Now Reading
ਫਰੀਦਕੋਟ ਵਿਖੇ ਸੰਯੁਕਤ ਕਿਸਾਨ ਮੋਰਚਾ ਅਤੇ ਹੋਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ

ਫਰੀਦਕੋਟ ਵਿਖੇ ਸੰਯੁਕਤ ਕਿਸਾਨ ਮੋਰਚਾ ਅਤੇ ਹੋਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ


ਫਰੀਦਕੋਟ: ਸੰਯੁਕਤ ਕਿਸਾਨ ਮੋਰਚਾ ਤੇ ਟ੍ਰੇਡ ਯੂਨੀਅਨਾਂ ਜ਼ਿਲ੍ਹਾ ਫ਼ਰੀਦਕੋਟ ਦੀ ਸਾਂਝੀ ਮੀਟਿੰਗ ਅੱਜ ਸਥਾਨਕ ਰੈਸਟ ਹਾਊਸ ਵਿਖੇ ਹਰਪ੍ਰੀਤ ਸਿੰਘ ਟੀ ਐਸ ਯੂ ਦੀ ਅਗਵਾਈ ਹੇਠ ਹੋਈ। ਜਿਸ ਵਿਚ ਵੱਖ ਵੱਖ ਜਥੇਬੰਦੀਆਂ ਨੇ ਭਾਗ ਲਿਆ, ਜਿੰਨਾ ਵਿੱਚ ਬਿੰਦਰ ਸਿੰਘ ਗੋਲੇਵਾਲਾ ਸੂਬਾ ਪ੍ਰਧਾਨ ਕੌਮੀ ਕਿਸਾਨ ਯੂਨੀਅਨ, ਭੁਪਿੰਦਰ ਸਿੰਘ ਔਲਖ ਸੂਬਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਪੰਜਾਬ, ਬਖਤੌਰ ਸਿੰਘ ਸਾਦਿਕ ਸੂਬਾ ਮੀਤ ਪ੍ਰਧਾਨ ਬੀਕੇਯੂ ਮਾਲਵਾ, ਵੀਰਇੰਦਰ ਜੀਤ ਸਿੰਘ ਪੁਰੀ ਸੂਬਾ ਪ੍ਰਧਾਨ ਮੰਡੀ ਬੋਰਡ ਵਰਕਰਜ਼ ਯੂਨੀਅਨ ਅਤੇ ਜਮੂਹਰੀ ਕਿਸਾਨ ਸਭਾ ਆਗੂ ਫਰੀਦਕੋਟ, ਜਤਿੰਦਰ ਫਰੀਦਕੋਟ ਮੁਲਾਜ਼ਮ ਆਗੂ, ਸ਼ਮਸ਼ੇਰ ਸਿੰਘ ਕਿੰਗਰਾ ਕਨਵੀਨਰ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫ਼ਰੀਦਕੋਟ, ਨੱਥਾ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਬੀਕੇਯੂ ਉਗਰਾਹਾਂ, ਸੁਖਜਿੰਦਰ ਸਿੰਘ ਤੁਬੰੜਭੰਨ ਜ਼ਿਲ੍ਹਾ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ, ਜਸਕਰਨ ਸਿੰਘ ਮੋਰਾਂਵਾਲੀ ਜ਼ਿਲ੍ਹਾ ਪ੍ਰਧਾਨ ਬੀਕੇਯੂ ਡਕੌਂਦਾ ਧਨੇਰ, ਦਰਸ਼ਨ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਬੀਕੇਯੂ ਲੱਖੋਵਾਲ, ਸੁਖਦੇਵ ਸਿੰਘ ਬੱਬੀ ਜ਼ਿਲ੍ਹਾ ਜਨਰਲ ਸਕੱਤਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਨਛੱਤਰ ਸਿੰਘ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬੀਕੇਯੂ ਕਾਦੀਆਂ, ਮਾਸਟਰ ਮੱਖਣ ਸਿੰਘ ਜ਼ਿਲ੍ਹਾ ਆਗੂ ਬੀਕੇਯੂ ਰਾਜੇਵਾਲ, ਵਜ਼ੀਰ ਸਿੰਘ ਡੋਡ ਜ਼ਿਲ੍ਹਾ ਮੀਤ ਪ੍ਰਧਾਨ ਬੀਕੇਯੂ ਕਾਦੀਆਂ, ਹਰਨੇਕ ਸਿੰਘ ਬਲਾਕ ਪ੍ਰਧਾਨ ਬੀਕੇਯੂ ਡਕੌਂਦਾ ਬੁਰਜ਼ ਗਿੱਲ, ਅਮਰਜੀਤ ਸਿੰਘ ਵਾਲੀਆ ਜ਼ਿਲ੍ਹਾ ਆਗੂ ਕਿਰਤੀ ਕਿਸਾਨ ਯੂਨੀਅਨ, ਲਖਵੀਰ ਸਿੰਘ ਨੌਜਵਾਨ ਸਭਾ, ਸੁਖਬੀਰ ਸਿੰਘ ਪੀ ਐਸ ਯੂ, ਗੁਰਪ੍ਰੀਤ ਸਿੰਘ ਨੌਜਵਾਨ ਸਭਾ ਲਲਕਾਰ, ਗੁਰਪਾਲ ਸਿੰਘ ਨੰਗਲ ਮਜ਼ਦੂਰ ਯੂਨੀਅਨ, ਹਰਜਿੰਦਰ ਸਿੰਘ ਸੀ ਟੀ ਯੂ, ਬਲਵਿੰਦਰ ਸਿੰਘ ਭੰਗਲ ਗਰੁੱਪ, ਗੁਰਵਿੰਦਰ ਸਿੰਘ ਫਰਦ ਕੇਂਦਰ ਸ਼ਾਮਲ ਸਨ।
ਉਕਤ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਸੋਧ ਬਿਜਲੀ ਬਿੱਲ 2025 ਨੂੰ ਸੰਸਦ ਵਿਚ ਪੇਸ਼ ਕਰਨ ਜਾ ਰਹੀ ਹੈ ਜਿਸ ਨਾਲ ਹਰੇਕ ਵਰਗ ਨੂੰ ਇੱਕ ਬਹੁਤ ਵੱਡਾ ਆਰਥਿਕ ਬੋਜ ਪਵੇਗਾ ਕੇਂਦਰ ਸਰਕਾਰ ਦੇ ਇਸ ਬਿੱਲ ਨਾਲ ਬਿਜਲੀ ਬੋਰਡ ਸਿੱਧਾ ਕੇਂਦਰ ਕੋਲ ਚਲਾ ਜਾਵੇਗਾ, ਜਿਸ ਨਾਲ ਕੇਂਦਰੀ ਬਿਜਲੀ ਮੰਤਰੀ ਇਸ ਦਾ ਚੇਅਰਮੈਨ ਹੋਵੇਗਾ ਅਤੇ ਪੰਜਾਬ ਸਿਰਫ ਇਸ ਦਾ ਇੱਕ ਮੈਂਬਰ ਵਜੋਂ ਰਹਿ ਜਾਵੇਗਾ ਕੇਂਦਰ ਬਿਜਲੀ ਬੋਰਡ ਨੂੰ ਵੱਡੇ ਘਰਾਣਿਆ ਦੇ ਸਪੂਰਦ ਕਰ ਦੇਵਾਂਗਾ ਜਿਸ ਨਾਲ ਸਮਾਟ ਮੀਟਰਾ ਲਈ ਰਾਹ ਪੱਧਰਾ ਕਰਦਾ ਹੈ ਅਤੇ ਜੇਕਰ ਕੋਈ ਵੀ ਕੁਦਰਤੀ ਕਰੋਪੀ ਨਾਲ ਬਿਜਲੀ ਗਰਿੱਡ ਦਾ ਲਾਇਨ ਖ਼ਰਾਬ ਹੋਵੇਗੀ ਤਾਂ ਉਸ ਨੂੰ ਦੁਬਾਰਾ ਚਾਲੂ ਕਰਨ ਲਈ ਜ਼ੋ ਖ਼ਰਚਾ ਆਵੇਗਾ ਉਸ ਦੀ ਵਸੂਲੀ ਗਾਹਕਾਂ ਤੋਂ ਕੀਤੀ ਜਾਵੇਗੀ, ਇਸ ਲਈ ਅੱਜ ਦੀ ਮੀਟਿੰਗ ਵਿੱਚ ਬਿਜਲੀ ਬਿੱਲ 2025 ਅਤੇ ਸੀਡ ਬਿੱਲ ਨੂੰ ਰੱਦ ਕਰਾਉਣ ਲਈ ਦੇ ਵਿਰੋਧ ਵਿਚ ਮੀਟਿੰਗ ਵਿੱਚ ਮਤਾ ਪਾਸ ਕੀਤਾ ਅਤੇ ਫੈਸਲਾ ਕੀਤਾ ਕੇ ਜੇਕਰ ਬਿਜਲੀ ਸੋਧ ਬਿਲ ਨੂੰ ਪਾਰਲੀਮੈਂਟ ਵਿੱਚ ਪੇਸ਼ ਕੀਤਾ ਗਿਆ ਤਾਂ ਅਗਲੇ ਦਿਨ ਸੰਯੁਕਤ ਕਿਸਾਨ ਮੋਰਚਾ ਪੰਜਾਬ ਅਤੇ ਟ੍ਰੇਡ ਯੂਨੀਅਨਾਂ ਦੇ ਫੈਸਲੇ ਨੂੰ ਮੁੱਖ ਰੱਖਦੇ ਹੋਏ ਤਿੰਨ ਘੰਟੇ ਲਈ ਰੇਲਵੇ ਲਾਈਨਾਂ ਨੂੰ ਬਾਰਾਂ ਤੋਂ ਤਿੰਨ ਵਜੇ ਤੱਕ ਫਰੀਦਕੋਟ ਰੇਲਵੇ ਟਰੈਕ ਨੂੰ ਜਾਮ ਕੀਤਾ ਜਾਵੇਗਾ ਅਤੇ ਮੁਲਾਜ਼ਮ ਜਥੇਬੰਦੀ ਵੱਲੋਂ ਗੇਟ ਰੈਲੀਆਂ ਕੀਤੀਆਂ ਜਾਣਗੀਆਂ।

Scroll To Top