Now Reading
ਸ਼ਰਧਾਂਜਲੀਆਂ (ਸੰਗਰਾਮੀ ਲਹਿਰ-ਸਤੰਬਰ 2021)

ਸ਼ਰਧਾਂਜਲੀਆਂ (ਸੰਗਰਾਮੀ ਲਹਿਰ-ਸਤੰਬਰ 2021)

ਭੈਣ ਸ਼ੰਕੁਤਲਾ ਦੇਵੀ

ਉੱਘੇ ਟਰੇਡ ਯੂਨੀਅਨਿਸਟ ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਸੀਨੀਅਰ ਆਗੂ ਸਾਥੀ ਖੁਸ਼ੀ ਰਾਮ ਜੀ ਦੀ ਜੀਵਨ ਸਾਥਣ ਕਾਮਰੇਡ ਭੈਣ ਸ਼ੰਕੁਤਲਾ ਦੇਵੀ ਜੀ ਸਦੀਵੀਂ ਵਿਛੋੜਾ ਦੇ ਗਏ ਹਨ। ਉਨ੍ਹਾਂ ਸਾਥੀ ਖੁਸ਼ੀ ਰਾਮ ਜੀ ਦੇ ਮੋਢੇ ਨਾਲ ਮੋਢਾ ਜੋੜ ਕੇ ਮਜਦੂਰ ਸੰਘਰਸ਼ਾਂ ਵਿੱਚ ਸਰਗਰਮ ਸ਼ਮੂਲੀਅਤ ਕੀਤੀ। ਸੋਨਾਲੀਕਾ ਟ੍ਰੈਕਟਰ ਫੈਕਟਰੀ ਵਿਖੇ ਯੂਨੀਅਨ ਦਾ ਝੰਡਾ ਲਹਿਰਾਉਣ ਤੋਂ ਬੌਖਲਾਏ ਮਾਲਕਾਂ ਦੀ ਜਰ ਖਰੀਦ ਪੁਲਸ ਵੱਲੋਂ ਕੀਤੇ ਗਏ ਵਹਿਸ਼ੀਆਨਾ ਲਾਠੀਚਾਰਜ਼ ਵਿੱਚ ਆਪ ਸਖਤ ਜ਼ਖਮੀ ਹੋਏ ਸਨ ਪਰ ਆਪ ਸੰਘਰਸ਼ ਵਿੱਚ ਡੱਟੇ ਰਹੇ। ਸਾਥੀ ਸ਼ੰਕੁਤਲਾ ਰਾਣੀ ਨੇ ਜਨਵਾਦੀ ਇਸਤਰੀ ਸਭਾ ਦੀ ਕਾਇਮੀ ਅਤੇ ਮਜਬੂਤੀ ਲਈ ਵੀ ਮਿਸਾਲੀ ਘਾਲਣਾਵਾਂ ਘਾਲੀਆਂ।

ਬੀਬੀ ਰਜਿੰਦਰ ਕੌਰ ਮੁਹਾਵਾ

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮ ਪੀਆਈ) ਦੇ ਮੈਂਬਰ ਅਤੇ ਦਿੱਲੀ ਮੋਰਚੇ ਵਿੱਚ ਲਗਾਤਾਰ ਡੱਟੇ ਆ ਰਹੇ ਬੀਬੀ ਰਜਿੰਦਰ ਕੌਰ ਜੀ ਮੁਹਾਵਾ ਸਿੰਘੂ ਬਾਰਡਰ ’ਤੇ ਵਿਛੋੜਾ ਦੇਣ ਉਪਰੰਤ ਕਿਸਾਨ ਸੰਘਰਸ਼ ਦੇ ਸ਼ਹੀਦਾਂ ਦੀ ਸੁਨਹਿਰੀ ਫਹਰਿਸਤ ਵਿੱਚ ਆਪਣਾ ਨਾਂ ਦਰਜ ਕਰਵਾ ਗਏ ਹਨ। ਬੀਬੀ ਜਾ ਦਾ ਸਾਰਾ ਪਰਿਵਾਰ ਪਾਰਟੀ ਨਾਲ ਜੁੜਿਆ ਹੋਇਆ ਸੀ। ਦਹਾਕਿਆਂ ਬੱਧੀ ਬੀਬੀ ਰਜਿੰਦਰ ਕੌਰ ਨੇ ਪਾਰਟੀ ਅਤੇ ਜਨ ਸੰਗਠਨਾਂ ਦੇ ਸੰਘਰਸ਼ਾਂ ਵਿੱਚ ਮਿਸਾਲੀ ਸ਼ਿਰਕਤ ਕੀਤੀ।

ਸਾਥੀ ਬਲਵੰਤ ਸਿੰਘ ਮਾੜੀ ਕੰਬੋਕੇ

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮ ਪੀਆਈ) ਦੇ ਸੀਨੀਅਰ ਆਗੂ ਅਤੇ ਕਿਸਾਨ ਘੁਲਾਟੀਏ ਸਾਥੀ ਬਲਵੰਤ ਸਿੰਘ ਮਾੜੀ ਕੰਬੋਕੇ ਸਦੀਵੀ ਵਿਛੋੜਾ ਦੇ ਗਏ ਹਨ। ਆਪ ਦਾ ਸ਼ੁਮਾਰ ਉਨ੍ਹਾਂ ਕਿਸਾਨ ਆਗੂਆਂ ’ਚ ਹੁੰਦਾ ਹੈ ਜੋ ਕਿਸਾਨਾਂ-ਖੇਤ ਮਜਦੂਰਾਂ ’ਚ ਬਰਾਬਰ ਸਤਿਕਾਰੇ ਜਾਂਦੇ ਸਨ। ਵਡੇਰੀ ਉਮਰ ਦੇ ਬਾਵਜੂਦ ਉਹ ਅੰਤਲੇ ਸਾਹਾਂ ਤੱਕ ਦਿੱਲੀ ਮੋਰਚੇ ’ਚ ਡਟੇ ਰਹੇ ਅਤੇ ਸਮੇਂ-ਸਮੇਂ ਜੱਥੇ ਭੇਜਦੇ ਵੀ ਰਹੇ।

Scroll To Top