
ਅਜਨਾਲਾ: ਬੇਜੋੜ ਸੁਤੰਤਰਤਾ ਸੰਗਰਾਮੀ, ਕਿਸਾਨੀ ਲੋਕਾਂ ਦੇ ਸਿਰਮੌਰ ਜਰਨੈਲ ਤੇ ਸਾਬਕਾ ਵਿਧਾਇਕ ਕਾਮਰੇਡ ਦਲੀਪ ਸਿੰਘ ਟਪਿਆਲਾ ਦੀ 33ਵੀਂ ਬਰਸੀ ਨੂੰ ਸਮਰਪਿਤ ਦੇਸ਼ ਦੀ ਏਕਤਾ – ਅਖੰਡਤਾ, ਫਿਰਕੂ ਇਕਸੁਰਤਾ ਅਤੇ ਭਾਈਚਾਰਕ ਸਾਂਝ ਲਈ ਘਾਤਕ ਆਰ ਐੱਸ ਐੱਸ ਦੇ ਫਿਰਕੂ – ਫਾਸ਼ੀ ਹੱਲਿਆਂ ਖ਼ਿਲਾਫ਼, ਵਿਦਿਆ, ਸਿਹਤ ਤੇ ਰੁਜ਼ਗਾਰ ਨੂੰ ਮੋਲਿਕ ਅਧਿਕਾਰਾਂ ਵਿਚ ਸ਼ਾਮਿਲ ਕਰਵਾਉਣ, ਬਿਜਲੀ ਸੋਧ ਬਿੱਲ 2025 ਤੇ ਸੀਡ ਬਿੱਲ 2025 ਵਾਪਸ ਕਰਵਾਉਣ ਤੇ ਚਾਰ ਲੇਬਰ ਕੋਡਾਂ ਨੂੰ ਰੱਦ ਕਰਵਾਉਣ ਲਈ, ਕਿਰਤੀ – ਕਿਸਾਨਾਂ, ਮਿਹਨਤਕਸ਼ ਤਬਕਿਆਂ ਦੀ ਦੇਸ਼ ਵਿਆਪੀ, ਜੁਝਾਰੂ ਲਹਿਰ ਖੜ੍ਹੀ ਕਰਨ ਦਾ ਹੋਕਾ ਦੇਣ ਵਾਸਤੇ ਜਿਹੜੀ 30 ਦਸੰਬਰ ਨੂੰ ਪਿੰਡ ਟਪਿਆਲਾ ਵਿਖੇ ਰਾਜਸੀ ਕਾਨਫ਼ਰੰਸ ਕੀਤੀ ਜਾ ਰਹੀ ਹੈ ਉਸ ਦੀ ਲਾਮਿਸਾਲ ਸਫ਼ਲਤਾ ਲਈ ਸੰਘਣੀ ਪ੍ਰਚਾਰ ਮੁਹਿੰਮ ਛੇੜਨ ਵਾਸਤੇ ਅੱਜ ਇਥੇ ਸੀਨੀਅਰ ਪਾਰਟੀ ਆਗੂ ਤੇ ਜਮੂਹਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਪਾਰਟੀ ਆਗੂਆਂ ਗੁਰਨਾਮ ਸਿੰਘ ਉਮਰਪੁਰਾ, ਟਹਿਲ ਸਿੰਘ ਚੇਤਨਪੁਰਾ, ਤਰਸੇਮ ਸਿੰਘ ਕਾਮਲਪੁਰਾ, ਪ੍ਰੋ. ਮਾਲਿਕ ਸਿੰਘ ਗੁਰਾਲਾ, ਨੌਜਵਾਨ ਆਗੂ ਜੱਗਾ ਸਿੰਘ ਡੱਲਾ ਤੇ ਔਰਤ ਮੁਕਤੀ ਮੋਰਚਾ ਦੀ ਪ੍ਰਧਾਨ ਅਜੀਤ ਕੌਰ ਕੋਟ ਰਜ਼ਾਦਾ ਦੀ ਅਗਵਾਈ ‘ਚ ਭਰਵੀਂ ਮੀਟਿੰਗ ਕੀਤੀ ਗਈ। ਇਸ ਵਿੱਚ ਮੋਦੀ ਸਰਕਾਰ ਤੇ ਭਗਵੰਤ ਮਾਨ ਦੀ ਸਰਕਾਰ ਵਿਰੁੱਧ ਨਾਅਰੇ ਮਾਰਦਿਆਂ ਕਾਨਫਰੰਸ ਦਾ ਹੋਕਾ ਘਰ ਘਰ ਪਹੁੰਚਾਉਣਾ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਭੂਰੇ ਗਿੱਲ, ਸਤਵਿੰਦਰ ਸਿੰਘ ਉਠੀਆਂ, ਫੌਜੀ ਰੇਸ਼ਮ ਸਿੰਘ ਤੇ ਕੁਲਦੀਪ ਸਿੰਘ ਅਜਨਾਲਾ, ਸ਼ਹੀਦ ਭਗਤ ਨੌਜਵਾਨ ਸਭਾ ਦੇ ਸਕੱਤਰ ਸੁੱਚਾ ਸਿੰਘ ਘੋਗਾ, ਗਾਇਕ ਗੁਰਪਾਲ ਗਿੱਲ ਸੈਦਪੁਰ, ਗੁਰਮੇਜ ਸਿੰਘ ਮਾਕੋਵਾਲ, ਡਾਕਟਰ ਬਲਵਿੰਦਰ ਸਿੰਘ ਕੋਟਲਾ ਸੁਰਾਜ ਲੁਹਾਰ, ਹਰਜੀਤ ਸਿੰਘ, ਜਸਬੀਰ ਸਿੰਘ ਤੇ ਜਸ਼ਨ ਸਿੰਘ ਕੱਕੜ, ਸੁਖਬੀਰ ਸਿੰਘ ਬੇਦੀ ਛੰਨਾ, ਹਰਜਿੰਦਰ ਸਿੰਘ ਛੀਨਾਂ ਰਾਏਪੁਰ, ਹਰਦੀਪ ਸਿੰਘ ਬੱਗਾ ਕਲਾਂ, ਬਲਤੇਜ ਸਿੰਘ ਦਿਆਲਪੁਰਾ, ਜਸਬੀਰ ਸਿੰਘ ਅਜਨਾਲਾ, ਕਾਲਾ ਸਿੰਘ ਤੇ ਬੂਟਾ ਸਿੰਘ ਨਵਾਂ ਡੱਲਾ ਰਾਜਪੂਤਾਂ, ਸਤਨਾਮ ਸਿੰਘ ਡਿਆਲ ਭੱਟੀ, ਪਰਮਜੀਤ ਕੌਰ ਤੇ ਅੰਬੋ ਕੌਰ ਬੇਦੀ ਛੰਨਾ, ਹਰਨੇਕ ਸਿੰਘ ਨੇਪਾਲ, ਜਿੰਦਰ ਸਿੰਘ ਸਾਹੋਵਾਲ, ਰਸ਼ਪਾਲ ਸਿੰਘ ਬੱਲ ਲੱਬੇ ਦਰਿਆ ਆਦਿ ਹਾਜ਼ਰ ਸਨ।