Now Reading
ਕਾਲੇ ਬਿੱਲਾਂ ਦੇ ਵਿਰੋਧ ‘ਚ ਹਾਸ਼ਮਪੁਰਾ ‘ਚ ਮੀਟਿੰਗ ਕੀਤੀ

ਕਾਲੇ ਬਿੱਲਾਂ ਦੇ ਵਿਰੋਧ ‘ਚ ਹਾਸ਼ਮਪੁਰਾ ‘ਚ ਮੀਟਿੰਗ ਕੀਤੀ

ਅਜਨਾਲਾ: ਬੀਜੇਪੀ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਲੋਕ ਵਿਰੋਧੀ ਕਾਲੇ ਬਿੱਲ ਬਿਜਲੀ ਸੋਧ ਬਿੱਲ 2025 ਤੇ ਬੀਜ ਬਿੱਲ 2025 ਵਿਰੁੱਧ ਸਰਹੱਦੀ ਪਿੰਡ ਹਾਸ਼ਮਪੁਰ ਵਿਖੇ ਜੰਮ ਕੇ ਨਾਅਰੇਬਾਜ਼ੀ ਕਰਨ ਉਪਰੰਤ ਨੌਜਵਾਨ ਅਨੂਪ ਸਿੰਘ ਹਾਸ਼ਮਪੁਰਾ ਦੀ ਪ੍ਰਧਾਨਗੀ ਹੇਠ ਉਚੇਚੀ ਮੀਟਿੰਗ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਦੱਸਿਆ ਕਿ ਇਹਨਾਂ ਕਾਲੇ ਬਿੱਲਾਂ ਵਿਰੁੱਧ ਪੰਜਾਬ ਭਰ ਵਿੱਚ ਵਿਆਪਕ ਗੁੱਸਾ ਪਾਇਆ ਜਾ ਰਿਹਾ ਹੈ ਕਿਉਂਕਿ ਜੇਕਰ ਇਹ ਬਿੱਲ ਲਾਗੂ ਹੋ ਜਾਂਦੇ ਹਨ ਤਾਂ ਲੋਕਾਂ ਦੇ ਘਰਾਂ ਵਿੱਚ ਹਨੇਰੇ ਛਾ ਜਾਵੇਗਾ ਅਤੇ ਬਿਜਲੀ ਬਹੁਤ ਮਹਿੰਗੀ ਹੋ ਜਾਵੇਗੀ।
ਖੇਤੀ ਮਾਹਿਰ ਡਾ.ਅਜਨਾਲਾ ਨੇ ਅੱਗੇ ਦੱਸਿਆ ਕਿ ਜੇਕਰ ਬੀਜ ਬਿੱਲ ਵੀ ਲਾਗੂ ਹੋ ਜਾਂਦੇ ਹੈ ਤਾਂ ਵਿਦੇਸ਼ੀ ਦਿਓਕਦ ਬਿਅਰ, ਕੋਰਟੀਵਾ, ਸਿੰਨਜੈਟਾ/ ਚੈਮਚਾਈਨ, ਬ. ਏ. ਐਸ. ਐਫ਼. ਵਰਗੀਆਂ ਕੰਪਨੀਆਂ ਸਾਡੇ ਭਾਰਤੀ ਬੀਜਾਂ ਨੂੰ ਖਾ ਜਾਣਗੇ ਅਤੇ ਕਿਸਾਨਾਂ ਨੂੰ ਬਹੁਤ ਮਹਿੰਗੇ ਭਾਅ ਤੇ ਬੀਜ਼ ਮਿਲਣਗੇ। ਜਿਸ ਨਾਲ ਸਮੁੱਚੀ ਖੇਤੀ ਪ੍ਰਭਾਵਤ ਹੋਵੇਗੀ।
ਮੀਟਿੰਗ ਵਿੱਚ ਫੈਸਲਾ ਲਿਆ ਕਿ ਜਿਸ ਦਿਨ ਵੀ ਇਹ ‘ਕਾਲੇ’ ਬਿੱਲ ਪਾਰਲੀਮੈਂਟ ਵਿੱਚ ਪੇਸ਼ ਕੀਤੇ ਜਾਣਗੇ ਅਗਲੇ ਹੀ ਦਿਨ ਜਲੰਧਰ, ਪਠਾਨਕੋਟ, ਤਰਨਤਾਰਨ ਤੇ ਅਟਾਰੀ ਨੂੰ ਜਾਂਦੀਆਂ ਗੱਡੀਆਂ 12 ਤੋਂ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਐਕਸ਼ਨ ਵਿਚ ਸਰਹੱਦੀ ਇਲਾਕੇ ਤੋਂ ਵੱਡੀ ਗਿਣਤੀ ਚ ਕਿਸਾਨ, ਮਜ਼ਦੂਰ ਤੇ ਹੋਰ ਪ੍ਰਭਾਵਿਤ ਹੋ ਰਹੇ ਲੋਕ ਵਹੀਰਾਂ ਘੱਤ ਕੇ ਇਸ ਚੱਕਾ ਜਾਮ ਐਕਸ਼ਨ ਵਿਚ ਸ਼ਾਮਿਲ ਹੋਣਗੇ।
ਡਾ. ਅਜਨਾਲਾ ਨੇ ਰੇਲ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕਾਲੇ ਬਿੱਲਾਂ ਨੂੰ ਰੋਕਣ ਲਈ ਉਨ੍ਹਾਂ ਦਾ ਸਹਿਯੋਗ ਕਰਨ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਥੇਦਾਰ ਤਸਬੀਰ ਸਿੰਘ ਹਾਸ਼ਮਪੁਰ, ਬਲਕਾਰ ਸਿੰਘ ਗੁਲਗੜ੍ਹ, ਗਾਇਕ ਗੁਰਪਾਲ ਗਿੱਲ, ਹਰਦੀਪ ਸਿੰਘ ਲੰਬੜਦਾਰ, ਲਖਵਿੰਦਰ ਸਿੰਘ ਹਾਸ਼ਮਪੁਰ, ਰਣਜੀਤ ਸਿੰਘ, ਗੁਰਦੀਪ ਸਿੰਘ, ਕਰਮ ਸਿੰਘ ਸੈਦਪੁਰ, ਸੂਰਤਾ ਸਿੰਘ ਚੱਕ ਔਲ, ਸਰਬਜੀਤ ਸਿੰਘ ਹਾਸਮਪੁਰ, ਗੁਰਪ੍ਰੀਤ ਸਿੰਘ ਗੁਲਗੜ੍ਹ ਆਦਿ ਵੀ ਹਾਜ਼ਰ ਸਨ।

Scroll To Top