Now Reading
ਆਰ.ਐੱਮ.ਪੀ.ਆਈ. ਦੀ ਭਰਵੀਂ ਮੀਟਿੰਗ ਕਰਕੇ ਦਿੱਤਾ ‘ਮੰਨੂਵਾਦ ਭਜਾਓ ਬੇਗ਼ਮਪੁਰਾ ਵਸਾਓ’ ਦਾ ਹੋਕਾ

ਆਰ.ਐੱਮ.ਪੀ.ਆਈ. ਦੀ ਭਰਵੀਂ ਮੀਟਿੰਗ ਕਰਕੇ ਦਿੱਤਾ ‘ਮੰਨੂਵਾਦ ਭਜਾਓ ਬੇਗ਼ਮਪੁਰਾ ਵਸਾਓ’ ਦਾ ਹੋਕਾ


ਖੂਹੀਆਂ ਸਰਵਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਵਲੋਂ ਆਰੰਭੀ ਸੂਬਾ ਵਿਆਪੀ ‘ਮਨੂੰਵਾਦ ਭਜਾਓ ਬੇਗ਼ਮਪੁਰਾ ਵਸਾਓ’ ਮੁਹਿੰਮ ਦੀ ਕੜੀ ਵਜੋਂ ਸਾਥੀ ਬਲਵੰਤ ਸਿੰਘ ਸੀਡ ਫਾਰਮ ਅਤੇ ਸਾਥੀ ਦਰਸ਼ਨ ਸਿੰਘ ਦਲਬੀਰ ਖੇੜਾ ਦੀ ਪ੍ਰਧਾਨਗੀ ਹੇਠ ਕਸਬਾ ਖੂਹੀਆਂ ਸਰਵਰ ਵਿਖੇ ਕਿਰਤੀ-ਕਿਸਾਨਾਂ, ਨੌਜਵਾਨਾਂ, ਔਰਤਾਂ ਦੀ ਭਰਵੀਂ ਮੀਟਿੰਗ ਕੀਤੀ ਗਈ। ਮੀਟਿੰਗ ਦੀ ਕਾਰਵਾਈ ਸੀਨੀਅਰ ਆਗੂ ਸਾਥੀ ਜੱਗਾ ਸਿੰਘ ਖੂਹੀਆਂ ਸਰਵਰ ਨੇ ਚਲਾਈ।
ਉਚੇਚੇ ਪੁੱਜੇ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਨੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਦੇ ਤਾਨਾਸ਼ਾਹੀ ਤਰਜ਼ ਦੇ ਧਰਮ ਅਧਾਰਤ ਹਿੰਦੂਤਵੀ-ਮਨੂੰਵਾਦੀ ਰਾਸ਼ਟਰ ਕਾਇਮ ਕਰਨ ਦੇ ਦੇਸ਼ ਵਿਰੋਧੀ ਏਜੰਡੇ, ਵੰਡਪਾਊ ਏਜੰਡੇ ਨੂੰ ਭਾਂਜ ਦੇਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਪਣਾ ਉਕਤ ਕੋਝਾ ਨਿਸ਼ਾਨਾ ਪੂਰਾ ਕਰਨ ਲਈ ਆਰ.ਐਸ.ਐਸ. ਦੇ ਖਰੂਦੀ ਟੋਲੇ ਦੇਸ਼ ਭਰ ‘ਚ ਮੁਸਲਮਾਨ ਤੇ ਈਸਾਈ ਵਸੋਂ ਦਾ ਘਾਣ ਕਰ ਰਹੇ ਹਨ ਅਤੇ ਦਲਿਤਾਂ, ਔਰਤਾਂ ‘ਤੇ ਬਿਆਨੋਂ ਬਾਹਰੇ ਜ਼ੁਲਮ ਢਾਹ ਰਹੇ ਹਨ। ਸਾਥੀ ਮਹੀਪਾਲ ਨੇ ਦੇਸ਼ ਵਾਸੀਆਂ ਨੂੰ ਚੌਕਸ ਕਰਦਿਆਂ ਕਿਹਾ ਹੈ ਕਿ ਆਰ.ਐਸ.ਐਸ.-ਭਾਜਪਾ ਤੇ ਮੋਦੀ ਸਰਕਾਰ ਸ਼ਹਿਰੀ ਆਜ਼ਾਦੀਆਂ ਤੇ ਮਨੁੱਖੀ ਅਧਿਕਾਰਾਂ ਦੀ ਗਾਰੰਟੀ ਕਰਦੇ ਭਾਰਤ ਦੇ ਮੌਜੂਦਾ ਸੰਵਿਧਾਨ ਨੂੰ ਖਾਰਜ ਕਰਕੇ ਇਸ ਦੀ ਥਾਂ ਦਲਿਤਾਂ-ਇਸਤਰੀਆਂ ਨੂੰ ਸਦੀਵੀ ਗੁਲਾਮ ਬਣਾਈ ਰੱਖਣ ਦੀ ਪੈਰਵੀ ਕਰਦੀ ਮਨੂੰ ਸਿਮਰਤੀ ਨੂੰ ਦੇਸ਼ ਦੀ ਸ਼ਾਸ਼ਨ ਪੱਧਤੀ ਵਜੋਂ ਲਾਗੂ ਕਰਨ ਦੇ ਆਹਰ ਲੱਗੇ ਹੋਏ ਹਨ। ਉਨ੍ਹਾਂ ਸਾਂਝੇ, ਬੱਝਵੇਂ ਜਨ ਸੰਗਰਾਮਾਂ ਰਾਹੀਂ ਹਿੰਦੂਤਵੀ ਖਰੂਦੀਆਂ ਦੀਆਂ ਦੇਸ਼ ਦੇ ਜਮਹੂਰੀ, ਧਰਮ ਨਿਰਪੱਖ, ਫੈਡਰਲ ਢਾਂਚੇ ਦੇ ਖਾਤਮੇ ਦੀਆਂ ਸਾਜ਼ਿਸ਼ਾਂ ਦਾ ਬੁਥਾੜ ਭੰਨਣ ਦੀ ਅਪੀਲ ਕੀਤੀ ਹੈ।
ਜੈਮਲ ਰਾਮ ਸ਼ਾਮਾ, ਗੋਪਾਲ ਸਿੰਘ ਸੀਡ ਫਾਰਮ, ਮੰਗਲ ਕੁਮਾਰ, ਅਰਜਨ ਸਿੰਘ ਨੇ ਵੀ ਵਿਚਾਰ ਰੱਖੇ।

Scroll To Top