
ਅਮ੍ਰਿਤਸਰ : ਅੱਜ ਛੇਹਰਟਾ ਵਿਖੇ ਡਾ. ਬਲਵਿੰਦਰ ਸਿੰਘ ਛੇਹਰਟਾ ਨੂੰ ਵੱਖ-ਵੱਖ ਆਗੂਆਂ ਨੇ ਸ਼ਰਧਾਂਜਲੀ ਭੇਟ ਕਰਦੇ ਹੋਏ ਉਨ੍ਹਾਂ ਵਲੋਂ ਮਜ਼ਦੂਰ ਜਮਾਤ ਲਈ ਪਾਏ ਯੋਗਦਾਨ ਨੂੰ ਯਾਦ ਕੀਤਾ ਗਿਆ। ਸਮਾਗਮ ਦੌਰਾਨ ਸ਼ਰਧਾਂਜਲੀ ਭੇਟ ਕਰਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਡਾ. ਬਲਵਿੰਦਰ ਸਿੰਘ ਲਗਾਤਾਰ ਮਜ਼ਦੂਰ ਜਮਾਤ ਨੂੰ ਲਾਮਬੰਦ ਕਰਦੇ ਰਹੇ। ਉਹ ਆਖਰੀ ਵਕਤ ਤੱਕ ਵੀ ਮੀਟਿੰਗ ਕਰਵਾਉਣ ਲਈ ਜਾ ਰਹੇ ਸਨ। ਇਸ ਸਮਾਗਮ ਨੂੰ ਪਾਰਟੀ ਦੇ ਪੰਜਾਬ ਪ੍ਰਧਾਨ ਰਤਨ ਸਿੰਘ ਰੰਧਾਵਾ, ਪਾਰਟੀ ਦੇ ਪੰਜਾਬ ਸਕੱਤਰ ਪਰਗਟ ਸਿੰਘ ਜਾਮਾਰਾਏ, ਕਾਂਗਰਸ ਦੇ ਆਗੂ ਰਾਜ ਕੁਮਾਰ ਵੇਰਕਾ, ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ ਸਤਨਾਮ ਸਿੰਘ ਅਜਨਾਲਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ, ਜੀਟੀਯੂ ਦੇ ਸਾਬਕਾ ਸੂਬਾ ਆਗੂ ਮੰਗਲ ਸਿੰਘ ਟਾਂਡਾ, ਜਗਤਾਰ ਸਿੰਘ ਕਰਮਪੁਰਾ ਨੇ ਵੀ ਡਾ. ਛੇਹਰਟਾ ਨੂੰ ਯਾਦ ਕੀਤਾ।