਨਾਂ ਮੰਗਾਂ ਨੂੰ ਲੈ ਕੇ ਡੀਸੀ ਸਾਹਿਬ ਨੂੰ ਇੱਕ ਵਫਦ ਮਿਲਿਆ ਤੇ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਬੁੱਧ ਸਿੰਘ ਪੱਖੋਕੇ, ਬਲਵਿੰਦਰ ਸਿੰਘ ਫੈਲੋਕੇ, ਕੈਪਟਨ ਸਿੰਘ ਕਾਹਲਵਾਂ, ਸਵਿੰਦਰ ਸਿੰਘ ਭੱਠਲ ਭਾਈ ਕੇ, ਅਨੋਖ ਸਿੰਘ ਕਾਹਲਵਾ, ਕੁਲਦੀਪ ਸਿੰਘ ਉਸਮਾ, ਜੰਗ ਬਹਾਦਰ ਸਿੰਘ ਤੁੜ, ਜਗਜੀਤ ਸਿੰਘ ਜਾਮਾਰਾਏ, ਗੁਰਨਾਮ ਸਿੰਘ ਬਾਸਰਕੇ, ਕੁਲਦੀਪ ਸਿੰਘ ਮਾਣੋਚਾਹਲ ਹਾਜ਼ਰ ਸਨ।

Scroll To Top