ਫਤਹਿਾਬਾਦ, 21 ਮਈ (ਸੰਗਰਾਮੀ ਲਹਿਰ ਬਿਊਰੋ)- ਜਮਹੂਰੀ ਕਿਸਾਨ ਸਭਾ ਦੀ ਇੱਕ ਮੀਟਿੰਗ ਪਿੰਡ ਕਾਲਵਾ ਵਿਖਏ ਬਲਦੇਵ ਸਿੰਘ ਫੌਜੀ ਦੇ ਗ੍ਰਹਿ ਵਿਖੇ ਹੋਈ। ਅਨੋਖ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ‘ਚ ਉਚੇਚੇ ਤੌਰ ‘ਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਮਨਜੀਤ ਸਿੰਘ ਬੱਗੂ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ ਨੇ ਹਾਜ਼ਰੀ ਲਵਾਈ। ਉਕਤ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਬਾਰਡਰਾਂ ‘ਤੇ ਧਰਨੇ ਚੱਲਦਿਆਂ ਨੂੰ 6 ਮਹੀਨੇ ਪੁਰੇ ਹੋਣ ਜਾ ਰਹੇ ਹਨ, ਜਿਸ ‘ਤੇ 26 ਮਈ ਨੂੰ ਕਾਲਾ ਦਿਨ ਮਨਾਉਣ ਦਾ ਸੰਯੁਕਤ ਮੋਰਚੇ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਸਾਰੇ ਹੀ ਆਪੋ ਆਪਣੇ ਘਰਾਂ ਤੇ ਕਾਲੇ ਝੰਡੇ ਲਗਾ ਕੇ ਪਿੰਡ-ਪਿੰਡ ਪੁਤਲੇ ਸਾੜ ਕੇ ਮੋਦੀ ਦੀ ਸਰਕਾਰ ਦਾ ਕਾਲਾ ਦਿਨ ਮਨਾਇਆ ਜਾ ਸਕੇ। ਦਿੱਲੀ ਵਿਚ ਚੱਲਦੇ ਸੰਘਰਸ਼ ਨੂੰ ਹੋਰ ਵੀ ਬੱਲ ਮਿਲ ਸਕੇ ਇਹਨਾਂ ਆਗੂਆਂ ਨੇ ਦਿੱਲੀ ਸੰਘਰਸ ਵਿਚ ਪਹੁੰਚਣ ਦੀ ਵੀ ਅਪੀਲ ਕੀਤੀ। ਇਹਨਾਂ ਆਗੂਆਂ ਨੇ ਕਿਹਾ ਕਿ ਸੰਘਰਸ਼ ਚੜ੍ਹਦੀ ਕਲਾ ਨਾਲ ਚੱਲ ਰਿਹਾ ਹੈ, ਮੋਦੀ ਸਰਕਾਰ ਦੀਆਂ ਜੜ੍ਹਾਂ ਦਿਨੋਂ ਦਿਨ ਖੋਖਲੀਆਂ ਹੋ ਰਹੀਆਂ ਹਨ। ਇਸ ਸਮੇਂ ਜਸਵੰਤ ਸਿੰਘ, ਸੇਵਾ ਸਿੰਘ, ਗੁਰਦੇਵ ਸਿੰਘ, ਮੁਖਤਾਰ ਸਿੰਘ, ਬਲਵੰਤ ਸਿੰਘ, ਗੁਰਦੇਵ ਸਿੰਘ ਬਾਵਾ, ਜੁਗਿੰਦਰ ਸਿੰਘ, ਗੁਰਮਤਿ ਸਿੰਘ, ਗੁਰਸਾਬ ਸਿੰਘ, ਸੰਤੋਖ ਸਿੰਘ, ਅਨੋਖ ਸਿੰਘ, ਸੰਤੋਖ ਸਿੰਘ, ਬਲਬੀਰ ਸਿੰਘ, ਚਮਕੌਰ ਸਿੰਘ, ਗੁਰਬੀਰ ਸਿੰਘ, ਭਗਵੰਤ ਸਿੰਘ ਆਦਿ ਹਾਜ਼ਰ ਸਨ।
