Now Reading
ਗਿਆਨ ਚੰਦ ਸੰਗੋਵਾਲ ਨੂੰ ਦਿੱਤੀਆ ਸ਼ਰਧਾਂਜਲੀਆਂ

ਗਿਆਨ ਚੰਦ ਸੰਗੋਵਾਲ ਨੂੰ ਦਿੱਤੀਆ ਸ਼ਰਧਾਂਜਲੀਆਂ


ਬਿਲਗਾ: ਪਿੰਡ ਸੰਗੋਵਾਲ ਵਿਖੇ ਗਿਆਨ ਚੰਦ ਸੰਗੋਵਾਲ ਨੂੰ ਅੱਜ ਭਾਵ ਭਿੰਨੀਆਂ ਸ਼ਰਧਾਂਜ਼ਲੀਆਂ ਭੇਟ ਕੀਤੀਆਂ ਗਈਆਂ। ਸਾਥੀ ਮੰਗਾ ਸੰਗੋਵਾਲ ਦੇ ਪਿਤਾ ਜੀ ਸਾਥੀ ਗਿਆਨ ਚੰਦ ਸੰਗੋਵਾਲ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ। ਇਸ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਸਾਥੀ ਜਸਵਿੰਦਰ ਸਿੰਘ ਢੇਸੀ, ਸੂਬਾ ਕਮੇਟੀ ਮੈਂਬਰ ਸੰਤੋਖ ਸਿੰਘ ਬਿਲਗਾ ਅਤੇ ਤਹਿਸੀਲ ਕਮੇਟੀ ਮੈਂਬਰ ਕੁਲਦੀਪ ਵਾਲੀਆ ਨੇ ਸਾਥੀ ਗਿਆਨ ਚੰਦ ਵਲੋਂ ਲਹਿਰ ਲਈ ਪਾਏ ਯੋਗਦਾਨ ਦੀ ਚਰਚਾ ਕੀਤੀ। ਆਗੂਆਂ ਨੇ ਕਿਹਾ ਕਿ ਮੰਡ ਖੇਤਰ ਚ ਸਾਥੀ ਗਿਆਨ ਚੰਦ ਨੇ ਆਪਣੀ ਸਮਰਥਾ ਮੁਤਾਬਿਕ ਭਰਪੂਰ ਯੋਗਦਾਨ ਪਾਇਆ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਕਮੇਟੀ ਮੈਂਬਰ ਕੁਲਦੀਪ ਫਿਲੌਰ ਤੇ ਕੁਲਜੀਤ ਫਿਲੌਰ, ਜਸਬੀਰ ਸਿੰਘ ਫਿਲੌਰ, ਬਲਜਿੰਦਰ ਬੱਬੀ, ਕੁਲਵੰਤ ਖਹਿਰਾ ਆਦਿ ਵੀ ਉਚੇਚੇ ਤੌਰ ‘ਤੇ ਹਾਜ਼ਰ ਸਨ।
ਤਹਿਸੀਲ ਪ੍ਰਧਾਨ ਸਰਬਜੀਤ ਸੰਗੋਵਾਲ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਲਿਆਂ ਦਾ ਧੰਨਵਾਦ ਕੀਤਾ।

Scroll To Top