
ਨਕੋਦਰ, 27 ਸਤੰਬਰ (ਸੰਗਰਾਮੀ ਲਹਿਰ ਬਿਊਰੋ)- ਭਾਰਤ ਬੰਦ ਦੇ ਸਮਰਥਨ ਵਿੱਚ ਆਲੋਵਾਲ (ਜਲੰਧਰ) ਹਾਈਵੇ ਜਾਮ ਕੀਤਾ ਗਿਆ। ਪੂਰਨ ਜਾਮ ਅਤੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਇਆ ਗਿਆ। ਨਕੋਦਰ ਵਿੱਚ ਜਲੰਧਰ ਮੋਗਾ ਰੋਡ ’ਤੇ ਕਿਸਾਨਾਂ ਨੇ ਚੱਕਾ ਜਾਮ ਕੀਤਾ, ਜਿਥੇ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਬਜਾਰ ਬੰਦ ਰਹੇ।