Now Reading
ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਖ-ਵੱਖ ਜਗ੍ਹਾ ਤੇ ਮਈ ਦੇ ਸ਼ਹੀਦਾਂ ਦੀ ਯਾਦ ‘ਚ ਲਹਿਰਾਇਆ ਝੰਡਾ

ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਖ-ਵੱਖ ਜਗ੍ਹਾ ਤੇ ਮਈ ਦੇ ਸ਼ਹੀਦਾਂ ਦੀ ਯਾਦ ‘ਚ ਲਹਿਰਾਇਆ ਝੰਡਾ

ਪਟਿਆਲਾ: ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਮਈ ਦਿਵਸ ਦੇ ਸ਼ਹੀਦਾਂ ਦੀ ਯਾਦ ਵਿਚ ਅੱਜ ਪਟਿਆਲਾ, ਸਮਾਣਾ, ਨਾਭਾ, ਪਾਤੜਾਂ, ਰਾਜਪੁਰਾ ਨਿਆਲ ਤੇ ਘਨੌਰ ਸਮੇਤ ਵੱਖ ਵੱਖ ਥਾਵਾਂ ਤੇ ਨਾਅਰਿਆਂ ਦੀ ਗੂੰਜ ਨਾਲ ਲਾਲ ਝੰਡਾ ਲਹਿਰਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪੀਡਬਲਯੂਡੀ ਫੀਲਡ ਐਂਡ ਵਰਕਸਾਪ ਵਰਕਰਜ ਯੂਨੀਅਨ, ਜੰਗਲਾਤ ਵਰਕਰ ਯੂਨੀਅਨ, ਗੌਰਮਿੰਟ ਟੀਚਰ ਯੂਨੀਅਨ, ਪਸ਼ੂ ਪਾਲਣ ਵਰਕਰ ਯੂਨੀਅਨ, ਜਮਹੂਰੀ ਕਿਸਾਨ ਸਭਾ, ਨਿਰਮਾਣ ਮਜ਼ਦੂਰ ਯੂਨੀਅਨ, ਮਨਰੇਗਾ ਵਰਕਰ ਯੂਨੀਅਨ ਅਤੇ ਭੱਠਾ ਮਜ਼ਦੂਰ ਯੂਨੀਅਨ ਤੇ ਸ਼ਹੀਦ ਭਗਤ ਸਿੰਘ ਨੋਜਵਾਨ ਸਭਾ ਦੇ ਵੱਡੀ ਗਿਣਤੀ ਵਿੱਚ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਇੱਕਤਰਤਾਂ ਨੂੰ ਸੰਬੋਧਨ ਕਰਦਿਆਂ ਦਰਸ਼ਨ ਬੇਲੂ ਮਾਜਰਾ, ਹਰੀ ਸਿੰਘ ਦੌਣ ਕਲਾਂ, ਹਰਵੀਰ ਸੁਨਾਮ ਜਸਵਿੰਦਰ ਸਿੰਘ ਸੋਜਾ, ਰਾਜਪਾਲ ਰਸੋਈ, ਸੁੱਚਾ ਸਿੰਘ ਕੋਲ, ਲਖਵਿੰਦਰ ਖਾਨਪੁਰ, ਧਰਮਪਾਲ ਲੋਟ, ਪ੍ਰਗਟ ਸਿੰਘ ਸਮਾਣਾ, ਕੁਲਦੀਪ ਸਿੰਘ ਘੱਗਾ ਸੁਖਬੀਰ ਸਿੰਘ ਢੀਡਸਾ, ਗਰਮੇਲ ਸਿੰਘ ਘਨੌਰ, ਜਗਦੇਵ ਸਿੰਘ ਦਰਸਨ ਸਿੰਘ ਗੁਰਚਰਨ ਸਿੰਘ ਭੱਟੀ ਫਤਿਹਗੜ੍ਹ ਸਾਹਿਬ, ਗੁਰਮੀਤ ਸਿੰਘ ਆਦਿ ਨੇ ਸੰਬੋਧਨ ਕੀਤਾ। ਸਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਮੁਲਾਜ਼ਮ, ਮਜ਼ਦੂਰ, ਨੋਜਵਾਨ, ਵਿਦਿਆਰਥੀਆਂ ਤੇ ਕਿਸਾਨ ਵਿਰੋਧੀ ਨੀਤੀਆਂ ਦੀ ਨਿੰਦਾ ਕਰਦੇ ਹੋਏ ਮੰਗ ਕੀਤੀ ਗਈ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਮਜ਼ਦੂਰਾਂ ਅਤੇ ਕਿਸਾਨਾਂ ਦੇ ਵਿਰੋਧੀ ਕਾਲੇ ਕਾਨੂੰਨ ਵਾਪਸ ਲਏ ਜਾਣ।
ਸ਼ਹੀਦਾਂ ਯਾਦ ‘ਚ ਕੀਤੇ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਸਾਥੀ ਮਲਕੀਤ ਸਿੰਘ ਭੂਟਾਲ, ਕਰਮ ਸਿੰਘ ਨਾਭਾ, ਗੁਰਮੀਤ ਸਿੰਘ, ਰਣਧੀਰ ਸਿੰਘ, ਜਸਵੀਰ ਪੰਜੋਲਾ, ਜਸਵੰਤ ਸਿੰਘ, ਪ੍ਲਾਦ ਸਿੰਘ ਸੁਖਦੇਵ ਸਿੰਘ ਨਿਆਲ, ਮਲਕੀਤ ਸਿੰਘ ਪੂਰਨ ਚੰਦ ਨੰਨਹੇੜਾ, ਰਵਿੰਦਰ ਸਿੰਘ, ਪਵਨ ਪਾਤੜਾ ਪ੍ਰਕਾਸ ਸਿੰਘ ਖਾਂਗ, ਜਰਨੈਲ ਸਿਘ ਭੁੰਨਰਹੇੜੀ ਆਦਿ ਨੇ ਸ਼ਿਕਰਤ ਕੀਤੀ।

Scroll To Top