
ਮੁਕੇਰੀਆਂ: ਅੱਜ ਗੰਨਾ ਉਤਪਾਦਕ ਸੰਘਰਸ਼ ਕਮੇਟੀ ਪੰਜਾਬ ਵੱਲੋਂ ਇਥੇ ਗੰਨਾ ਉਤਪਾਦਕਾਂ ਦੀਆਂ ਲੋੜਾਂ ਅਤੇ ਸਮੱਸਿਆਵਾਂ ਆਦਿ ਬਾਰੇ ਇੱਕ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਸਤਨਾਮ ਸਿੰਘ ਅਜਨਾਲਾ, ਦੇਸਾ ਸਿੰਘ ਅੰਮ੍ਰਿਤਸਰ, ਤਜਿੰਦਰ ਪਾਲ ਰੋਪੜ, ਜਗੀਰ ਸਿੰਘ ਤਰਨ ਤਾਰਨ, ਸੁਰਜੀਤ ਸਿੰਘ ਗੁਰਦਾਸਪੁਰ, ਅਮਰਜੀਤ ਸਿੰਘ ਕਾਨੂੰਨਗੋ ਮਕੇਰੀਆਂ, ਕੁਲਦੀਪ ਸਿੰਘ ਫਿਲੌਰ ਨੇ ਕੀਤੀ।
ਇਸ ਮੀਟਿੰਗ ਵਿੱਚ ਬੁਲਾਰਿਆਂ ਨੇ ਗੰਨਾ ਕਾਸ਼ਤਕਾਰਾਂ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਲਈ ਯੋਗ ਸੁਝਾਅ ਦਿੱਤੇ ਗਏ, ਗੰਨੇ ਦੀਆਂ ਕਿਸਮਾਂ ਬਾਰੇ ਅਤੇ ਸੁਧਾਰ ਬਾਰੇ ਵੀ ਚਰਚਾ ਕੀਤੀ ਗਈ।
ਇਸ ਸਮੇਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਗੰਨੇ ਦੇ ਸਿਰਫ ਗੁੜ ਅਤੇ ਖੰਡ ਦੇ ਫਾਇਦੇ ਨਹੀਂ ਸਗੋਂ ਇੱਕ ਹੱਦ ਤੱਕ ਜੰਗਲ ਦੀ ਲੋੜ ਵੀ ਪੂਰੀ ਕਰਦਾ ਹੈ। ਗੰਨੇ ਤੋਂ ਈਥਾਨੌਲ ਵੀ ਤਿਆਰ ਹੁੰਦਾ ਹੈ। ਡਾ. ਅਜਨਾਲਾ ਨੇ ਅੱਗੇ ਕਿਹਾ ਕਿ ਥੋੜੀ ਮਸ਼ੀਨਰੀ ਲਗਾ ਕੇ ਚੁਕੰਦਰ ਤੋਂ ਖੰਡ ਬਣਾ ਕੇ ਕਿਸਾਨਾਂ ਦੀ ਆਮਦਨ ਵਧਾਈ ਜਾ ਸਕਦੀ ਹੈ।
ਇਸ ਮੀਟਿੰਗ ਨੂੰ ਬਲਕਾਰ ਸਿੰਘ ਅੰਮ੍ਰਿਤਸਰ, ਸਰਬਜੀਤ ਸਿੰਘ ਗਿੱਲ ਜਲੰਧਰ, ਤਜਿੰਦਰ ਪਾਲ ਰੋਪੜ, ਅਮਰਜੀਤ ਕਾਨੂੰਨਗੋ ਮੁਕੇਰੀਆਂ, ਜਗੀਰ ਸਿੰਘ ਤਰਨ ਤਾਰਨ, ਸੁਰਜੀਤ ਸਿੰਘ ਘੁਮਾਣ ਆਦਿ ਨੇ ਗੰਨੇ ਦੀ ਕਾਸ਼ਤ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ। ਬੁਲਾਰਿਆਂ ਨੇ ਲਾਗਤ ਖਰਚਿਆਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ।
ਸਟੇਜ ਸਕੱਤਰ ਦੀ ਭੂਮਿਕਾ ਸਵਰਨ ਸਿੰਘ ਜ਼ਿਲਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਹੁਸ਼ਿਆਰਪੁਰ ਨੇ ਨਿਭਾਈ। ਇਸ ਦੂਜੀਆਂ ਕਈ ਖੰਡ ਮਿੱਲਾਂ ਨਾਲ ਸਬੰਧਤ ਕਿਸਾਨਾਂ ਦੇ ਨੁਮਾਇੰਦੇ ਹਾਜ਼ਰ ਸਨ।