Now Reading
20 ਅਗਸਤ ਨੂੰ ਤਰਨਤਾਰਨ ਡੀਸੀ ਨੂੰ ਰੁਜ਼ਗਾਰ ਦੇ ਮੁੱਦੇ ‘ਤੇ ਦਿੱਤਾ ਜਾਵੇਗਾ ਮੰਗ ਪੱਤਰ

20 ਅਗਸਤ ਨੂੰ ਤਰਨਤਾਰਨ ਡੀਸੀ ਨੂੰ ਰੁਜ਼ਗਾਰ ਦੇ ਮੁੱਦੇ ‘ਤੇ ਦਿੱਤਾ ਜਾਵੇਗਾ ਮੰਗ ਪੱਤਰ

ਫਤਿਹਾਬਾਦ, 13 ਅਗਸਤ (ਸੰਗਰਾਮੀ ਲਹਿਰ ਬਿਊਰੋ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਰਗਰਮ ਵਰਕਰਾਂ ਦੀ ਇੱਕ ਮੀਟਿੰਗ ਪਿੰਡ ਤੁੜ ਸਰਪੰਚ ਸੁਲੱਖਣ ਸਿੰਘ ਦੇ ਗ੍ਰਹਿ ਵਿਖੇ ਹੋਈ। ਇਸ ਸਬੰਧੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸਰਪੰਚ ਸੁਲੱਖਣ ਸਿੰਘ ਤੁੜ, ਸੂਬਾ ਕਮੇਟੀ ਮੈਂਬਰ ਸੁਖਦੇਵ ਸਿੰਘ ਜਵੰਦਾ, ਅਮਰਜੀਤ ਸਿੰਘ, ਗੁਰਸੇਵਕ ਸਿੰਘ ਹਰੀਕੇ, ਸੋਨੂੰ ਫਤਿਆਬਾਦ, ਸੁਖਵੰਤ ਸਿੰਘ ਦੋਝੀ, ਮਨਜਿੰਦਰ ਸਿੰਘ ਬਾਜਵਾ, ਰਾਜਨ ਭਿੱਖੀਵਿੰਡ, ਜਿੰਦਰ ਕਮੋਕੇ ਨੇ ਦੱਸਿਆ ਕਿ 20 ਅਗਸਤ ਨੂੰ ਤਰਨਤਾਰਨ ਡੀਸੀ ਨੂੰ ਇੱਕ ਮੰਗ ਪੱਤਰ ਦਿੱਤਾ ਜਾਵੇਗਾ।

ਆਗੂਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਤਰਨਤਾਰਨ ਜ਼ਿਲ੍ਹੇ ਦੇ ਚਾਰ ਵਿਧਾਇਕਾਂ ਨੂੰ ਯਾਦ ਪੱਤਰ ਦੇ ਚੁੱਕੇ ਹਾਂ ਤਾਂ ਜੋ ਸਰਕਾਰ ਦੀ ਅੱਖ ਖੁੱਲ੍ਹ ਜਾਵੇ ਤੇ ਨੌਜਵਾਨਾਂ ਨਾਲ ਕੀਤੇ ਵਾਅਦੇ ਹਰ ਘਰ ਸਰਕਾਰੀ ਨੌਕਰੀ, ਬੇਰੁਜ਼ਗਾਰੀ ਭੱਤਾ, ਲੈਪਟਾਪ, ਮੋਬਾਈਲ, ਮੁਫ਼ਤ ਵਿਦਿਆ ਦੇਣ ਦਾ ਵਾਅਦਾ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਦਾ ਵਾਅਦਾ, ਬੰਦ ਪਏ ਥਰਮਲ ਪਲਾਂਟ ਚਲਾਉਣ ਦਾ ਵਾਅਦਾ ਪੂਰਾ ਕੀਤਾ ਜਾ ਸਕੇ। ਆਗੂਆਂ ਨੇ ਕਿਹ ਕਿ ਇਹ ਸਾਰੇ ਵਾਅਦੇ ਖੋਖਲੇ ਸਾਬਤ ਹੋਏ ਹਨ। ਨੌਜਵਾਨਾਂ ਨੂੰ ਸਰਕਾਰ ਵਲੋਯ ਰੁਜ਼ਗਾਰ ਨਾ ਮਿਲਣ ਦਾ ਸਬੂਤ ਪਟਵਾਰੀ ਦੀਆਂ 1152 ਪੋਸਟਾ ਲਈ 2•33 ਲੱਖ ਨੌਜਵਾਨਾਂ ਦੇ ਅਪਲਾਈ ਕਰਨ ਤੋਂ ਹੀ ਮਿਲ ਜਾਂਦਾ ਹੈ। ਇਸ ਦਾ ਅਰਥ ਕਿ ਕਾਂਗਰਸ ਸਰਕਾਰ ਦਾ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਸਿਰੇ ਦਾ ਝੂਠ ਸਾਬਤ ਹੋਇਆ ਹੈ। ਪਟਵਾਰੀ ਦੀ ਪੋਸਟ ਪਲਾਈ ਕਰਨ ਦੇ 1000 ਰੁਪਏ ਫੀਸ ਰੱਖ ਕੇ ਕਰੋੜਾਂ ਰੁਪਏ ਸਰਕਾਰ ਨੇ ਇਕੱਠਾ ਕਰ ਲਿਆ ਹੈ। ਨੌਕਰੀਆਂ ਦੀ ਕੀ ਬਣੇਗਾ, ਇਹ ਹਾਲੇ ਭਵਿੱਖ ਦੇ ਗਰਭ ਚ ਹੈ।

Scroll To Top