ਬਠਿੰਡਾ: ਦਿਹਾਤੀ ਮਜ਼ਦੂਰ ਸਭਾ ਵੱਲੋਂ ਜ਼ਿਲ੍ਹਾ ਪੱਧਰੀ ਜਰਨਲ ਮੀਟਿੰਗ ਸਥਾਨਕ ਅੰਬੇਡਕਰ ਪਾਰਕ ਵਿਖੇ ਸੱਦੀ ਗਈ, ਜਿਸ ਵਿੱਚ 50 ਤੋਂ ਉਪਰ ਨਰੇਗਾ ਮਜ਼ਦੂਰ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਕਾਸ਼ ਸਿੰਘ ਦੱਸਿਆ ਕਿ ਪਹਿਲਾਂ ਤੋਂ ਬਣੇ ਨਰੇਗਾ ਐਕਟ ਨੂੰ ਮੋਦੀ ਸਰਕਾਰ ਖਤਮ ਕਰਕੇ ਨਵਾਂ ਐਕਟ ਬਣਾ ਦਿੱਤਾ ਹੈ, ਜਿਸ ਨਾਲ ਕੰਮ ਵੀ ਘੱਟ ਮਿਲੇਗਾ ਅਤੇ ਪੈਸੇ ਵੀ ਘੱਟ ਮਿਲਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਨਰੇਗਾ ਸਕੀਮ ਨੂੰ ਪੱਕੇ ਤੌਰ ‘ਤੇ ਬੰਦ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬਿਜਲੀ ਬੋਰਡ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ, ਜ਼ਮੀਨਾਂ ਵੇਚੀਆਂ ਜਾ ਰਹੀਆਂ ਹਨ, 44 ਲੇਬਰ ਕਾਨੂੰਨ ਖਤਮ ਕਰਕੇ 4 ਲੇਬਰ ਕੋਡ ਬਣਾ ਦਿੱਤੇ ਗਏ ਹਨ, ਜਿਨ੍ਹਾਂ ਦੇ ਲਾਗੂ ਹੋਣ ਨਾਲ ਕਿਰਤੀ ਲੋਕਾਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਮੀਟਿੰਗ ਕਰਨ ਤੋ ਬਾਅਦ ਨਵੇਂ ਨਰੇਗਾ ਐਕਟ, ਬਿਜਲੀ ਬੋਰਡ ਨੂੰ ਪ੍ਰਾਈਵੇਟ ਕਰਨ, ਸਰਕਾਰੀ ਜ਼ਮੀਨਾਂ ਵੇਚਣ ਅਤੇ ਚਾਰ ਲੇਬਰ ਕੋਰਡਾ ਵਿਰੁੱਧ ਨਾਅਰੇ ਲਗਾਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
