Now Reading
ਕੇਂਦਰ ਦੀ ਮੋਦੀ ਸਰਕਾਰ ਕਿਰਤੀਆਂ ਦੇ ਹੱਕਾ ਦੀ ਰਾਖੀ ਕਰਦੇ ਕਾਨੂੰਨਾਂ ਨੂੰ ਰਹੀ ਏ ਤੋੜ : ਪੱਟੀ

ਕੇਂਦਰ ਦੀ ਮੋਦੀ ਸਰਕਾਰ ਕਿਰਤੀਆਂ ਦੇ ਹੱਕਾ ਦੀ ਰਾਖੀ ਕਰਦੇ ਕਾਨੂੰਨਾਂ ਨੂੰ ਰਹੀ ਏ ਤੋੜ : ਪੱਟੀ

ਤਰਨ ਤਾਰਨ, 28 ਜੂਨ (ਸੰਗਰਾਮੀ ਲਹਿਰ ਬਿਊਰੋ)- ਪੰਜਾਬ ਦੀ ਕੈਪਟਨ ਸਰਕਾਰ ਰਜਿਟਰਡ ਅਤੇ ਅਣਰਜਿਸਟਰਡ ਕਿਰਤੀਆਂ ਦੇ ਖਾਤਿਆਂ ‘ਚ ਰੁਜ਼ਗਾਰ ਤੋਂ ਵਾਝੇ ਹੋਏ ਕਾਮਿਆਂ ਦੇ ਖਾਤਿਆਂ ‘ਚ 10-10 ਹਜ਼ਾਰ ਰੁਪਏ ਦੀ ਰਾਸ਼ੀ ਤੁਰੰਤ ਪਾਵੇ ਅਤੇ ਕਿਰਤੀਆਂ ਦੀ ਰਜਿਸਟ੍ਰੇਸ਼ਨ ਆਫ਼ਲਾਈਨ ਸ਼ੁਰੂ ਕੀਤੀ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ (ਸਬੰਧਿਤ ਸੀਟੀਯੂ ਪੰਜਾਬ) ਦੇ ਜ਼ਿਲ੍ਹਾ ਕਨਵੀਨਰ ਧਰਮ ਸਿੰਘ ਪੱਟੀ ਨੇ ਪਿੰਡ ਗੋਹਲਵੜ ‘ਚ ਜਸਵੰਤ ਸਿੰਘ ਗੋਹਲਵੜ ਦੀ ਪ੍ਰਧਾਨਗੀ ‘ਚ ਕੀਤੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।


ਉਨ੍ਹਾ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਕਿਰਤੀਆਂ ਦੀ ਹੱਕਾਂ ਦੀ ਰਾਖੀ ਕਰਦੇ ਕਾਨੂੰਨਾਂ ਨੂੰ ਤੋੜ ਕੇ ਪੂੰਜੀਪਤੀਆ ਨੂੰ ਫਾਇਦਾ ਪਹਿਚਾਉਣਾ ਚਾਹੁੰਦੀ ਹੈ। ਕਿਰਤੀਆਂ ਨੂੰ ਮਿਲਦੀਆਂ ਸਹੂਲਤਾਂ ਤੇਜ਼ੀ ਨਾਲ ਬੰਦ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕੈਪਟਨ ਸਰਕਾਰ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਆਈ ਸੱਤਾ ‘ਚ ਕਿਰਤੀਆਂ ਦੀਆਂ ਸਹੂਲਤਾਂ ਜਾਮ ਕਰਕੇ ਬੈਠੀ ਹੈ। ਉਨ੍ਹਾ ਨਿਰਮਾਣ ਮਜ਼ਦੂਰਾਂ ਨੂੰ ਆਪਣੇ ਹੱਕਾਂ ਦੀ ਬਹਾਲੀ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ।

ਮੀਟਿੰਗ ਵਿੱਚ ਹਰਜੀਤ ਸਿੰਘ, ਅਮਰਜੀਤ ਸਿੰਘ, ਅਮਰੀਕ ਸਿੰਘ, ਗੁਰਮੇਜ ਸਿੰਘ, ਹਰਦੇਵ ਸਿੰਘ, ਗੁਰਮੇਜ ਸਿੰਘ, ਪਰਗਟ ਸਿੰਘ, ਕਸ਼ਮੀਰ ਸਿੰਘ, ਰਣਧੀਰ ਕੌਰ, ਰਣਜੀਤ ਕੌਰ, ਜਗੀਰ ਕੌਰ, ਦਲਜੀਤ ਕੌਰ ਆਦਿ ਹਾਜ਼ਰ ਸਨ।

Scroll To Top