
ਤਰਨ ਤਾਰਨ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ {ਆਰ ਐਮ ਪੀ ਆਈ} ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਪੰਜਾਬ ਦੀ ਰਾਜਨੀਤੀ ਬਾਰੇ ਵਿਚਾਰ ਚਰਚਾ ਕੀਤੀ। ਜਾਮਾਰਾਏ ਨੇ ਕਿਹਾ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਮਰਾਜੀ ਨਿਰਦੇਸ਼ਤ ਸੰਸਥਾਵਾਂ ਅੱਗੇ ਗੋਡੇ ਟੇਕ ਰਿਹਾ ਹੈ.ਉਹਨਾਂ ਕਿਹਾ ਦੇਸ਼ ਅੰਦਰ ਆਰਐਸਐਸ ਦੇ ਏਜੰਡੇ ਨੂੰ ਤੇਜੀ ਨਾਲ ਲਾਗੂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਘੱਟ ਗਿਣਤੀਆਂ ਦਲਿਤਾਂ, ਮੁਸਲਮਾਨਾਂ, ਇਸਾਈਆਂ ਖਾਸ ਕਰਕੇ ਔਰਤਾਂ ਤੇ ਤੇਜੀ ਨਾਲ ਹਮਲੇ ਕਰ ਰਹੀ ਹੈ ਅਤੇ ਪਛਾਖੜੀ ਵਿਚਾਰਧਾਰਾ ਮਨੂੰ ਸਿਮਰਤੀ ਨੂੰ ਦੇਸ਼ ਅੰਦਰ ਲਾਗੂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਫਿਰਕੂ- ਫਾਂਸੀ਼, ਮਨੂਵਾਦੀ ਤਾਕਤਾਂ ਨੂੰ ਹਾਰ ਦੇਣ ਅਤੇ ਇੱਕ ਲੋਕ ਪੱਖੀ ਮਤ-ਬਾਦਲ ਉਸਾਰਨ ਦੀ ਲੋੜ ਤੇ ਜੋਰ ਦੇਦਿਆ ਪੰਜਾਬ ਦੇ ਮਿਹਨਤੀ ਖਾਸ ਕਰਕੇ ਕਿਰਤੀ ਲੋਕਾਂ ਨੂੰ ਇਸ ਮੁਹਿੰਮ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਪਾਰਟੀ ਦੇ ਜ਼ਿਲ੍ਹਾ ਸਕੱਤਰ ਮੁਖਤਾਰ ਸਿੰਘ ਮੱਲਾ ਨੇ ਮੀਟਿੰਗ ਦੇ ਫੈਸਲੇ ਨੂੰ ਜਾਰੀ ਕਰਦਿਆਂ ਦੱਸਿਆ ਕਿ ਪਾਰਟੀ ਦੀ ਕੇਂਦਰੀ ਕਮੇਟੀ ਸੱਦੇ ਤੇ ਮੰਨੂਵਾਦ ਭਜਾਓ, ਬੇਗਮਪੁਰਾ ਵਸਾਓ ਦੇ ਨਾਹਰੇ ਤਹਿਤ ਪਿੰਡਾਂ, ਸ਼ਹਿਰਾਂ, ਕਸਬਿਆਂ ਖਾਸ ਕਰ ਮਜ਼ਦੂਰਾਂ ਦੇ ਮੁਹੱਲਿਆ ਚ ਖੁਲੀਆਂ ਮੀਟਿੰਗਾਂ ਕਰਕੇ ਮੋਦੀ ਅਤੇ ਆਰ.ਐਸ. ਐਸ. ਵੱਲੋਂ ਉਲੀਕੇ ਹੋਏ ਏਜੰਡੇ ਨੂੰ ਬੇਪਰਦ ਕੀਤਾ ਜਾਵੇਗਾ।
ਮੀਟਿੰਗ ਵਿਚ ਬਲਦੇਵ ਸਿੰਘ ਪੰਡੋਰੀ, ਮਨਜੀਤ ਸਿੰਘ ਬੱਗੂ, ਸੁਲੱਖਣ ਸਿੰਘ ਤੁੜ, ਦਾਰਾ ਸਿੰਘ ਮੁੰਡਾ ਪਿੰਡ, ਧਰਮ ਸਿੰਘ ਪੱਟੀ, ਸਤਪਾਲ ਸ਼ਰਮਾ ਪੱਟੀ, ਨਰਿੰਦਰ ਕੌਰ ਪੱਟੀ ਆਦਿ ਹਾਜ਼ਰ ਸਨ।