Now Reading
ਪਿੰਡ ਔਜਲਾ ਵਿਖੇ ਮਈ ਦਿਵਸ ਦੇ ਸ਼ਹੀਦਾਂ ਸਮ੍ਰਪਿਤ ਸਮਾਗਮ ਕਰਵਾਇਆ

ਪਿੰਡ ਔਜਲਾ ਵਿਖੇ ਮਈ ਦਿਵਸ ਦੇ ਸ਼ਹੀਦਾਂ ਸਮ੍ਰਪਿਤ ਸਮਾਗਮ ਕਰਵਾਇਆ


ਬਿਲਗਾ: ਅੱਜ ਦਿਹਾਤੀ ਮਜ਼ਦੂਰ ਸਭਾ ਔਜਲਾ ਵਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਮਰਪਿਤ ਮਈ ਦਿਹਾੜਾ ਮਨਾਇਆ ਗਿਆ। ਇਸ ਸਮੇਂ ਪਹਿਲੀ ਜਮਾਤ ਤੋਂ ਅੱਠਵੀਂ ਜਮਾਤ ਦੇ ਸਰਕਾਰੀ ਸਕੂਲ ਦੇ ਵਿਚੋਂ ਆਏ ਪਹਿਲੇ ਅਤੇ ਦੂਜੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਪਰਮਜੀਤ ਸਿੰਘ ਰੰਧਾਵਾ ਨੇ ਮਜ਼ਦੂਰ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਇਸ ਸਮੇਂ ਝੰਡਾ ਲਹਿਰਾਉਣ ਦੀ ਰਸਮ ਭੈਣ ਨੰਜੋ, ਨੀਲਮ, ਬਖਸ਼ੋ ਅਤੇ ਦੀਸ਼ੋ ਨੇ ਝੰਡਾ ਲਹਿਰਾਇਆ। ਇਸ ਸਮੇਂ ਬਾਲ ਕਲਾ ਮੰਚ ਔਜਲਾ ਨੇ ਕੋਰੀਓਗ੍ਰਾਫੀ ਕਾਮਰੇਡ ਬੇਅੰਤ ਔਜਲਾ ਦੀ ਅਗਵਾਈ ਹੇਠ ਪੇਸ਼ ਕੀਤੀਆਂ। ਇਸ ਮੌਕੇ ਮਾਸਟਰ ਕੁਲਦੀਪ ਵਾਲੀਆ ਨੇ ਮਜ਼ਦੂਰਾਂ ਦੇ ਮੰਗਾਂ ਮਸਲਿਆਂ ‘ਤੇ ਵਿਚਾਰ ਚਰਚਾ ਕੀਤੀ।
ਇਸ ਸਮੇਂ ਹੋਰਾਂ ਤੋਂ ਇਲਾਵਾ ਮਾਸਟਰ ਤਰਸੇਮ ਲਾਲ, ਦੇਸ ਰਾਜ ਵਾਲੀਆ, ਸੁਰਜੀਤ ਸਿੰਘ ਮੈਨੇਜਰ,ਕੇਵਲ ਚੰਦ, ਸੰਤੋਖ ਸਿੰਘ, ਮਿਸਤਰੀ ਅਮਰਨਾਥ, ਕੁਲਵੰਤ ਸਿੰਘ, ਲਖਵਿੰਦਰ, ਸੁੱਖਵਿੰਦਰ ਸਿੰਘ ਲਾੜਾ, ਮਨਿੰਦਰਜੀਤ ਸਿੰਘ, ਨਰੇਸ਼ ਕੁਮਾਰ, ਰਾਮਜੀ, ਰੇਸ਼ਮ ਲਾਲ, ਸੁਰਜੀਤ, ਲੈਬਰ ਸਿੰਘ ਅਤੇ ਹੋਰ ਸਾਥੀ ਸ਼ਾਮਲ ਹੋਏ।

Scroll To Top