
ਹਾਜ਼ੀਪੁਰ: ਬੀਤੇ ਦਿਨੀਂ ਮੋਦੀ ਸਰਕਾਰ ਨੇ ਮਗਨਰੇਗਾ ਐਕਟ ਦਾ ਭੋਗ ਪਾਉਣ ਲਈ ਲੋਕ ਸਭਾ ’ਚ ਲਿਆਂਦਾ ਨਵਾਂ ‘ਵੀਬੀ ਜੀ ਰਾਮ ਜੀ ਬਿੱਲ 2025 ’ ਬਿਨ੍ਹਾ ਚਰਚਾ ਤੋਂ ਪਾਸ ਕਰਵਾ ਲਿਆ ਹੈ। ਜਿਸ ਦੇ ਵਿਰੋਧ ’ਚ ਅੱਜ ਇਥੇ ਵਰਕਰਾਂ ਨੇ ਇਕੱਠੇ ਹੋਕੇ ਬਿ4ਲ ਦੀਆਂ ਕਾਪੀਆਂ ਫੂਕ ਕੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਪੁਤਲਾ ਫੂਕਣ ਤੋਂ ਪਹਿਲਾ ਆਗੂਆਂ ਨੇ ਦੱਸਿਆ ਕਿ ਨਵੇਂ ਪਾਸ ਬਿੱਲ ਨਾਲ ਮੋਦੀ ਸਰਕਾਰ ਨੇ ਯੋਜਨਾ ਦਾ ਨਾਮ ਹੀ ਨਹੀਂ ਸਗੋਂ ਸਵਰੂਪ ਹੀ ਬਦਲ ਦਿੱਤਾ ਹੈ। ਹੁਣ ਵਰਕਰ ਤੋਂ ਉਸਦੇ ਰੁਜ਼ਗਾਰ ਦੀ ਮੰਗ ਦਾ ਅਧਿਕਾਰ ਖੋਹ ਲਿਆ ਹੈ। ਨਵੀਂਆਂ ਤਰਮੀਮਾਂ ਤਹਿਤ ਕੇਂਦਰ ਸਰਕਾਰ ਨੇ ਯੋਜਨਾ ਦਾ 40 ਫੀਸਦੀ ਭਾਰ ਰਾਜਾਂ ਸਿਰ ਪਾ ਦਿੱਤਾ ਹੈ, ਜਿਹਡ਼ਾ ਪਹਿਲਾਂ ਮਹਿਜ਼ 10 ਫੀਸਦੀ ਸੀ। ਨਵੇਂ ਬਿੱਲ ਤਹਿਤ ਪੰਚਾਇਤਾਂ ਦਾ ਤਿੰਨ ਭਾਗਾਂ ਵਿੱਚ ਵਰਗੀਕਰਨ ਕਰਕੇ ਕੇਂਦਰੀਕਰਨ ਦੀ ਨੀਤੀ ਤਹਿਤ ਕੰਟਰੋਲ ਕੇਂਦਰ ਸਰਕਾਰ ਦੇ ਹੱਥਾਂ ’ਚ ਚਲਾ ਜਾਵੇਗਾ। ਜੋ ਕਿ ਸੰਘੀ ਢਾਂਚੇ ਦੇ ਵਿਰੁੱਧ ਹੈ।
ਇਸ ਮੌਕੇ ਵੀਨਾ ਰਾਣੀ, ਬਲਵਿੰਦਰ ਕੌਰ, ਪਰਮਜੀਤ ਕੌਰ, ਵਿਜੈ ਕੁਮਾਰ, ਰਜਨੀ ਦੇਵੀ, ਅਨੀਤਾ ਦੇਵੀ, ਕਮਲੇਸ਼ ਕੁਮਾਰੀ, ਰਾਜ ਰਾਣੀ ਆਦਿ ਹਾਜ਼ਰ ਸਨ।