Now Reading
ਇਨਕਲਾਬੀ ਰਵਾਇਤਾ ਨਾਲ ਮਾਸਟਰ ਭਗਤ ਰਾਮ ਦਾ ਕੀਤਾ ਸਸਕਾਰ

ਇਨਕਲਾਬੀ ਰਵਾਇਤਾ ਨਾਲ ਮਾਸਟਰ ਭਗਤ ਰਾਮ ਦਾ ਕੀਤਾ ਸਸਕਾਰ


ਬਰੈਂਮਟਨ: ਉੱਘੇ ਕਮਿਊਨਿਸਟ ਆਗੂ, ਮਜ਼ਦੂਰਾਂ ਨੂੰ ਲੰਬਾਂ ਸਮਾਂ ਲਾਮਬੰਦ ਕਰਨ ‘ਚ ਵੱਡਾ ਯੋਗਦਾਨ ਪਾਉਣ ਅਤੇ 1977 ਦੌਰਾਨ ਭਾਰਤੀ ਸੰਸਦ ਦੇ ਮੈਂਬਰ ਰਹੇ ਮਾਸਟਰ ਭਗਤ ਰਾਮ ਦਾ ਇਥੇ ਇਨਕਲਾਬੀ ਰਵਾਇਤਾ ਨਾਲ ਸਸਕਾਰ ਕਰ ਦਿੱਤਾ ਗਿਆ।
ਉਨ੍ਹਾ ਦਾ 31 ਮਾਰਚ ਨੂੰ ਇਥੇ ਦੇਹਾਂਤ ਹੋ ਗਿਆ। ਇਸ ਤੋਂ ਪਹਿਲਾ ਉਹ ਲੰਘੀ ਮਈ ਜੂਨ ‘ਚ ਭਾਰਤ ਗਏ ਸਨ। ਮਗਰੋਂ ਉਹ ਕੁੱਝ ਅਰਸਾ ਬਿਮਾਰ ਰਹੇ। ਇਸ ਦੌਰਾਨ ਹੀ ਉਨ੍ਹਾ ਨੇ ਲਾਲ ਝੰਡਾ ਬਣਵਾ ਕੇ ਰੱਖਣ ਨੂੰ ਕਹਿ ਦਿੱਤਾ ਸੀ।
ਮਾਸਟਰ ਜੀ ਦੇ ਸਪੁੱਤਰ ਸੁਰਜੀਤ ਕੁਮਾਰ ਨੇ ਦੱਸਿਆ ਕਿ ਸੂਹਾ ਝੰਡਾ ਪਰਿਵਾਰਕ ਮੈਂਬਰਾਂ, ਸਪੁੱਤਰ ਤੇਜਿੰਦਰ ਕੁਮਾਰ, ਪ੍ਰੋਮਿਲਾ ਕੁਮਾਰੀ, ਵਿਜੇ ਜੱਖੂ ਧੀ ਜਵਾਈ, ਰੀਟਾ ਕੁਮਾਰੀ, ਪ੍ਰੇਮ ਅਹੀਰ ਧੀ ਜਵਾਈ ਅਤੇ ਅਨਮੋਲ ਮਹਿਮੀ ਪੋਤਰਾ ਨੇ ਪਾਇਆ।
ਅੰਤ ਵਿੱਚ ਪ੍ਰੋ. ਜਗੀਰ ਸਿੰਘ ਕਾਹਲੋਂ, ਦਰਸ਼ਨ ਸਿੰਘ ਬਾਸੀ (ਗੁਰਸੇਵਕ) ਬੰਡਾਲਾ ਨੇ ਉਨ੍ਹਾ ਦੇ ਜੀਵਨ ਬਾਰੇ ਰੌਸ਼ਨੀ ਪਾਈ। ਅੰਤ ‘ਚ ਆਏ ਹੋਏ ਪਰਿਵਾਰਕ ਮਿੱਤਰਾਂ, ਰਿਸ਼ਤੇਦਾਰਾਂ ਦਾ ਧੰਨਵਾਦ ਕੀਤਾ ਗਿਆ।

Scroll To Top