Now Reading
‘ਮਨੂੰਵਾਦ ਭਜਾਓ ਬੇਗ਼ਮਪੁਰਾ ਵਸਾਓ’ ਤਹਿਤ ਬਠਿੰਡਾ ਵਿਖੇ ਮੁਜ਼ਾਹਰਾ ਕੀਤਾ

‘ਮਨੂੰਵਾਦ ਭਜਾਓ ਬੇਗ਼ਮਪੁਰਾ ਵਸਾਓ’ ਤਹਿਤ ਬਠਿੰਡਾ ਵਿਖੇ ਮੁਜ਼ਾਹਰਾ ਕੀਤਾ


ਬਠਿੰਡਾ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ( ਆਰ.ਐਮ.ਪੀ.ਆਈ.) ਵਲੋਂ ਸੂਬੇ ਭਰ ‘ਚ ਜਾਰੀ ‘ਮਨੂੰਵਾਦ ਭਜਾਓ ਬੇਗ਼ਮਪੁਰਾ ਵਸਾਓ’ ਮੁਹਿੰਮ ਦੀ ਕੜੀ ਵਜੋਂ ਅੱਜ ਪਾਰਟੀ ਦੀ ਬਠਿੰਡਾ-ਮਾਨਸਾ ਜਿਲ੍ਹਾ ਕਮੇਟੀ ਦੇ ਸੱਦੇ ‘ਤੇ ਪੁਜੇ ਕਿਰਤੀ-ਕਿਸਾਨਾਂ ਅਤੇ ਔਰਤਾਂ ਨੇ ਬਠਿੰਡਾ ਸ਼ਹਿਰ ਵਿਖੇ ਰੋਹ ਭਰਪੂਰ ਮੁਜ਼ਾਹਰਾ ਕੀਤਾ।
ਮੁਜ਼ਾਹਰੇ ਦੀ ਅਗਵਾਈ ਜਿਲ੍ਹਾ ਸਕੱਤਰ ਸਾਥੀ ਲਾਲ ਚੰਦ ਸਰਦੂਲਗੜ੍ਹ ਅਤੇ ਖ਼ਜ਼ਾਨਚੀ ਸਾਥੀ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਕੀਤੀ।

Scroll To Top