Now Reading
ਇਨਸਾਫ਼ ਨਾ ਮਿਲਿਆ ਤਾਂ ਐਸਐੱਚਓ ਭਿੱਖੀਵਿੰਡ ਦੇ ਦਫ਼ਤਰ ਅੱਗੇ ਦਿੱਤਾ ਜਾਵੇਗਾ ਵਿਸ਼ਾਲ ਧਰਨਾ

ਇਨਸਾਫ਼ ਨਾ ਮਿਲਿਆ ਤਾਂ ਐਸਐੱਚਓ ਭਿੱਖੀਵਿੰਡ ਦੇ ਦਫ਼ਤਰ ਅੱਗੇ ਦਿੱਤਾ ਜਾਵੇਗਾ ਵਿਸ਼ਾਲ ਧਰਨਾ

ਭਿੱਖੀਵਿੰਡ, 17 ਸਤੰਬਰ (ਸੰਗਰਾਮੀ ਲਹਿਰ ਬਿਊਰੋ)- ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਚਮਨ ਲਾਲ ਦਰਾਜਕੇ, ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਘ, ਸਕੱਤਰ ਸਵਿੰਦਰ ਸਿੰਘ ਚੱਕ, ਅੰਗਰੇਜ਼ ਸਿੰਘ ਨਵਾਂਪਿੰਡ, ਹਰਪਿੰਦਰ ਸਿੰਘ ਨੰਬਰਦਾਰ ਸਿੰਘਪੁਰਾ, ਗੁਰਲਾਲ ਸਿੰਘ ਸਿੰਘਪੁਰਾ ਆਦਿ ਆਗੂਆਂ ਨੇ ਜਥੇਬੰਦੀ ਦੇ ਸਥਾਨਕ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁਲੀਸ ਤੋਂ ਇਨਸਾਫ਼ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਜੇ ਇਨਸਾਫ਼ ਨਾ ਮਿਲਿਆ ਤਾਂ ਪੁਲੀਸ ਖਿਲਾਫ ਧਰਨਾ ਲਗਾਇਆ ਜਾਵੇਗਾ।

ਪੀੜਤ ਪਰਿਵਾਰ ਨੂੰ ਪੱਤਰਕਾਰਾਂ ਦੇ ਸਾਹਮਣੇ ਪੇਸ਼ ਕਰਦਿਆਂ ਕਿਹਾ ਕਿ ਅੱਜ ਤੋਂ ਬਾਰਾ ਸਾਲ ਪਹਿਲਾਂ ਪਿੰਡ ਸਿੰਘਪੁਰਾ ਦੇ ਨਿਰਮਲ ਸਿੰਘ ਦੀ ਲੜਕੀ ਗਗਨਦੀਪ ਕੌਰ ਦੇ ਪਤੀ ਵਲੋਂ ਕਥਿਤ ਤੌਰ ’ਤੇ ਬਦਸਲੂਕੀ ਅਤੇ ਕੁੱਟ ਮਾਰ ਸ਼ੁਰੂ ਕਰ ਦਿੱਤੀ। ਗਗਨਦੀਪ ਕੌਰ ਪਿਛਲੇ ਤਿੰਨ ਸਾਲ ਤੋਂ ਆਪਣੇ ਬੱਚਿਆਂ ਸਮੇਤ ਪੇਕੇ ਪਿੰਡ ਸਿੰਘਪੁਰਾ ਰਹਿ ਰਹੀ ਹੈ। ਜਿਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸੇ ਤਰ੍ਹਾਂ ਦੂਸਰਾ ਮਸਲਾ ਗੁਰਲਾਲ ਸਿੰਘ ਸਿੰਘਪੁਰਾ ਦੇ ਭਤੀਜੇ ਉੱਪਰ ਜਾਨਲੇਵਾ ਹਮਲਾ ਕਰਨ ਵਾਲੇ ਹਮਲਾਵਰ ਨੇ ਆਪਦੇ ਨਾਲ ਅਣਪਛਾਤੇ 30 ਦੇ ਕਰੀਬ ਨੌਜਵਾਨਾਂ ਵੱਲੋਂ ਹਮਲਾ ਕਰਕੇ ਕੁੱਟਮਾਰ ਕੀਤੀ। ਇਨ੍ਹਾਂ ਦੋਵਾਂ ਕੇਸਾਂ ਸਬੰਧੀ ਅੱਜ ਜਥੇਬੰਦੀ ਦਾ ਡੈਪੂਟੇਸ਼ਨ ਡੀਐਸਪੀ ਭਿੱਖੀਵਿੰਡ ਅਤੇ ਐਸਐੱਚਓ ਭਿੱਖੀਵਿੰਡ ਨੂੰ ਮਿਲਿਆ। ਐੱਸ ਐੱਚ ਓ ਭਿੱਖੀਵਿੰਡ ਵੱਲੋਂ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਗਿਆ। ਇਨ੍ਹਾਂ ਆਗੂਆਂ ਨੇ ਡੀਐਸਪੀ ਭਿੱਖੀਵਿੰਡ ਅਤੇ ਐਸਐੱਚਓ ਭਿੱਖੀਵਿੰਡ ਤੋਂ ਮੰਗ ਕਰਦਿਆਂ ਕਿਹਾ ਕਿ ਦੋਸ਼ੀਆਂ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਵੇ, ਜੇਕਰ ਪੀੜਤ ਪਰਿਵਾਰਾ ਨੂੰ ਇਨਸਾਫ਼ ਨਾ ਮਿਲਿਆ ਤਾਂ ਦਿਹਾਤੀ ਮਜ਼ਦੂਰ ਸਭਾ ਵੱਲੋਂ ਐਸਐੱਚਓ ਭਿੱਖੀਵਿੰਡ ਦੇ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ।

Scroll To Top