
ਗੁਰਾਇਆ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਅੱਜ ਪਿੰਡ ਰੁੜਕਾ ਕਲਾਂ ਚ ਮੀਟਿੰਗ ਕੀਤੀ ਗਈ। ਜਿਸ ਨੂੰ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਡਾ. ਸਰਬਜੀਤ ਮੁਠੱਡਾ ਨੇ ਸੰਬੋਧਨ ਕਰਦੇ ਹੋਏ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਪੰਜਾਬ ਦੀ ਸਥਿਤੀ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਪਾਰਟੀ ਵਲੋਂ ਮਨੂੰਵਾਦ ਭਜਾਓ-ਬੇਗਮਪੁਰਾ ਵਸਾਓ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਮਨੂੰਵਾਦ ਖਤਰਿਆਂ ਤੋਂ ਅਵਾਮ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਬਲਾਕ ਸਮਿਤੀ ਦੀਆਂ ਚੋਣਾਂ ਦੌਰਾਨ ਜਿਹੜੀਆਂ ਪਾਰਟੀਆਂ ਨਾਲ ਲੈਣ ਦੇਣ ਕੀਤਾ ਜਾ ਸਕਦਾ ਹੈ, ਉਸ ਬਾਰੇ ਹਜ਼ਰੀਨ ਨਾਲ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਸ਼ਿਵ ਤਿਵਾੜੀ ਨੇ ਤਹਿਸੀਲ ਪੱਧਰ ਤੇ ਸਮਿਤੀ ਚੋਣਾਂ ਬਾਰੇ ਚਰਚਾ ਕੀਤੀ। ਉਨ੍ਹਾਂ 7 ਦਸੰਬਰ ਨੂੰ ਫਿਲੌਰ ਵਿਖੇ ਹੋ ਰਹੀ ਤਹਿਸੀਲ ਪੱਧਰੀ ਕਾਨਫ਼ਰੰਸ ਨੂੰ ਕਾਮਯਾਬ ਕਰਨ ਲਈ ਵੱਡੀ ਗਿਣਤੀ ਚ ਪੁੱਜਣ ਦੀ ਅਪੀਲ ਕੀਤੀ। ਅੰਤ ਚ ਤਹਿਸੀਲ ਕਮੇਟੀ ਮੈਂਬਰ ਅਮਰੀਕ ਸਿੰਘ ਰੁੜਕਾ ਨੇ ਧੰਨਵਾਦ ਕੀਤਾ।