Now Reading
ਬਲਾਕ ਪੱਖੋਵਾਲ, ਸੁਧਾਰ ਤੇ ਰਾਏਕੋਟ ਨੂੰ ਤੋੜਕੇ ਕੇ ਸਿੱਧਵਾ ਬੇਟ ਨਾਲ ਲਗਾਉਣ ਦੀ ਨਿੰਦਾ

ਬਲਾਕ ਪੱਖੋਵਾਲ, ਸੁਧਾਰ ਤੇ ਰਾਏਕੋਟ ਨੂੰ ਤੋੜਕੇ ਕੇ ਸਿੱਧਵਾ ਬੇਟ ਨਾਲ ਲਗਾਉਣ ਦੀ ਨਿੰਦਾ

ਜੋਧਾਂ: ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ ਅਤੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਪ੍ਰੈਸ ਨੂੰ ਜਾਰੀ ਕੀਤੇ ਬਿਆਨ ‘ਚ ਆਖਿਆ ਕਿ ਸਰਕਾਰ ਵੱਲੋਂ ਬਲਾਕ ਪੱਖੋਵਾਲ, ਸੁਧਾਰ ਅਤੇ ਰਾਏਕੋਟ ਨੂੰ ਤੋੜ ਕੇ ਸਿੱਧਵਾਂ ਬੇਟ ਨਾਲ ਲਗਾਉਣ ਦੀ ਉਹ ਨਿਖੇਧੀ ਕਰਦੇ ਹਨ। ਉਹਨਾਂ ਆਖਿਆ ਕਿ ਇਸ ਤਰ੍ਹਾਂ ਬਲਾਕ ਤੋੜ ਕੇ ਦੂਰ ਦਰਾਜੇ ਦੇ ਪਿੰਡਾਂ ਨੂੰ ਜਿਹੜੇ ਕਿ 40-50 ਕਿਲੋਮੀਟਰ ਸਿੱਧਵਾਂ ਬੇਟ ਤੋਂ ਦੂਰ ਪੈਂਦੇ ਹਨ। ਉਹਨਾਂ ਨੂੰ ਸਿੱਧਵਾਂ ਬੇਟ ਨਾਲ ਜੋੜਨਾ ਕਿਸੇ ਵੀ ਤਰ੍ਹਾਂ ਤਰਕ ਸੰਗਤ ਨਹੀਂ ਹੈ। ਉਹਨਾਂ ਆਖਿਆ ਕਿ ਇਸ ਤਰ੍ਹਾਂ ਕਰਨ ਨਾਲ ਬਲਾਕ ਦੇ ਵਿੱਚ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਢੇਰ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।
ਉਨਾਂ ਸਰਕਾਰ ਦੀ ਨਿੰਦਿਆ ਕਰਦਿਆਂ ਆਖਿਆ ਕਿ ਚਾਹੀਦਾ ਤਾਂ ਇਹ ਸੀ ਕਿ ਲੋਕਾਂ ਨੂੰ ਸਹੂਲਤਾਂ ਨੇੜੇ ਦੇ ਸੈਂਟਰ ਤੋਂ ਮੁੱਹਈਆ ਕਰਵਾਈਆਂ ਜਾਣ ਪਰ ਸਰਕਾਰ ਨੇ ਉਲਟ ਫੈਸਲਾ ਕਰਦਿਆਂ ਪਿੰਡਾਂ ਨੂੰ ਤੋੜ ਕੇ ਦੂਰ ਦਰਾਜੇ ਦੇ ਬਲਾਕਾਂ ਨਾਲ ਲਾਇਆ ਜਾ ਰਿਹਾ ਹੈ। ਜਿਸ ਨਾਲ ਜਿੱਥੇ ਲੋਕਾਂ ਦਾ ਆਰਥਿਕ ਤੇ ਸਮੇਂ ਦਾ ਨੁਕਸਾਨ ਹੋਵੇਗਾ, ਉੱਥੇ ਉਹਨਾਂ ਨੂੰ ਆਉਣ ਜਾਣ ਦੀਆਂ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪਵੇਗਾ। ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਫੈਸਲੇ ਨੂੰ ਫੌਰੀ ਤੌਰ ‘ਤੇ ਬਦਲਿਆ ਜਾਵੇ। ਉਹਨਾਂ ਆਖਿਆ ਕਿ ਸਰਕਾਰ ਦੇ ਇਸ ਫੈਸਲੇ ਵਿਰੁੱਧ ਇਲਾਕੇ ਦੇ ਪਿੰਡਾਂ ਦੀ ਸਾਂਝੀ ਮੀਟਿੰਗ ਕਰਕੇ ਰੂਪ ਰੇਖਾ ਤਿਆਰ ਕੀਤੀ ਜਾਵੇਗੀ।

Scroll To Top